Monday, May 27ਤੁਹਾਡੀ ਆਪਣੀ ਲੋਕਲ ਅਖ਼ਬਾਰ....

ਪਹਿਲਾ ਕ੍ਰਿਕੇਟ ਟੂਰਨਾਮੈਂਟ ‘ਕਰਤਾਰਪੁਰ’ ਦੇ ਨਾਮ, 20 ਟੀਮਾਂ ਨੂੰ ਹਰਾਇਆ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬਾਬਾ ਗੁਰਮੁੱਖ ਦਾਸ ਜੀ ਦੀ ਯਾਦ ‘ਚ ਵੀ.ਸੀ.ਸੀ. ਕ੍ਰਿਕੇਟ (Cricket) ਕਲੱਬ ਕਰਤਾਰਪੁਰ ਵੱਲੋਂ ਕਰਵਾਇਆ ਪਹਿਲਾ ਕ੍ਰਿਕੇਟ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ. ਕਲੱਬ ਦੇ ਨੌਜਵਾਨਾਂ ਵੱਲੋਂ ਚੰਦਨ ਨਗਰ ਸਥਿਤ ਖੁੱਲੇ ਮੈਦਾਨ (ਪੜਾਅ) ‘ਚ ਲੜ੍ਹੀਵਾਰ ਮੈਚ ਕਰਵਾਏ. ਕਰੀਬ 20 ਟੀਮਾਂ ਨੇ ਇਸ ਪਲੇਠੇ ਟੂਰਨਾਮੈਂਟ ‘ਚ ਹਿੱਸਾ ਲਿਆ.

ਡੇਢ ਮਹੀਨਾ ਚੱਲੇ ਇਸ ਟੂਰਨਾਮੈਂਟ ਦਾ ਅੱਜ ਫ਼ਾਈਨਲ ਮੈਚ ਵੀ.ਸੀ.ਸੀ. ਕ੍ਰਿਕੇਟ ਕਲੱਬ ਕਰਤਾਰਪੁਰ ਅਤੇ ਡਾ. ਬੀ.ਆਰ. ਅੰਬੇਦਕਰ ਕਲੱਬ ਜਲੰਧਰ ਵਿਚਾਲੇ ਖੇਡਿਆ ਗਿਆ. ਪਹਿਲਾਂ ਬੈਟਿੰਗ ਕਰਦੇ ਹੋਏ ਅੰਬੇਦਕਰ ਕਲੱਬ ਕੁੱਲ 86 ਦੋੜਾਂ ਹੀ ਬਣਾ ਸਕਿਆ ਅਤੇ ਆਲ ਆਊਟ ਹੋ ਗਿਆ. ਕਰਤਾਰਪੁਰ ਦੀ ਟੀਮ ਨੇ ਸ਼ਾਨਦਾਰ ਬੈਟਿੰਗ ਕਰਦੇ ਹੋਏ 14ਵੇਂ ਆਵਰ ‘ਚ ਹੀ ਮੈਚ ਆਪਣੇ ਨਾਮ ਕਰ ਲਿਆ. ਮੈਨ ਆਫ਼ ਦ ਮੈਚ ਰਹੇ ਗਗਨ ਨੇ ਸਿਕਸਰ ਜੜ੍ਹ ਕੇ ਕਰਤਾਰਪੁਰ ਦੀ ਟੀਮ ਨੂੰ ਯਾਦਗਾਰੀ ਜਿੱਤ ਦਵਾਈ.

ਅੱਜ ਦੇ ਫ਼ਾਈਨਲ ਮੈਚ ਵਿਚ ਇੰਟਰਨੈਸ਼ਨਲ ਹ੍ਯੂਮਨ ਰਾਈਟਸ ਜਲੰਧਰ ਦੇਹਾਤ ਦੇ ਪ੍ਰਧਾਨ ਓਂਕਾਰ ਸਿੰਘ ਮਿੱਠੂ ਮੁੱਖ ਮੇਹਮਾਨ ਵਜੋਂ ਪੁੱਜੇ. ਮਿੱਠੂ ਵੱਲੋਂ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਕਲੱਬ ਨੂੰ 11 ਹਜ਼ਾਰ ਰੁਪਏ ਦਾ ਸਹਿਯੋਗ ਦੇ ਕੇ ਖਿਡਾਰੀਆਂ ਨੂੰ ਅੱਗੇ ਲਈ ਵੀ ਸਾਥ ਦੇਣ ਦੀ ਗੱਲ ਆਖੀ ਗਈ. ਮਿੱਠੂ ਨੇ ਨੌਜਵਾਨਾਂ ਨੂੰ ਖੇਡਾਂ ‘ਚ ਰੁਝਾਨ ਵਧਾਉਣ ਦੀ ਅਪੀਲ ਕੀਤੀ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ. ਉਨ੍ਹਾਂ ਐਲਾਨ ਕੀਤਾ ਕਿ ਜੇਕਰ ਕੋਈ ਨੌਜਵਾਨ ਨਸ਼ਿਆਂ ਦੀ ਦਲਦਲ ‘ਚ ਫੱਸ ਗਿਆ ਹੈ ਤਾਂ ਉਹ ਉਸਨੂੰ ਇਸ ਰਾਹ ‘ਚੋਂ ਬਾਹਰ ਕੱਢਣ ਲਈ ਹਰ ਸੰਭਵ ਮਦਦ ਕਰਣਗੇ.

ਮੁੱਖ ਮੇਹਮਾਨ ਓਂਕਾਰ ਸਿੰਘ ਮਿੱਠੂ ਨੂੰ ਸਨਮਾਨਿਤ ਕਰਦੇ ਹੋਏ ਕਲੱਬ ਮੈਂਬਰ. (ਫੋਟੋ: ਕਰਤਾਰਪੁਰ ਮੇਲ)

ਜੇਤੂਆਂ ਨੂੰ ਨਕਦ ਇਨਾਮ ਅਤੇ ਟ੍ਰਾਫੀਆਂ ਦੇ ਕੇ ਨਵਾਜਿਆ ਗਿਆ. ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸਪੋਰਟਸ ਕਲੱਬ ਕਰਤਾਰਪੁਰ ਵੱਲੋਂ ਜੇਤੂ ਟੀਮ ਨੂੰ 11 ਹਜ਼ਾਰ ਜਦਕਿ ਉਪ-ਜੇਤੂ ਟੀਮ ਨੂੰ 7 ਹਜ਼ਾਰ ਦਾ ਇਨਾਮ ਪੰਜਾਬ ਪੁਲਿਸ ਦੇ ਜਵਾਨ ਰਾਜੂ ਵੱਲੋਂ ਸਪੋਂਸਰ ਕੀਤਾ ਗਿਆ. ਭਗਤ ਸਿੰਘ ਕਲੱਬ ਦੇ ਚਰਨਜੀਤ ਚੰਨੀ ਨੇ ਕਰਤਾਰਪੁਰ ਦੇ ਨੌਜਵਾਨਾਂ ਦੇ ਇਸ ਉਪਰਾਲੇ ਦੀ ਜਿਥੇ ਸ਼ਲਾਘਾ ਕੀਤੀ ਉਥੇ ਹੀ ਉਨ੍ਹਾਂ ਇਲਾਕੇ ‘ਚ ਖੇਡਾਂ ਦੇ ਰੁਝਾਨ ਨੂੰ ਹੋਰ ਵੀ ਵਧਾਉਣ ਲਈ ਹਰ ਸੰਭਵ ਕਦਮ ਚੁੱਕਣ ਦੀ ਵੀ ਗੱਲ ਆਖੀ.

ਸ਼੍ਰੀ ਬ੍ਰਾਹਮਨ ਸਭਾ ਯੂਥ ਵਿੰਗ ਪੰਜਾਬ ਦੇ ਚੇਅਰਮੈਨ ਰਾਜਨ ਸ਼ਰਮਾ ਵੱਲੋਂ ਟਰਾਫੀਆਂ ਸਪੋਂਸਰ ਕੀਤੀਆਂ ਗਈਆਂ. ਇਸੇ ਦੇ ਨਾਲ ਰਾਜਨ ਸ਼ਰਮਾ ਵੱਲੋਂ ਕਰਤਾਰਪੁਰ ਦੇ ਖਿਡਾਰੀਆਂ ਨੂੰ ਖੇਡ ਦਾ ਸਮਾਨ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਅਤੇ ਆਉਂਦੇ ਸਮੇਂ ‘ਚ ਖੇਡਾਂ ਦੇ ਪਸਾਰੇ ਲਈ ਬਣਦਾ ਸਹਿਯੋਗ ਦੇਣ ਦਾ ਭਰੋਸਾ ਦਵਾਇਆ ਗਿਆ.

ਇਸ ਮੌਕੇ ‘ਆਪ’ ਦੇ ਸੂਬਾ ਮੀਤ ਪ੍ਰਧਾਨ ਸੰਜੀਵ ਸ਼ਰਮਾ, ਆਸ਼ੂਤੋਸ਼ ਸ਼ਰਮਾ (ਰਣਜੀ ਖਿਡਾਰੀ ਅਤੇ ਮਹਿਲਾ ਕ੍ਰਿਕੇਟ ਟੀਮ ਪੰਜਾਬ ਦੇ ਕੋਚ), ਕਮਲੇਸ਼ਵਰ ਵਾਲਮੀਕੀ ਐਜੂਕੇਸ਼ਨ ਟਰੱਸਟ ਕਰਤਾਰਪੁਰ ਦੇ ਪ੍ਰਧਾਨ ਹੀਰਾ ਲਾਲ ਖੋਸਲਾ, ਬ੍ਰਾਹਮਨ ਸਭਾ ਯੂਥ ਵਿੰਗ ਪੰਜਾਬ ਦੇ ਚੇਅਰਮੈਨ ਰਾਜਨ ਸ਼ਰਮਾ, ਕੁਲਦੀਪ ਸਿੰਘ ਯੂ.ਐਸ.ਏ., ਕੋਂਸਲਰ ਕੁਲਵਿੰਦਰ ਕੌਰ, ਗਗਨ ਬੱਗਾ, ਅਜੈ ਬੈਂਸ, ਮੁਕੇਸ਼ ਸ਼ੁਕਲਾ, ਵਰਿੰਦਰ ਆਨੰਦ, ਰੋਹਿਤ ਵਰਮਾ, ਵਿਜੈ ਠਾਕੁਰ ਅਤੇ ਹੋਰ ਪਤਵੰਤੇ ਹਾਜਿਰ ਸਨ.

ਸੋਨੂੰ (ਕਵਾਲ) ਨੂੰ ਮੈਨ ਆਫ਼ ਦ ਸੀਰੀਜ਼ ਚੁਣਿਆ ਗਿਆ. ਆਕਾਸ਼ ਨੂੰ ਟੂਰਨਾਮੈਂਟ ‘ਚ ਉਮਦਾ ਗੇਂਦਬਾਜ਼ੀ ਲਈ ‘ਬੈਸਟ ਬਾਲਰ’ ਦਾ ਅਵਾਰਡ ਦਿੱਤਾ ਗਿਆ.

ਇਸ ਮੌਕੇ ਕਲੱਬ ਮੈਂਬਰਾਂ ‘ਚ ਸੋਨੂੰ, ਰੋਕੀ, ਰਿੱਕੀ, ਬੱਲੀ, ਉਪਕਾਰ ਸਿੰਘ, ਆਕਾਸ਼, ਹਨੀ, ਰਾਜੂ, ਮਿੱਕੀ, ਪਿੰਚੂ ਪੁਰੇਵਾਲ, ਗਗਨ, ਸਾਜੀ, ਸੂਰਿਆ, ਸੰਜੂ, ਰੋਹਿਤ, ਚੀਮਾ, ਰਿਸ਼ੀ, ਪਵਨ, ਜੋਗਾ, ਸੰਨੀ ਅਤੇ ਹੋਰ ਨੌਜਵਾਨ ਖਿਡਾਰੀ ਮੌਜੂਦ ਸਨ.
Advt.
________
  
ਇਹ ਵੀ ਪੜ੍ਹੋ:

 

Welcome to

Kartarpur Mail

error: Content is protected !!