Thursday, January 23ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਰੇਲਵੇ ਪਲੇਟਫਾਰਮ ਤੋਂ ਮਿਲੀ ਅਣਪਛਾਤੇ ਦੀ ਲਾਸ਼

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ਼ਨੀਵਾਰ ਸ਼ਾਮ ਕਰੀਬ 7 ਵਜੇ ਕਰਤਾਰਪੁਰ ਦੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 2 ਤੇ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਉਮਰ ਕਰੀਬ 40-45 ਸਾਲ ਦੱਸੀ ਜਾ ਰਹੀ ਹੈ ਜਿਸਦੀ ਤਲਾਸ਼ੀ ਲੈਣ ਤੇ ਕੋਈ ਦਸਤਾਵੇਜ਼ ਨਹੀਂ ਮਿਲ ਸਕਿਆ ਜਿਸ ਨਾਲ ਉਸਦੀ ਪਛਾਣ ਹੋ ਸਕੇ। ਚੌਂਕੀ ਇੰਚਾਰਜ ASI ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੇ ਪੀਲੇ ਰੰਗ ਦੀ ਟੀ-ਸ਼ਰਟ ਅਤੇ ਸੂਰਮੇ ਰੰਗੀ ਪੈਂਟ ਪਾਈ ਹੋਈ ਹੈ। ਤਸਵੀਰ ਤੋਂ ਜੇਕਰ ਤੁਸੀਂ ਪਛਾਣ ਕਰ ਸਕਦੇ ਹੋ ਤਾਂ GRP ਪੁਲਿਸ ਕਰਤਾਰਪੁਰ ਨੂੰ ਇਸਦੀ ਸੂਚਨਾ ਦੇਵੋ। ਫਿਲਹਾਲ ਲਾਸ਼ ਨੂੰ ਪਛਾਣ ਲਈ 72 ਘੰਟਿਆਂ ਲਈ ਜਲੰਧਰ ਦੇ ਸਿਵਲ ਹਸਪਤਾਲ ਰਖਵਾ ਦਿੱਤੀ ਗਈ ਹੈ।

error: Content is protected !!