Friday, November 16ਤੁਹਾਡੀ ਆਪਣੀ ਲੋਕਲ ਅਖ਼ਬਾਰ....

ਸਕੂਲਾਂ ਦੇ 100 ਗਜ ਦੇ ਦਾਇਰੇ ਅੰਦਰ ਲਗਾਈਆਂ ਜਾਣਗੀਆਂ ਪੀਲੀਆਂ ਲਾਈਨਾਂ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸਿਵਲ ਸਰਜਨ ਰਾਜੇਸ਼ ਕੁਮਾਰ ਬੱਗਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਐਮ.ਓ. ਕਰਤਾਰਪੁਰ ਡਾ. ਹਰਦੇਵ ਸਿੰਘ ਦੀ ਅਗੁਵਾਈ ਵਿਚ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਕਰਤਾਰਪੁਰ ਵਿਖੇ ਤੰਬਾਕੂ ਵਿਰੋਧੀ ਦਿਵਸ ਸਬੰਧੀ ਜਗਰੁੱਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਵਿੱਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬੀ.ਈ.ਈ. ਸ਼ਰਨਦੀਪ ਸਿੰਘ ਨੇ ਦੱਸਿਆ ਕਿ ਇਕ ਨਵੰਬਰ ਤੋਂ ਸੱਤ ਨਵੰਬਰ ਤੱਕ ਬਲਾਕ ਕਰਤਾਰਪੁਰ ਅਧੀਨ ਪੈਂਦੇ ਸਾਰੇ ਸਬ ਸੈਂਟਰ ਅਤੇ ਡਿਸਪੈਂਸਰੀ ਪੱਧਰ ਤੇ ਜਗਰੁੱਕਤਾ ਸੈਮੀਨਾਰ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਵਿਸ਼ਵ ਸਹਿਤ ਸੰਘਠਨ ਮੁਤਾਬਿਕ ਹਰ ਸਾਲ ਹੋਣ ਵਾਲਿਆਂ ਮੌਤਾਂ ਵਿਚ 10 ਫ਼ੀਸਦ ਮੌਤਾਂ ਤੰਬਾਕੂ ਨਾਲ ਹੁੰਦੀਆਂ ਹਨ।  ਤੰਬਾਕੂ ਦੀ ਵਰਤੋਂ ਨਾਲ ਫੇਫੜਿਆਂ ਦਾ ਕੈਂਸਰ, ਮੂੰਹ ਦਾ ਕੈਂਸਰ, ਟੀ.ਬੀ. ਅਤੇ ਪੇਟ ਨਾਲ ਸਬੰਧਤ ਬਿਮਾਰੀਆਂ ਲਗ ਜਾਂਦੀਆਂ ਹਨ. ਉਨ੍ਹਾਂ ਆਖਿਆ ਕਿ ਕਿਸੇ ਵੀ ਵਿੱਦਿਅਕ ਸੰਸਥਾ ਦੇ 100 ਗਜ ਦੇ ਦਾਇਰੇ ਅੰਦਰ ਤੰਬਾਕੂ ਉਤਪਾਦਕਾਂ ਦੀ ਵਰਤੋਂ ਅਤੇ ਖਰੀਦੋ ਫਿਰੋਖਤ ਤੇ ਸਰਕਾਰ ਵੱਲੋਂ ਪਾਬੰਧੀ ਦੇ ਹੁਕਮ ਦਿੱਤੇ ਹੋਏ ਹਨ। ਸਕੂਲਾਂ ਅਤੇ ਕਾਲਜਾਂ ਦੇ 100 ਗਜ ਦੇ ਦਾਇਰੇ ਅੰਦਰ ਪੀਲੀਆਂ ਲਾਈਨਾਂ ਲਗਾਈਆਂ ਜਾਣਗੀਆਂ ਤਾਂਜੋ ਇਸ ਦਾਇਰੇ ਦੇ ਅੰਦਰ ਕੋਈ ਵੀ ਤੰਬਾਕੂ ਉਤਪਾਦਕਾਂ ਦੀ ਵਿਕਰੀ ਨਾਲ ਕਰ ਸਕੇ।
ਇਸ ਮੌਕੇ ਸਕੂਲੀ ਵਿੱਦਿਆਰਥੀਆਂ ਨੂੰ ਤੰਬਾਕੂ ਤੋਂ ਹੋਣ ਵਾਲੇ ਮਾੜੇ ਪ੍ਰਭਾਵਾਂ ਦਾ ਲੋਕਾਂ ਨੂੰ ਜਾਗਰੁੱਕ ਕਰਨ ਲਈ ਸਹਿਯੋਗ ਮੰਗਿਆ ਅਤੇ ਉਨ੍ਹਾਂ ਨੂੰ ਸੋਂਹ ਚੁਕਾਈ ਗਈ ਕਿ ਉਹ ਭਵਿੱਖ ਵਿਚ ਕਦੇ ਵੀ ਤੰਬਾਕੂਨੋਸ਼ੀ ਨਹੀਂ ਕਰਣਗੇ।
ਇਸ ਮੌਕੇ ਸਕੂਲ ਅਧਿਆਪਕ ਰੇਸ਼ਮ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।



Welcome to

Kartarpur Mail

error: Content is protected !!