Sunday, September 15ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਫੀਨਿਕਸ ਲਿੰਗਵਿਸਟਿੱਕ ਅਦਾਰੇ ਨੇ ਮਨਾਇਆ ਅਧਿਆਪਕ ਦਿਵਸ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਦੇਸ਼ ਭਰ ਵਿਚ Teachers Day ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਕਰਤਰਪੁਰ ਦੇ ਬਾਰਾਂਦਰੀ ਬਾਜ਼ਾਰ ‘ਚ ਸਥਿਤ ਫੀਨਿਕਸ ਲਿੰਗਵਿਸਟਿੱਕ ਅਦਾਰੇ ਵਲੋਂ ਵੀ ਇਕ ਪ੍ਰੋਗਰਾਮ ਉਲੀਕਿਆ ਗਿਆ। ਮੁੱਖ ਮਹਿਮਾਨ ਨਗਰ ਕੌਂਸਲ ਕਰਤਰਪੁਰ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਮਤੀ ਅਮਰਜੀਤ ਕੌਰ ਨੇ ਇਸ ਅਦਾਰੇ ‘ਚ ਪੜ੍ਹਕੇ IELTS ਵਿਚ ਵਧੀਆ ਬੈਂਡ ਹਾਂਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਅਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਪਹੁੰਚੇ ਪਤਵੰਤੇ ਸੱਜਣਾਂ ‘ਚ ਗੁਰਦੀਪ ਸਿੰਘ ਮਿੰਟੂ ਸੀਨੀਅਰ ਕਾਂਗਰਸੀ ਆਗੂ, ਪੰਜਾਬ ਪੁਲਿਸ ਦੇ ਇੰਸਪੇਕਟਰ ਅੰਗਰੇਜ ਸਿੰਘ, ਸਰਬਜੀਤ ਸਿੰਘ (ਉਪ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਜਲੰਧਰ), ਕਾਲੀ ਸੱਭਰਵਾਲ (ਬਾਬਾ ਸਵੀਟਸ) ਦਾ ਸਵਾਗਤ ਅਤੇ ਧੰਨਵਾਦ ਫੀਨਿਕਸ ਦੇ ਐਮ.ਡੀ. ਸੁਖਜਿੰਦਰ ਸਿੰਘ ਬਾਜਵਾ ਅਤੇ ਐਮ.ਡੀ. ਅਰਮਾਨਦੀਪ ਸਿੰਘ ਨੇ ਬੜੀ ਗਰਮਜੋਸ਼ੀ ਨਾਲ ਕੀਤਾ। ਉਨ੍ਹਾਂ ਦੱਸਿਆ ਕਿ IELTS, ਸਟੱਡੀ ਅਬਰੋਡ ਅਤੇ ਟੂਰਿਸਟ ਵੀਜ਼ਾ ਸਾਡਾ ਅਦਾਰਾ ਓਨ ਲਾਈਨ ਸੇਵਾ ਪ੍ਰਦਾਨ ਕਰਦਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਆਈ। ਓ.ਪੀ ਮਾਹਿਰ ਦੀਪਕ ਕੁਮਾਰ ਨੇ ਵਿਦਿਆਰਥੀਆਂ ਨੂੰ ਆਇਲੇਟਸ ਵਿਚ ਵਧੀਆ ਬੈਂਡ ਪ੍ਰਾਪਤ ਕਰਨ ਦੀ ਸੁਖਾਲੀ ਜਾਣਕਾਰੀ ਦਿਤੀ।  

Welcome to

Kartarpur Mail

error: Content is protected !!