Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਸਹੀ ਨਿਕਲਿਆ ਪਿਤਾ ਦਾ ਸ਼ੱਕ, ਭੋਲੂ ਕੁੱਦੋਵਾਲ ਨੇ ਹੀ ਕਰਵਾਇਆ ਡਿੰਪਲ ਦਾ ਕਤਲ, ਗ੍ਰਿਫਤਾਰੀ ਤੋਂ ਡਿੰਪਲ ਦਾ ਪਰਿਵਾਰ ਅਸੰਤੁਸ਼ਟ  

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬੀਤੇ ਦਿਨੀ ਕਰਤਾਰਪੁਰ ‘ਚ ਦੁਕਾਨ ‘ਤੇ ਕੰਮ ਕਰਦੇ ਡਿੰਪਲ ਕਰਤਾਰਪੁਰ ਦੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ‘ਚ ਡਿੰਪਲ ਦੇ ਪਿਤਾ ਸੁਰਿੰਦਰ ਕੁਮਾਰ ਨੇ ਤਿੰਨ ਵਿਅਕਤੀਆਂ ‘ਤੇ ਸ਼ੱਕ ਜ਼ਾਹਰ ਕੀਤਾ ਸੀ। ਪੁਲਿਸ ਨੇ ਸ਼ੱਕ ਦੇ ਅਧਾਰ ‘ਤੇ ਜਾਂਚ ਕੀਤੀ ਤਾਂ ਜਤਿੰਦਰ ਭੋਲੂ ਕੁੱਦੋਵਾਲ ਤੋਂ ਇਹ ਖੁਲਾਸਾ ਹੋਇਆ ਕਿ ਕਤਲ ਉਸੇ ਨੇ ਕਰਵਾਇਆ ਹੈ। ਪੁਲਿਸ ਮੁਤਾਬਕ ਇਸ ਲਈ ਭੋਲੂ ਨੇ ਆਪਣੇ ਦੋ ਸਾਥੀਆਂ ਦੀ ਮਦਦ ਲਈ। ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਕ ਭੋਲੂ ਨੂੰ ਡਰ ਸੀ ਕਿ ਪੁਰਾਣੀ ਰੰਜਿਸ਼ ਤਹਿਤ ਡਿੰਪਲ ਉਸ ‘ਤੇ ਹਮਲਾ ਕਰਵਾ ਸਕਦਾ ਹੈ। ਐਸ.ਪੀ. ਇਨਵੈਸਟੀਗੇਸ਼ਨ ਬਲਕਾਰ ਸਿੰਘ ਮੁਤਾਬਕ ਪੁਲਿਸ ਦੋਸ਼ੀ ਭੋਲੂ ਦਾ ਰਿਮਾਂਡ ਲਵੇਗੀ ਜਿਸ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਹਨ। ਰਿਮਾਂਡ ਦੌਰਾਨ ਭੋਲੂ ਦੇ ਦੋ ਸਾਥੀ ਸ਼ੂਟਰਾਂ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ ਜਿਨ੍ਹਾਂ ਨੇ ਡਿੰਪਲ ‘ਤੇ ਗੋਲੀਆਂ ਚਲਾਈਆਂ ਸਨ।
ਉਧਰ ਡਿੰਪਲ ਦੇ ਪਰਿਵਾਰ ਨੇ ਪੁਲਿਸ ਦੀ ਪ੍ਰੈੱਸ ਕਾਨਫਰੰਸ ਤੋਂ ਅਸੰਤੁਸ਼ਟੀ ਜਤਾਈ ਹੈ। ਪਿਤਾ ਸੁਰਿੰਦਰ ਕੁਮਾਰ ਮੁਤਾਬਕ ਪੁਲਿਸ ਨੇ ਭੋਲੂ ਨੂੰ ਕਾਬੂ ਕਰਲਿਆ ਹੈ ਜਦਕਿ ਅਸਲੀ ਦੋਸ਼ੀ ਅਜੇ ਫਰਾਰ ਹਨ। ਜਿਨ੍ਹਾਂ ਨੇ ਡਿੰਪਲ ਦੇ ਕਤਲ ਦੀ ਫਿਰੌਤੀ ਦਿੱਤੀ ਅਤੇ ਇਹ ਸਾਰੀ ਸਾਜਿਸ਼ ਘੜੀ।
ਯਾਦ ਹੋਵੇ ਕਿ ਬੀਤੀ 6 ਦਸੰਬਰ ਸ਼ੀਤਲਾ ਮਾਤਾ ਮੰਦਿਰ ਨਜ਼ਦੀਕ ਆਪਣੀ ਦੁਕਾਨ ‘ਤੇ ਕੰਮ ਕਰ ਰਹੇ ਡਿੰਪਲ ਕਰਤਾਰਪੁਰ ਨੂੰ ਮੋਟਰਸਾਈਕਲ ਸਵਾਰ ਸ਼ੂਟਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਵਾਰਦਾਤ ਤੋਂ ਬਾਅਦ ਇਲਾਕੇ ‘ਚ ਸਹਿਮ ਵਾਲਾ ਮਾਹੌਲ ਬਣਿਆ ਹੋਇਆ ਸੀ। ਰੋਸ ਵਜੋਂ ਕਈ ਬਾਜ਼ਾਰ ਬੰਦ ਰਹੇ ਅਤੇ ਇਨਸਾਫ ਲਈ ਪੁਲਿਸ ਖਿਲਾਫ ਪ੍ਰਦਰਸ਼ਨ ਵੀ ਕੀਤਾ ਗਿਆ।

Welcome to

Kartarpur Mail

error: Content is protected !!