Monday, May 27ਤੁਹਾਡੀ ਆਪਣੀ ਲੋਕਲ ਅਖ਼ਬਾਰ....

ਰੇਲਵੇ ਪੁਲਿਸ ਨੂੰ ਮਿਲੀ ਲਾਸ਼, ਪਹਿਚਾਣ ਦੀ ਉਡੀਕ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਅੱਜ ਸਵੇਰੇ ਕਰਤਾਰਪੁਰ ਹਮੀਰਾ ਰੇਲ ਲਾਈਨ ਖੰਬਾ ਨੰਬਰ 453 ਦੇ ਕੋਲ ਰੇਲਵੇ ਵਿਭਾਗ ਦੀ ਜ਼ਮੀਨ ‘ਚ ਇਕ 55 ਕੁ ਸਾਲ ਦੇ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲੀ ਹੈ। ਰੇਲਵੇ ਪੁਲਿਸ ਢਿੱਲਵਾਂ ਦੇ ਇੰਚਾਰਜ ਏ.ਐਸ.ਆਈ. ਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਜੋਕਿ ਸਾਧੂ ਵੇਸ਼ ‘ਚ ਲੱਗਦਾ ਹੈ, ਉਸਨੇ ਸਫੇਦ ਧੋਤੀ-ਕਮੀਜ਼ ਅਤੇ ਜੈਕਟ ਪਾਈ ਹੋਈ ਹੈ। ਪਹਿਚਾਣ ਨਾ ਹੋਣ ਕਰਕੇ ਉਸਦੀ ਲਾਸ਼ ਨੂੰ 72 ਘੰਟੇ ਸ਼ਿਨਾਖਤ ਵਾਸਤੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਰਖਵਾਇਆ ਗਿਆ ਹੈ।

Welcome to

Kartarpur Mail

error: Content is protected !!