Friday, November 16ਤੁਹਾਡੀ ਆਪਣੀ ਲੋਕਲ ਅਖ਼ਬਾਰ....

ਵੱਖ ਵੱਖ ਥਾਈਂ ਮਨਾਇਆ ਜਾਵੇਗਾ ਬਾਬਾ ਵਿਸ਼ਵਕਰਮਾ ਜੀ ਦਾ ਜਨਮਦਿਨ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼ਿਲਪਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਜੀ ਦਾ ਜਨਮਦਿਵਸ ਕਰਤਾਰਪੁਰ ਵਿਚ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਵਿਸ਼ਵਕਰਮਾ ਭਵਨ ਕਮੇਟੀ ਬਾਜ਼ਾਰ ਵਿਖੇ ਵਿਸ਼ਵਕਰਮਾ ਦਿਵਸ ਮਨਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਪ੍ਰਧਾਨ ਜੁਝਾਰ ਸਿੰਘ ਸੱਗੂ ਨੇ ਦੱਸਿਆ ਕਿ 8 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 10.30 ਵਜੇ ਹਵਨ ਹੋਵੇਗਾ, ਆਰਤੀ 11 ਵਜੇ ਜਿਸਤੋਂ ਬਾਅਦ ਨਿਸ਼ਾਨ ਸਾਹਿਬ ਦੀ ਚੋਲਾ ਚੜਾਉਣ ਦੀ ਰਸਮ ਅਤੇ ਅਰਦਾਸ ਹੋਵੇਗੀ। ਉਪਰੰਤ ਚਾਹ ਪਕੌੜੇ ਦਾ ਲੰਗਰ 11.30 ਅਤੇ ਦੁਪਹਿਰ ਇਕ ਵਜੇ ਲੰਗਰ ਹੋਵੇਗਾ।
ਇਸੇ ਤਰ੍ਹਾਂ ਧੰਨ ਧੰਨ ਬਾਬਾ ਵਿਸ਼ਵਕਰਮਾ ਜੀ ਦਾ ਜਨਮਦਿਨ ਮਿਤੀ 8 ਨਵੰਬਰ, 2018 ਨੂੰ ਕਰਤਾਰਪੁਰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰੂਦੁਆਰਾ ਬਾਬਾ ਵਿਸ਼ਵਕਰਮਾ ਜੀ, ਵਿਸ਼ਵਕਰਮਾ ਮਾਰਕੀਟ ਕਰਤਾਰਪੁਰ ਵਿਖੇ ਮਨਾਇਆ ਜਾ ਰਿਹਾ ਹੈ।  ਇਸ ਸਬੰਧੀ 6 ਨਵੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਉਪਰੰਤ 8 ਨਵੰਬਰ ਨੂੰ 8 ਵਜੇ ਭੋਗ ਪਾਏ ਜਾਣਗੇ। ਇਸਤੋਂ ਬਾਅਦ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਵੱਲੋਂ ਸੁਖਮਨੀ ਸਾਹਿਬ ਜੀ ਦਾ ਪਾਠ ਹੋਵੇਗਾ।
ਉਪਰੰਤ ਕੀਰਤਨ ਦਰਬਾਰ ਸਜਾਇਆ ਜਾਵੇਗਾ ਜਿਸ ਵਿਚ ਭਾਈ ਸਾਹਿਬ ਭਾਈ ਹਰਨਾਮ ਸਿੰਘ ਜੀ ਸ੍ਰੀਨਗਰ ਵਾਲੇ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਪੰਥ ਪ੍ਰਸਿੱਧ ਰਾਗੀਆਂ ਵੱਲੋਂ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਇਹ ਜਾਣਕਾਰੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪਲਾਹਾ, ਕੌਂਸਲਰ ਸੇਵਾ ਸਿੰਘ, ਹਰਜੀਤ ਸਿੰਘ ਫੁੱਲ, ਲਖਵੀਰ ਸਿੰਘ ਨੇ ਕਰਤਾਰਪੁਰ ਮੇਲ ਨੂੰ ਦਿੱਤੀ।

Welcome to

Kartarpur Mail

error: Content is protected !!