Thursday, July 23ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਹਾੜੇ ਤੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ

ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਕਰਤਾਰਪੁਰ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਮਹਾਰਿਸ਼ੀ ਵਾਲਮੀਕਿ ਵੈਲਫੇਅਰ ਮਿਸ਼ਨ ਵਲੋਂ ਭਗਵਾਨ ਵਾਲਮੀਕਿ ਮੰਦਰ ਮੰਡੀ ਮੁਹਲਾ ਤੋਂ, ਭਗਵਾਨ ਵਾਲਮੀਕਿ ਬ੍ਰਹਮ ਮੰਡਲ ਰਿਸ਼ੀ ਨਗਰ, ਭਗਵਾਨ ਵਾਲਮੀਕਿ ਨੌਜਵਾਨ ਸਭਾ ਅੰਬੇਡਕਰ ਨਗਰ ਅਤੇ ਭਗਵਾਨ ਵਾਲਮੀਕਿ ਨੌਜਵਾਨ ਸਭਾ ਚੰਦਨ ਨਗਰ ਨਜਦੀਕ ਰੇਲਵੇ ਸਟੇਸ਼ਨ ਭਗਵਾਨ ਵਾਲਮੀਕਿ ਮੰਦਰ ਤੋਂ ਸਾਂਝੇ ਰੂਪ ‘ਚ ਸਜਾਈ ਗਈ। ਜਿਸ ਦਾ ਉਦਘਾਟਨ ਹਲਕਾ ਵਿਧਾਇਕ ਚੋਧਰੀ ਸੁਰਿੰਦਰ ਸਿੰਘ ਨੇ ਰਿਬਨ ਕੱਟ ਕੇ ਕੀਤਾ।

ਸ਼ੋਭਾ ਯਾਤਰਾ ਵਿਚ ਸੁੰਦਰ ਝਾਕੀਆਂ,ਬੈਂਡ ਬਾਜੇ,ਢੋਲ ਨਗਾਰੇ ਨਾਲ ਭਾਰੀ ਗਿਣਤੀ ਵਿਚ ਸੰਗਤਾਂ ਸ਼ਾਮਿਲ ਹੋਈਆਂ। ਸ਼ੋਭਾ ਯਾਤਰਾ ਦਾ ਸ਼ਹਿਰ ਦੇ ਵੱਖ ਵੱਖ ਹਿਸਿਆਂ ਵਿਚ ਸ਼ਰਧਾਲੂਆਂ ਵਲੋਂ ਫੁੱਲਾਂ ਦੀ ਵਰਖਾਂ ਕਰਕੇ, ਲੰਗਰ ਛਬੀਲਾਂ ਲਗਾ ਕੇ ਅਤੇ ਸਵਾਗਤੀ ਮੰਚ ਲਗਾ ਕੇ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਰਮੇਸ਼ ਨਾਹਰ, ਚੋਧਰੀ ਤਿਲਕ ਰਾਜ ਹੰਸ, ਵਿਪਨ ਥਾਪਰ, ਪਵਨ ਭੱਟੀ, ਹੀਰਾ ਲਾਲ ਖੋਸਲਾ, ਕੌਂਸਲਰ ਜਸਵਿੰਦਰ ਨਿੱਕੂ, ਜੀਵਨ ਕੁਮਾਰ ਸਭਰਵਾਲ, ਮਨੋਜ ਫੋਜੀ, ਰਾਜ ਕੁਮਾਰ ਰਾਜੂ, ਪ੍ਰੇਮ ਸਹੋਤਾ ਨਿੱਕੂ, ਰੋਹਿਤ ਖੋਸਲਾ, ਸੰਜੀਵ ਸੋਂਧੀ, ਰਜੇਸ਼ ਕੁਮਾਰ, ਰਮੇਸ਼ ਖੋਸਲਾ ਤੋਂ ਇਲਾਵਾ ਪ੍ਰਿੰਸ ਅਰੋੜਾ, ਕਮਲਜੀਤ ਓਹਰੀ,ਅਰ ਐਲ ਸੈਲੀ, ਮਹਿੰਦਰ ਸਿੰਘ ਬਿੱਲੂ, ਦੀਪੀ ਸੇਠ, ਵੇਦ ਪ੍ਰਕਾਸ਼, ਰਾਜੂ ਅਰੋੜਾ, ਨਾਥੀ ਰਾਮ, ਅਸ਼ੋਕ ਬਿੱਟੂ, ਰਜਿੰਦਰ ਕਾਲੀਆ, ਕੌਂਸਲਰ ਸੇਵਾ ਸਿੰਘ, ਗੁਰਦੀਪ ਸਿੰਘ ਮਿੰਟੂ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ।

error: Content is protected !!