Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ਦੀਆਂ ਸਮੂਹ ਵਾਲਮੀਕੀ ਸਭਾਵਾਂ ਦੀ ਲੋਕਲ ਪ੍ਰਸ਼ਾਸਨ ਨਾਲ ਮੀਟਿੰਗ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਤਾਰਪੁਰ ਵਿਚ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਦੇ ਮੱਦੇਨਜ਼ਰ ਸਮੂਹ ਵਾਲਮੀਕੀ ਸਭਾਵਾਂ ਨੇ ਲੋਕਲ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ. ਮੀਟਿੰਗ ਦੌਰਾਨ ਸ਼ੋਭਾਯਾਤਰਾ ਦੇ ਮਾਰਗ, ਸਫਾਈ ਅਤੇ ਹੋਰ ਪ੍ਰਬੰਧਾਂ ਲਈ ਪੇਸ਼ ਆਉਂਦੀਆਂ ਮੁਸ਼ਕਿਲਾਂ ਨੂੰ ਪਹਿਲਾਂ ਹੀ ਹੱਲ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ.
ਮੀਟਿੰਗ ‘ਚ ਡੀ.ਐਸ.ਪੀ. ਦਿੱਗਵਿਜੈ ਕਪਿਲ, ਨਗਰ ਕੋਂਸਲ ਦੇ ਪ੍ਰਧਾਨ ਸੂਰਜਭਾਨ, ਨਾਇਬ ਤਹਿਸੀਲਦਾਰ ਸਤਿੰਦਰ ਕੁਮਾਰ ਢੱਡਾ ਅਤੇ ਹੋਰ ਅਧਿਕਾਰੀ ਮੌਜੂਦ ਸਨ. ਅਧਿਕਾਰੀਆਂ ਵੱਲੋਂ ਵਾਲਮੀਕੀ ਸਭਾਵਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਅਤੇ ਆਉਂਦੇ ਪ੍ਰੋਗਰਾਮਾਂ ਦੌਰਾਨ ਪ੍ਰਬੰਧਾਂ ਵਿਚ ਕਿਸੇ ਤਰ੍ਹਾਂ ਦੀ ਕਮੀ ਨਾ ਰਹਿਣ ਦੀ ਗੱਲ ਆਖੀ ਗਈ.
ਦੱਸਣਯੋਗ ਹੈ ਕਿ 23 ਅਕਤੂਬਰ ਨੂੰ ਮਹਾਰਿਸ਼ੀ ਵਾਲਮੀਕੀ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਤਾਰਪੁਰ ਵਿਚ ਵਿਸ਼ਾਲ ਸ਼ੋਭਾਯਾਤਰਾ ਕੱਢੀ ਜਾਵੇਗੀ. ਇਸ ਮੌਕੇ ਰਮੇਸ਼ ਨਾਹਰ, ਚੌਧਰੀ ਤਿਲਕ ਰਾਜ, ਵਿਪਨ ਥਾਪਰ, ਸੁਮੇਸ਼ ਸੋਂਧੀ, ਹਰਭਜਨ ਲਾਲ, ਸੰਜੀਵ ਸੋਂਧੀ, ਰਮੇਸ਼ ਖੋਸਲਾ, ਰਾਜ ਕੁਮਾਰ, ਰਾਜੀਵ ਗਿੱਲ, ਦੀਪਕ ਸਹੋਤਾ, ਦਵਿੰਦਰ ਕੁਮਾਰ, ਸੁਰਿੰਦਰ ਨਾਹਰ, ਕਾਲੀ ਚਰਨ, ਕੇਵਲ ਬਿੱਲਾ, ਗੋਰਵ ਨਾਹਰ, ਬਾਬਾ ਕਰਨੈਲ ਸਿੰਘ ਆਦਿ ਹਾਜ਼ਿਰ ਸਨ.


Welcome to

Kartarpur Mail

error: Content is protected !!