Monday, August 26ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ‘ਚ ਖੁੱਲੀ ‘ਠਾਕੁਰ ਰਸੋਈ’, ਬੇਸਹਾਰਾ-ਗਰੀਬਾਂ ਅਤੇ ਜਰੂਰਤਮੰਦ ਬਜ਼ੁਰਗਾਂ ਵਾਸਤੇ ਭਰ ਪੇਟ ਖਾਣਾ ਮਹਿਜ਼ 10 ਰੁਪਏ ‘ਚ

ਕਰਤਾਰਪੁਰ ਮੇਲ/ ਸ਼ਿਵ ਕੁਮਾਰ ਰਾਜੂ: ਸ਼੍ਰੀ ਹਰਿਨਾਮ ਸੰਕੀਰਤਨ ਮੰਡਲ ਕਰਤਾਰਪੁਰ ਵਲੋਂ ਨੇਕੀ ਦੀ ਦੁਕਾਨ, ਸ਼੍ਰੀ ਰਾਮਗੜੀਆ ਵਿਸ਼ਵਕਰਮਾ ਭਵਨ ਕਮੇਟੀ ਅਤੇ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਗਰੀਬ, ਬੇਸਹਾਰਾ ਅਤੇ ਜਰੂਰਤਮੰਦ ਲੋਕਾਂ ਅਤੇ ਬਜ਼ੁਰਗਾਂ ਵਾਸਤੇ ਠਾਕੁਰ ਰਸੋਈ ਕਮੇਟੀ ਬਜ਼ਾਰ ਸਥਿਤ ਵਿਸ਼ਵਕਰਮਾ ਭਵਨ ਵਿਖੇ ਸ਼ੁਰੂ ਕੀਤੀ ਹੈ।

ਇਥੇ ਸਿਰਫ 10 ਰੁਪਏ ਵਿਚ ਭਰਪੇਟ ਖਾਣਾ ਪਰੋਸਿਆ ਜਾਵੇਗਾ। ਜਾਣਕਾਰੀ ਦਿੰਦੇ ਚੇਅਰਮੈਨ ਮਾਸਟਰ ਅਮਰੀਕ ਸਿੰਘ, ਪ੍ਰਧਾਨ ਨੀਰਜ ਸੂਰੀ, ਪ੍ਰਦੀਪ ਸ਼ਰਮਾ, ਜੁਝਾਰ ਸਿੰਘ ਸਗੁ ਨੇ ਦੱਸਿਆ ਕਿ ਸਾਰੇ ਇਲਾਕੇ ਦੇ ਸਹਿਯੋਗ ਅਤੇ ਪ੍ਰੇਰਨਾ ਸਦਕਾ ਹੀ ਇਹ ਮਾਨਵਤਾ ਦੀ ਸੇਵਾ ਦਾ ਕਾਰਜ ਅਰੰਭਿਆ ਹੈ। ਠਾਕੁਰ ਰਸੋਈ ਦਾ ਸ਼ੁਭ ਆਰੰਭ ਪਤਵੰਤੇ ਸੱਜਣਾਂ ਵਲੋਂ ਦੀਪ ਜਲਾ ਕੇ ਕੀਤਾ ਗਿਆ। ਇਸ ਮੌਕੇ ਸ਼ੰਭੂ ਨਾਥ ਰਿਖੀ, ਰਮੇਸ਼ ਸ਼ਰਮਾ,ਪਵਨ ਠਾਕੁਰ, ਸੀ.ਐਮ. ਓਹਰੀ, ਦੀਪਕ ਸ਼ਰਮਾ, ਸੁਸ਼ੀਲ, ਨੰਦ ਕਿਸ਼ੋਰ ਸੱਭਰਵਾਲ, ਮਨੂ ਭਨੋਟ, ਸੁਖਬੀਰ ਸਿੰਘ ਸੀਟੁ, ਵਿਕੀ ਕੰਬੋਜ, ਬਾਂਕਾ ਸ਼ਰਮਾ, ਭਾਰਦਵਾਜ ਸਾਉੰਡ, ਗੁਪਤਾ ਸਾਉੰਡ, ਨਰੇਸ਼, ਦਵਿੰਦਰ, ਹਰਵਿੰਦਰ ਰਿੰਕੂ, ਰਾਜ ਕੁਮਾਰ ਫਰੂਟ ਵਾਲੇ, ਹਰੀਸ਼ ਧਵਨ, ਦਲਜਿੰਦਰ ਸਿੰਘ, ਨਾਮਧਾਰੀ ਡੇਅਰੀ ਵਾਲੇ ਬਾਬਾ ਜੀ, ਬਾਵਾ ਓਹਰੀ,ਡਾਕਟਰ ਜਗਤਾਰ ਸਿੰਘ ਆਦਿ ਹਾਜਰ ਸਨ। ਦੱਸਣਯੋਗ ਹੈ ਠਾਕੁਰ ਰਸੋਈ ਵਿੱਚ ਸ਼ਾਂਮ 7 ਵਜੇ ਤੋਂ 9 ਵਜੇ ਤੱਕ ਖਾਣਾ ਮਿਲੇਗਾ।

Welcome to

Kartarpur Mail

error: Content is protected !!