Wednesday, April 1ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਨਸ਼ਾ ਮੁਕਾਉਣ ਲਈ ਪੁਲਿਸ ਵੱਲੋਂ ਕਰਵਾਇਆ ਸੈਮੀਨਾਰ-ਕੱਢੀ ਸਾਈਕਲ ਰੈਲੀ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ‘ਵਰਲਡ ਡਰੱਗ ਡੇਅ’ ਮੌਕੇ ਪੰਜਾਬ ਭਰ ‘ਚ ਹੋਏ ਸੈਮੀਨਾਰਾਂ ਦੀ ਲੜੀ ਤਹਿਤ ਕਰਤਾਰਪੁਰ ਦੇ ਮਹਾਰਾਜਾ ਪੈਲੇਸ ‘ਚ ਲੋਕਲ ਪੁਲਿਸ ਵੱਲੋਂ ਇਕ ਪ੍ਰੋਗਰਾਮ ਉਲੀਕਿਆ ਗਿਆ ਜਿੱਥੇ ਸੀਨੀਅਰ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਇਲਾਕੇ ਦੇ ਮੋਹਤਵਾਰਾਂ ਨੇ ਹਿੱਸਾ ਲਿਆ। ਡੀ.ਐਸ.ਪੀ. ਰਣਜੀਤ ਸਿੰਘ, ਕਰਤਾਰਪੁਰ ਦੇ ਐਸ.ਐਚ.ਓ. ਦਵਿੰਦਰ ਸਿੰਘ ਅਤੇ ਥਾਣਾ ਮਕਸੂਦਾਂ ਦੇ ਮੁਖੀ ਇੰਸ. ਰਮਨਦੀਪ ਸਿੰਘ ਨੇ ਆਪੋ-ਆਪਣੇ ਭਾਸ਼ਣ ‘ਚ ਦੱਸਿਆ ਕਿ ਪੁਲਿਸ ਸੁਹਿਰਦ ਹੋ ਕੇ ਨਸ਼ੇ ਦੇ ਖਾਤਮੇ ਲਈ ਕੰਮ ਕਰ ਰਹੀ ਹੈ। ਉਨ੍ਹਾਂ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਲੋਕਾਂ ਤੋਂ ਸਾਥ ਮੰਗਿਆ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ੇ ਦੀ ਤਸਕਰੀ ਕਰਦਾ ਹੈ ਤਾਂ ਉਸਦੀ ਸੂਚਨਾ ਪੁਲਿਸ ਨੂੰ ਦੇਵੋ, ਪੁਲਿਸ ਤੁਹਾਡਾ ਨਾਮ ਗੁਪਤ ਰੱਖ ਕੇ ਸਾਰੀ ਕਾਰਵਾਈ ਨੂੰ ਸਖਤੀ ਨਾਲ ਅੰਜਾਮ ਦੇਵੇਗੀ।     


ਸੈਮੀਨਾਰ ਤੋਂ ਬਾਅਦ ਕਰਤਾਰਪੁਰ ਪੁਲਿਸ ਵੱਲੋਂ ਸਮਾਜ ਸੇਵੀ ਸੰਸਥਾ ‘ਸਮਰੱਥਾ’ ਦੇ ਸਹਿਯੋਗ ਨਾਲ ਸਾਈਕਲ ਰੈਲੀ ਕੱਢੀ ਗਈ ਜਿਸ ‘ਚ ਖਾਸਕਰ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਨਸ਼ੇ ਨੂੰ ਸਿਰੇ ਤੋਂ ਖਤਮ ਕਰਨ ਦੀ ਸਹੁੰ ਵੀ ਚੁੱਕੀ। 


ਇਸ ਦੌਰਾਨ ਪ੍ਰਿੰਸੀਪਲ ਆਰ.ਐਲ. ਸੈਲੀ , ਕੌਂਸਲਰ ਪ੍ਰਿੰਸ ਅਰੋੜਾ, ਵੇਦ ਪ੍ਰਕਾਸ਼, ਤੇਜਪਾਲ ਤੇਜੀ, ਦੀਪੀ ਸੇਠ, ਮਹਿੰਦਰ ਬਿੱਲੂ, ਅਮਰਜੀਤ ਸਿੰਘ ਕੰਗ, ਹਰਭਜਨ ਸਿੰਘ, ਰਾਜੂ ਅਰੋੜਾ, ਦਲਵਿੰਦਰ ਦਿਆਲਪੁਰੀ, ਨਾਥੀ ਸਨੋਤਰਾ ਤੋਂ ਇਲਾਵਾ ਪੁਲਿਸ ਸਾਂਝ ਕੇਂਦਰ ਦੇ ਅਧਿਕਾਰੀ ਅਤੇ ਮੁਲਾਜ਼ਮ ਆਦਿ ਹਾਜ਼ਰ ਸਨ। 

error: Content is protected !!