Tuesday, December 11ਤੁਹਾਡੀ ਆਪਣੀ ਲੋਕਲ ਅਖ਼ਬਾਰ....

ਅਣਪਛਾਤੇ ਵਿਅਕਤੀ ਦੀ ਮੌਤ, ਪਛਾਣ ਦੱਸਣ ਵਾਲੇ ਕਰਤਾਰਪੁਰ ਪੁਲਿਸ ਨੂੰ ਕਰਨ ਸੰਪਰਕ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬੀਤੇ ਦਿਨ ਗੰਗਸਰ ਚੌਂਕ ਨਜ਼ਦੀਕ ਟੈਕਸੀ ਸਟੈਂਡ, ਸੜਕ ਕੰਢੇ ਇਕ ਬਿਮਾਰ ਵਿਅਕਤੀ (ਉਮਰ ਕਰੀਬ 50 ਸਾਲ) ਮਿਲਿਆ। ਉਸਦੀ ਹਾਲਤ ਵੇਖ ਕੇ ਰਾਹਗੀਰਾਂ ਵੱਲੋਂ 108 ਐਂਬੂਲੈਂਸ ਨੂੰ ਸੂਚਨਾ ਦਿੱਤੀ ਜਿਸਨੇ ਉਸ ਵਿਅਕਤੀ ਨੂੰ ਸਿਵਲ ਹਸਪਤਾਲ ਕਰਤਾਰਪੁਰ ਵਿਖੇ ਪਹੁੰਚਾਇਆ। ਵਿਅਕਤੀ ਦੀ ਗੰਭੀਰ ਹਾਲਤ ਦੇਖ ਕੇ ਡਾਕਟਰਾਂ ਵੱਲੋਂ ਉਸਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ।
ASI ਬੋਧ ਰਾਜ ਜਾਣਕਾਰੀ ਦਿੰਦੇ ਹੋਏ। (ਫੋਟੋ: ਕਰਤਾਰਪੁਰ ਮੇਲ)
ਜਾਣਕਾਰੀ ਦਿੰਦਿਆਂ ਕਰਤਾਰਪੁਰ ਮੇਲ ਨੂੰ ਪੁਲਿਸ ਥਾਣਾ ਕਰਤਾਰਪੁਰ ਦੇ ਏ.ਐਸ.ਆਈ. ਬੋਧਰਾਜ ਨੇ ਦੱਸਿਆ ਕਿ ਜਲੰਧਰ ਹਸਪਤਾਲ ਵਿਚ ਉਕਤ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਜਿਸ ਕਾਰਨ ਲਾਸ਼ ਨੂੰ 72 ਘੰਟਿਆਂ ਲਈ ਪਛਾਣ ਵਾਸਤੇ ਮੁਰਦਾਘਰ ਜਲੰਧਰ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜਿਸ ਵੀ ਸੱਜਣ ਨੂੰ ਇਸ ਮ੍ਰਿਤਕ ਦੀ ਪਹਿਚਾਣ ਹੋਵੇ ਉਹ ਥਾਣਾ ਕਰਤਾਰਪੁਰ ਵਿਖੇ ਫੋਨ ਨੰਬਰ 78373-40221 ਤੇ ਸੰਪਰਕ ਕਰਨ।

Welcome to

Kartarpur Mail

error: Content is protected !!