Friday, April 19ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ਵਿਚ ਧੂਮਧਾਮ ਨਾਲ ਮਨਾਇਆ ਵਿਸ਼ਵਕਰਮਾ ਦਿਵਸ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼ਿਲਪਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਜੀ ਦਾ ਜਨਮਦਿਵਸ ਕਰਤਾਰਪੁਰ ਵਿਚ ਬੜੀ ਸ਼ਰਧਾ ਨਾਲ ਮਨਾਇਆ ਗਿਆ। ਵਿਸ਼ਵਕਰਮਾ ਭਵਨ ਕਮੇਟੀ ਬਾਜ਼ਾਰ ਵਿਖੇ ਵਿਸ਼ਵਕਰਮਾ ਦਿਵਸ ਮਨਾਇਆ ਗਿਆ। ਸਵੇਰੇ 10.30 ਵਜੇ ਹਵਨ ਹੋਇਆ, ਆਰਤੀ 11 ਵਜੇ ਜਿਸਤੋਂ ਬਾਅਦ ਨਿਸ਼ਾਨ ਸਾਹਿਬ ਦੀ ਚੋਲਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਲੰਗਰ ਅਤੁੱਟ ਲਗਾਇਆ ਗਿਆ।  ਇਸ ਮੌਕੇ ਸਰਬਜੀਤ ਧੀਮਾਨ, ਗੁਰਦੇਵ ਸਿੰਘ ਮਠਾੜੂ, ਜੁਝਾਰ ਸਿੰਘ ਸੱਗੂ, ਡਾ. ਜਗਤਾਰ ਸਿੰਘ, ਦੀਪਕ ਸ਼ਰਮਾ, ਪਵਨ ਸ਼ਰਮਾ, ਸਰਬਜੀਤ ਅਰੋੜਾ, ਪ੍ਰਮੋਦ ਕੁਮਾਰ, ਪਵਨ ਠਾਕੁਰ, ਦੇਵ ਸਿੰਘ ਸੱਗੂ, ਪਾਰਸ ਧੀਮਾਨ ਆਦਿ ਹਾਜ਼ਿਰ ਸਨ।
ਇਸੇ ਤਰ੍ਹਾਂ ਧੰਨ ਧੰਨ ਬਾਬਾ ਵਿਸ਼ਵਕਰਮਾ ਜੀ ਦਾ ਜਨਮਦਿਨ ਕਰਤਾਰਪੁਰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂਦੁਆਰਾ ਬਾਬਾ ਵਿਸ਼ਵਕਰਮਾ ਜੀ, ਵਿਸ਼ਵਕਰਮਾ ਮਾਰਕੀਟ ਕਰਤਾਰਪੁਰ ਵਿਖੇ ਮਨਾਇਆ ਗਿਆ। ਇਸ ਸਬੰਧੀ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸਤੋਂ ਬਾਅਦ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਵੱਲੋਂ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ।
ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿਚ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ ਸ੍ਰੀਨਗਰ ਵਾਲੇ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਪੰਥ ਪ੍ਰਸਿੱਧ ਰਾਗੀਆਂ ਵੱਲੋਂ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।  ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਕਰਤਾਰਪੁਰ ਦੇ ਇੰਚਾਰਜ ਸੇਠ ਸਤਪਾਲ ਮੱਲ ਵਿਸ਼ੇਸ਼ ਤੌਰ ਤੇ ਪੁੱਜੇ।  ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪਲਾਹਾ, ਕੌਂਸਲਰ ਸੇਵਾ ਸਿੰਘ, ਤੇਜਪਾਲ ਤੇਜੀ, ਹਰਜੀਤ ਸਿੰਘ ਫੁੱਲ, ਲਖਵੀਰ ਸਿੰਘ, ਮਾ. ਅਮਰੀਕ ਸਿੰਘ ਨੇ ਪਤਵੰਤਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

Welcome to

Kartarpur Mail

error: Content is protected !!