Sunday, January 20ਤੁਹਾਡੀ ਆਪਣੀ ਲੋਕਲ ਅਖ਼ਬਾਰ....

Tag: kartarpur

ਕਰਤਾਰਪੁਰ ‘ਚ ਕਤਲ: ਪਰਿਵਾਰ ਸਾਹਮਣੇ ਵੱਢਿਆ, ਜਾਨ ਨਿਕਲਣ ਤੱਕ ਘਰ ਰਹੇ ਕਾਤਲ 

ਕਰਤਾਰਪੁਰ ‘ਚ ਕਤਲ: ਪਰਿਵਾਰ ਸਾਹਮਣੇ ਵੱਢਿਆ, ਜਾਨ ਨਿਕਲਣ ਤੱਕ ਘਰ ਰਹੇ ਕਾਤਲ 

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਦੇ ਨੇੜਲੇ ਪਿੰਡ ਧੀਰਪੁਰ 'ਚ ਰੂਹ ਕੰਬਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਪਿੰਡ ਦੇ ਬਾਹਰਲੇ ਪਾਸੇ ਪੈਂਦੇ ਡੇਰਿਆਂ 'ਚ ਇਕ ਵਿਅਕਤੀ ਨੂੰ ਉਸਦੇ ਪਰਿਵਾਰ ਦੇ ਸਾਹਮਣੇ ਬੇਰਹਿਮੀ ਨਾਲ ਵੱਢਿਆ ਗਿਆ ਹੈ। ਜਾਣਕਾਰੀ ਮੁਤਾਬਕ ਚਾਰ ਨਕਾਬਪੋਸ਼ ਹਮਲਾਵਰ ਮਾਰੂ ਹਥਿਆਰਾਂ ਸਣੇ ਦਲਜੀਤ ਸਿੰਘ (54) ਪੁੱਤਰ ਪ੍ਰੀਤਮ ਸਿੰਘ ਦੇ ਘਰ ਜ਼ਬਰਨ ਦਾਖ਼ਲ ਹੋਏ। ਵਾਰਦਾਤ ਸਮੇਂ ਦਲਜੀਤ ਸਿੰਘ ਦੀ ਪਤਨੀ ਅਤੇ ਉਸਦਾ ਪੁੱਤਰ (23 ਸਾਲ) ਘਰ 'ਚ ਮੌਜੂਦ ਸਨ। ਨਕਾਬਪੋਸ਼ਾਂ ਨੇ ਆਉਂਦੇ ਹੀ ਦਲਜੀਤ ਦੇ ਪਰਿਵਾਰਿਕ ਮੈਂਬਰਾਂ ਨੂੰ ਘਰ ਦੇ ਇਕ ਕਮਰੇ 'ਚ ਡੱਕ ਦਿੱਤਾ ਅਤੇ ਰੌਲਾ ਪਾਉਣ ਦੇ ਬਦਲੇ ਮੌਤ ਦੇਣ ਦੀ ਧਮਕੀ ਦਿੱਤੀ। ਸ਼ਨੀਵਾਰ ਰਾਤ ਕਰੀਬ 11 ਵਜੇ ਦਾਖਲ ਹੋਏ ਹਮਲਾਵਰ ਰਾਤ 2 ਵਜੇ ਤੱਕ ਘਰ ਹੀ ਰਹੇ। ਦਲਜੀਤ ਸਿੰਘ ਨੂੰ ਬੁਰੀ ਤਰ੍ਹਾਂ ਵੱਢਿਆ ਗਿਆ। ਤੇਜ਼ਧਾਰ ਹਥਿਆਰਾਂ ਨਾਲ ਉਸਦੇ ਸਰ 'ਤੇ ਜ਼ਿਆਦਾ ਵਾਰ ਕੀਤੇ ਗਏ। ਦੂਸਰੇ ਕਮਰੇ 'ਚ ਕੈਦ ਪਰਿਵਾਰ ਦਲਜੀਤ ਸਿੰਘ ਦੀਆਂ ਚੀਖਾਂ ਸੁਣਦਾ ਰਿਹਾ। ਪਰਿਵਾਰ ਦੀ ਮੰਨੀਏ ਤਾਂ ਜਦੋ ਤੱਕ ਦਲਜੀਤ ਦੀ ਮੌਤ ਨਹੀਂ ਹੋ ਗਈ ਹਮਲਾਵਰ ਉਸਦੇ ਘ
MLA ਚੌਧਰੀ ਦੀ ਅਚਨਚੇਤ ਫ਼ੇਰੀ, ਸਰਕਾਰੀ ਹਸਪਤਾਲ ‘ਚ ਪਈਆਂ ਭਾਜੜਾਂ 

MLA ਚੌਧਰੀ ਦੀ ਅਚਨਚੇਤ ਫ਼ੇਰੀ, ਸਰਕਾਰੀ ਹਸਪਤਾਲ ‘ਚ ਪਈਆਂ ਭਾਜੜਾਂ 

Breaking News, Health, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੁਪਹਿਰ ਕਰੀਬ 1 ਵਜੇ ਸਰਕਾਰੀ ਹਸਪਤਾਲ ਕਰਤਾਰਪੁਰ ਪੁੱਜੇ। ਵਿਧਾਇਕ ਦੀ ਅਚਨਚੇਤ ਫੇਰੀ ਨਾਲ ਹਸਪਤਾਲ ਸਟਾਫ 'ਚ ਭਾਜੜਾਂ ਪੈ ਗਈਆਂ। ਚੌਧਰੀ ਨੇ ਹਸਪਤਾਲ 'ਚ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਇੱਥੋਂ ਦੀਆਂ ਸਹੂਲਤਾਂ ਅਤੇ ਕਮੀਆਂ ਨੂੰ ਜਾਣਿਆ। ਐਸ ਐਮ.ਓ. ਡਾ. ਹਰਦੇਵ ਸਿੰਘ ਨੇ ਵਿਧਾਇਕ ਨੂੰ ਹਸਪਤਾਲ ਦਾ ਦੌਰਾ ਕਰਵਾਇਆ। ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸਾਹਮਣੇ ਆਈਆਂ ਕਮੀਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਹਸਪਤਾਲ ਨੂੰ ਹਿਦਾਇਤਾਂ ਦਿੱਤੀਆਂ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਵਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਸੂਰਜਭਾਨ, ਡੀ.ਐਸ.ਪੀ. ਦਿਗਵਿਜੈ ਸਿੰਘ, ਓਂਕਾਰ ਸਿੰਘ ਮਿੱਠੂ, ਕੌਂਸਲਰ ਤੇਜਪਾਲ ਤੇਜੀ ਅਤੇ ਹੋਰ ਪਤਵੰਤੇ ਹਾਜ਼ਿਰ ਸਨ.
ਨਸ਼ੀਲੇ ਪਦਾਰਥ ਦੀ ਵੱਡੀ ਬਰਾਮਦਗੀ ਨੇ ਭਖਾਈ ਚਰਚਾ, ਕਰਤਾਰਪੁਰ ਪੁਲਿਸ ਵੱਲੋਂ ਮੀਡੀਆ ਤੋਂ ਬਣਾਈ ਦੂਰੀ ਸ਼ੱਕ ਦੇ ਘੇਰੇ ‘ਚ 

ਨਸ਼ੀਲੇ ਪਦਾਰਥ ਦੀ ਵੱਡੀ ਬਰਾਮਦਗੀ ਨੇ ਭਖਾਈ ਚਰਚਾ, ਕਰਤਾਰਪੁਰ ਪੁਲਿਸ ਵੱਲੋਂ ਮੀਡੀਆ ਤੋਂ ਬਣਾਈ ਦੂਰੀ ਸ਼ੱਕ ਦੇ ਘੇਰੇ ‘ਚ 

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕੁੱਝ ਕੁ ਬੋਤਲਾਂ ਸ਼ਰਾਬ ਅਤੇ ਕੈਪਸੂਲਾਂ ਵਰਗੀ ਬਰਾਮਦਗੀ ਨੂੰ ਦੋਸ਼ੀ ਸਣੇ ਪੁਲਿਸ ਪਾਰਟੀ ਦੀ ਤਸਵੀਰ ਖਿੱਚਣ ਅਤੇ ਪ੍ਰੈੱਸ ਨੋਟ ਜਾਰੀ ਕਰਨ ਲਈ ਜਾਣੀ ਜਾਣ ਲੱਗ ਪਈ ਕਰਤਾਰਪੁਰ ਪੁਲਿਸ ਅੱਜ ਵੱਡੀ ਬਰਾਮਦਗੀ 'ਤੇ ਚੁੱਪ ਹੈ। ਦਰਅਸਲ ਪੁਲਿਸ ਨੇ ਅੱਜ ਸਵੇਰੇ ਕਿਸ਼ਨਗੜ ਰੋਡ 'ਤੇ ਇਕ ਕੈਮਿਸਟ ਦੀ ਦੁਕਾਨ 'ਚ ਛਾਪੇਮਾਰੀ ਕੀਤੀ ਜਿਸ ਦੌਰਾਨ ਨਸ਼ੀਲੇ ਪਦਾਰਥ ਦੀ ਵੱਡੀ ਬਰਾਮਦਗੀ ਸਣੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਦੀ ਚਰਚਾ ਭਖੀ ਹੋਈ ਹੈ। ਕਰਤਾਰਪੁਰ ਪੁਲਿਸ ਵਲੋਂ ਨੱਪੇ ਤਿੰਨ ਵਿਅਕਤੀਆਂ ਨੂੰ ਪੁਲਿਸ ਸਟੇਸ਼ਨ ਵਿਚ ਵੇਖਿਆ ਗਿਆ ਹੈ ਅਤੇ ਨਾਲ ਹੀ ਕੁੱਝ ਸਿਆਸਤਦਾਨ ਵੀ ਉਸੇ ਸਮੇਂ ਵੇਖਣ ਨੂੰ ਮਿਲੇ ਹਨ।    ਸਵੇਰ ਦੀ ਭਖੀ ਇਸ ਰੇਡ ਦੀ ਖਬਰ ਬਾਰੇ ਕਰਤਾਰਪੁਰ ਥਾਣਾ ਮੁਖੀ ਅਤੇ ਨਾ ਹੀ ਡੀ.ਐਸ.ਪੀ. ਕਿਸੇ ਤਰ੍ਹਾਂ ਦੀ ਜਾਣਕਾਰੀ ਦੇ ਰਹੇ ਹਨ। ਇਨ੍ਹਾਂ ਅਧਿਕਾਰੀਆਂ ਨੇ ਮੀਡੀਆ ਦੇ ਹਰ ਸਵਾਲ ਨੂੰ ਪਹਿਲਾਂ, ਘੜੀ ਪਲ ਲਈ ਦੇਰ ਸ਼ਾਮ ਤੱਕ ਟਾਲਿਆ ਅਤੇ ਮੁੜਕੇ ਇਹ ਕਹਿ ਦਿੱਤਾ ਕਿ ਭਲਕੇ ਪ੍ਰੈੱਸ ਕਾਨਫਰੰਸ 'ਚ ਮਾਮਲੇ ਦੀ ਡੀਟੇਲ ਦੱਸੀ ਜਾਵੇਗੀ।    ਇੱਥੇ ਸਵਾਲ ਜੁੜੱਦੈ
ਮਾਤਾ ਗੁਜਰੀ ਜੀ ਅਤੇ ਗੁਰੂ ਤੇਗ ਬਹਾਦੁਰ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 

ਮਾਤਾ ਗੁਜਰੀ ਜੀ ਅਤੇ ਗੁਰੂ ਤੇਗ ਬਹਾਦੁਰ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 

News, Religious
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਅਕਾਲਗੜ੍ਹ ਸਾਹਿਬ ਕਰਤਾਰਪੁਰ ਵਿਖੇ ਖਾਲਸਾ ਸੇਵਕ ਜੱਥੇ ਵੱਲੋਂ ਜਗਤ ਮਾਤਾ ਗੁਜਰੀ ਜੀ ਅਤੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦੁਰ ਜੀ ਦੇ ਵਿਆਹ ਪੁਰਬ ਸਬੰਧੀ ਸਮਾਗਮ ਕਰਵਾਇਆ ਗਿਆ. ਸਵੇਰੇ ਨਿੱਤ ਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਕੀਰਤਨ ਅਤੇ ਕਥਾ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ.  ਸਮਾਗਮ ਵਿਚ ਭਾਈ ਕਿਸ਼ਨ ਸਿੰਘ ਜੀ ਹਜੂਰੀ ਕਥਾਵਾਚਕ ਸ੍ਰੀ ਹਰਿਮੰਦਿਰ ਸਾਹਿਬ ਅਮ੍ਰਿਤਸਰ ਅਤੇ ਭਾਈ ਸੁਰਜੀਤ ਸਿੰਘ ਕੀਰਤਨੀ ਜਥਾ ਕਰਤਾਰਪੁਰ ਵੱਲੋਂ ਸੰਗਤਾਂ ਨੂੰ ਅਲੋਕਿਕ ਬਾਣੀ ਨਾਲ ਜੋੜਿਆ ਗਿਆ.    ਇਸ ਮੌਕੇ ਗੁਰੂਦੁਆਰਾ ਪ੍ਰਧਾਨ ਅਮਰਜੀਤ ਸਿੰਘ, ਖਾਲਸਾ ਸੇਵਕ ਜੱਥਾ ਦੇ ਪ੍ਰਧਾਨ ਗੁਰਦੇਵ ਸਿੰਘ, ਭਾਈ ਸੁਰਜੀਤ ਸਿੰਘ, ਸਰਬਜੀਤ ਮੱਕੜ, ਮਾ. ਜਸਪਾਲ ਸਿੰਘ, ਹਰਜੀਤ ਸਿੰਘ, ਮਾ. ਅਮਰਿਕ ਸਿੰਘ, ਸੁਖਬੀਰ ਸਿੰਘ ਸੀਟੂ, ਗੁਰਭੇਜ ਸ਼ਹੀਦਾਂ ਵਾਲਾ, ਗੁਰਦੀਪ ਮਿੰਟੂ, ਕੋਂਸਲਰ ਅਮਰਜੀਤ ਕੌਰ ਆਦਿ ਹਾਜ਼ਿਰ ਸਨ.      
ਕਾਂਗਰਸ ਨੇ ਮਨਾਇਆ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮਦਿਨ  

ਕਾਂਗਰਸ ਨੇ ਮਨਾਇਆ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮਦਿਨ  

News, Politics
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਭਾਰਤ ਨੂੰ ਆਜ਼ਾਦੀ ਦਵਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮਦਿਨ ਸਿਟੀ ਕਾਂਗਰਸ ਕਰਤਾਰਪੁਰ ਵੱਲੋਂ ਮਨਾਇਆ ਗਿਆ. ਸ਼ਹਿਰੀ ਪ੍ਰਧਾਨ ਵੇਦ ਪ੍ਰਕਾਸ਼ ਦੀ ਅਗੁਵਾਈ ਹੇਠ ਇਕੱਠਾ ਹੋਏ ਕਾਂਗਰਸੀਆਂ ਨੇ ਭਗਤ ਸਿੰਘ ਦੀ ਤਸਵੀਰ 'ਤੇ ਸ਼ਰਧਾ ਭਰੇ ਫੁੱਲ ਚੜਾਏ. ਪ੍ਰਧਾਨ ਵੇਦ ਪ੍ਰਕਾਸ਼ ਨੇ ਆਪਣੇ ਸੰਬੋਧਨ 'ਚ ਆਖਿਆ ਕਿ ਭਗਤ ਸਿੰਘ ਦੀ ਕੁਰਬਾਨੀ, ਵਿਚਾਰਧਾਰਾ ਤੇ ਸੋਚ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ. ਇਸ ਦੌਰਾਨ ਉਨ੍ਹਾਂ ਸਾਰਿਆਂ ਨੂੰ ਸ਼ਹੀਦ ਭਗਤ ਸਿੰਘ ਦੇ ਦੱਸੇ ਰਾਹ 'ਤੇ ਚੱਲਣ ਲਈ ਪ੍ਰੇਰਿਆ. ਇਸ ਮੌਕੇ ਹੋਰਾਂ ਤੋਂ ਇਲਾਵਾ ਪ੍ਰਿੰਸੀਪਲ ਆਰ.ਐਲ. ਸੈਲੀ, ਕੋਂਸਲਰ ਪ੍ਰਿੰਸ ਅਰੋੜਾ, ਹੀਰਾ ਲਾਲ ਖੋਸਲਾ, ਨਾਥੀ ਸਨੋਤਰਾ, ਨਿਤਿਨ ਅਗਰਵਾਲ, ਸਰਬਜੀਤ ਬਾਵਾ, ਸੁਰਿੰਦਰ ਆਨੰਦ, ਕਾਲਾ ਸੇਠ, ਗੋਪਾਲ ਸੂਦ, ਸੌਰਵ ਗੁਪਤਾ, ਵਰਿੰਦਰ ਆਨੰਦ, ਸੁਰਿੰਦਰ ਕਾਲੀਆ ਆਦਿ ਮੌਜੂਦ ਸਨ.
ਹੁਣ ਚੰਗੇ ਜਿਮ ਲਈ ਜਲੰਧਰ ਜਾਣ ਦੀ ਨਹੀਂ ਲੋੜ, ਕਰਤਾਰਪੁਰ ‘ਚ ਖੁੱਲਿਆ ਵਲਰਡ ਕਲਾਸ ‘ਕਰਵਜ਼ ਫਿਟਨੈੱਸ ਹਬ’

ਹੁਣ ਚੰਗੇ ਜਿਮ ਲਈ ਜਲੰਧਰ ਜਾਣ ਦੀ ਨਹੀਂ ਲੋੜ, ਕਰਤਾਰਪੁਰ ‘ਚ ਖੁੱਲਿਆ ਵਲਰਡ ਕਲਾਸ ‘ਕਰਵਜ਼ ਫਿਟਨੈੱਸ ਹਬ’

Breaking News, Health, News, Politics, Sports
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਫਿਟਨੈੱਸ ਜਿਮ 'ਚ ਚੰਗੇ ਕੋਚ ਦੇ ਨਾਲ ਨਾਲ ਸਟੀਮ ਬਾਥ, ਫੁਲੀ ਏ.ਸੀ., ਕ੍ਰੋਸ ਫਿੱਟ, ਕਾਰਡੀਓ ਸੈਕਸ਼ਨ ਆਦਿ ਸਹੂਲਤਾਂ ਲਈ ਹੁਣ ਤੁਹਾਨੂੰ ਜਲੰਧਰ ਜਾਂ ਫੇਰ ਹੋਰ ਕਿਤੇ ਜਾਣ ਦੀ ਜ਼ਰੂਰਤ ਨਹੀਂ, ਕਿਉਂਕਿ ਹੁਣ ਕਰਤਾਰਪੁਰ ਵਿਚ ਹੀ ਵਰਲਡ ਕਲਾਸ ਜਿਮ ਖੁੱਲ ਗਿਆ ਹੈ. ਗੌਸ਼ਾਲਾ ਰੋਡ ਨਜ਼ਦੀਕ ਆਪੀ ਚੈਰੀਟੇਬਲ ਹਸਪਤਾਲ ਬਣੇ 'ਕਰਵਜ਼ ਫਿੱਟਨੈੱਸ ਹਬ' 'ਚ ਤੁਹਾਨੂੰ ਹਰ ਸਹੂਲਤ ਮਿਲੇਗੀ. ਜਿਮ ਦੇ ਓਨਰ ਜੱਸੀ ਚਾਹਲ ਨੇ ਦੱਸਿਆ ਕਿ ਉਨ੍ਹਾਂ ਕੋਲ ਸਹੂਲਤਾਂ ਤਾਂ ਹੋਰਾਂ ਜਿਮਾਂ ਨਾਲੋਂ ਵਧੀਆ ਹੈ ਹੀ ਹਨ, ਨਾਲ ਹੀ ਡਾਇਟ ਪਲੇਨ ਅਤੇ ਡਾਕਟਰੀ ਸਲਾਹ ਲਈ ਵੀ ਯੋਗ ਸਟਾਫ਼ ਹੈ. ਜਿਕਰਯੋਗ ਹੈ ਕਿ ਬੀਤੇ ਦਿਨੀਂ ਇਸ ਜਿਮ ਦਾ ਉਦਘਾਟਨ ਜਲੰਧਰ ਕੈੰਟ ਦੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਵੱਲੋਂ ਕੀਤਾ ਗਿਆ. ਉਹਨਾਂ ਕਿਹਾ ਕਿ ਚਾਹਲ ਪਰਿਵਾਰ ਦੀ ਕਰਤਾਰਪੁਰ ਨੂੰ ਬਹੁਤ ਵੱਡੀ ਦੇਣ ਹੈ ਕਿ ਇਹ ਸਾਰਾ ਪਰਿਵਾਰ ਹਮੇਸ਼ਾ ਹੀ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੰਮ ਕਰਦਾ ਹੈ ਤੇ ਹੁਣ ਵੀ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਚੰਗੀ ਸਿਹਤ ਦੇਣ ਲਈ ਸਾਡੇ ਵੀਰ ਬਲਪ੍ਰੀਤ
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਮਰ ਯਾਦਗਾਰ ਵਜੋਂ ਸ਼ੋਭਨੀਕ “ਗੁਰਦੁਆਰਾ ਥੰਮ ਸਾਹਿਬ ਕਰਤਾਰਪੁਰ”

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਮਰ ਯਾਦਗਾਰ ਵਜੋਂ ਸ਼ੋਭਨੀਕ “ਗੁਰਦੁਆਰਾ ਥੰਮ ਸਾਹਿਬ ਕਰਤਾਰਪੁਰ”

Breaking News, News, Religious
ਕਰਤਾਰਪੁਰ ਮੇਲ | ‘ਗੁਰਦੁਆਰਾ ਥੰਮ ਸਾਹਿਬ’ ਕਰਤਾਰਪੁਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਮਰ ਯਾਦਗਾਰ ਵਜੋਂ ਸ਼ੋਭਨੀਕ ਹੈ। ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਨੂੰ ਬੜਾਵਾ ਦੇਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਲੰਧਰ-ਅੰਮ੍ਰਿਤਸਰ ਸ਼ਾਹ ਰਾਹ ‘ਤੇ ਸੰਮਤ 1650 ਬਿ: (1593 ਈ:) ਵਿਚ ‘ਕਰਤਾਰਪੁਰ’ ਨਗਰ ਦੀ ਨੀਂਹ ਰੱਖੀ। ਸਿੱਖ ਸੰਗਤਾਂ ਦੀ ਸਹੂਲਤ ਤੇ ਆਪਣੇ ਨਿਵਾਸ ਲਈ ਬਹੁਤ ਸਾਰੇ ਮਕਾਨ ਬਣਾਏ ਗਏ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਾਫ਼ੀ ਸਮਾਂ ਨਵੇਂ ਆਬਾਦ ਹੋ ਰਹੇ ਨਗਰ ਵਿਚ ਨਿਵਾਸ ਕੀਤਾ। ਗੁਰੂ ਜੀ ਦਾ ਨਿਵਾਸ ਅਸਥਾਨ ਹੋਣ ਕਾਰਨ ਸੰਗਤਾਂ ਦੀ ਭਾਰੀ ਆਮਦ ਹੋਣੀ ਸੁਭਾਵਿਕ ਸੀ। ਸਿੱਖ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਨ ਲਈ ਨਵਾਂ ਦੀਵਾਨ ਅਸਥਾਨ ਸੰਮਤ 1650-51 ਬਿ: (1593-94 ਈ:) ਵਿਚ ਬਣਾਇਆ ਗਿਆ। ਦੀਵਾਨ ਅਸਥਾਨ ਇਤਨਾ ਵੱਡਾ ਸੀ ਕਿ ਵਿਚਕਾਰ ‘ਥੰਮ’ ਦੇਣਾ ਪਿਆ ਜਿਸ ਤੋਂ ਇਸ ਅਸਥਾਨ ਦਾ ਨਾਮ ‘ਥੰਮ ਸਾਹਿਬ’ ਪ੍ਰਸਿੱਧ ਹੋਇਆ। ਸੰਮਤ 1812 ਬਿਕਰਮੀ ਤੀਕ ਇਹ ਅਸਥਾਨ ਧੀਰਮੱਲੀਏ ‘ਸਤਿਸੰਗ ਘਰ’ ਵਜੋਂ ਵਰਤਦੇ ਰਹੇ। ਸੰਮਤ 1813 ਬਿਕਰਮੀ ਵਿਚ ਅਫਗਾਨ ਹਮਲਾਵਰ ਦੇ ਕਹਿਣ ‘ਤੇ ਜਲੰਧਰ ਦੇ ਅਹਿਲਕਾਰ ਨਾਸਰ
राशिफल 9 जुलाईः देखें, शूल योग में सप्ताह का पहला दिन कैसा गुजरेगा

राशिफल 9 जुलाईः देखें, शूल योग में सप्ताह का पहला दिन कैसा गुजरेगा

Daily Horoscope
यहाँ क्लिक करके कुंडली विशेषज्ञ पंडित अवध शर्मा से करें संपर्क Horoscope 09 July मेष: शारीरिक तथा मानसिक स्वास्थ्य अच्छा बना रहेगा। पारिवारिक वातावरण आनंदप्रद रहेगा। मित्रों, स्नेहीजनों के साथ मेल-मिलाप होगा, परंतु शाम से स्वास्थ्य थोड़ा नरम रह सकता है। खान-पान में संयम रखने की आवश्यकता है। बातचीत करते समय किसी के साथ उग्रतापूर्ण भाषा का प्रयोग न हो जाए, इसके लिए जिह्वा पर संयम रखें। परिवार तथा कार्यक्षेत्र में समाधानकारी व्यवहार अपनाने से दिनभर उत्साह तथा ऊर्जा का संतुलन बना रहेगा। वृषभ: गणेशजी कहते है कि आज आप किसी विषय को लेकर चिंतनशील बने रह सकते हैं। सर्दी-खांसी, कफ या बुखार से जुड़ी कोई परेशानी हो सकती है। धार्मिक कार्यों के पीछे खर्च हो सकता है। परिवार के किसी सदस्य से मनमुटाव हो सकता है। परंतु, मध्याह्न के बाद कुछ अनुकूलता रह सकती है। कार्य करने से उत्साह में वृद्धि हो
ਘਰ ‘ਚ ਕੱਢ ਰਿਹਾ ਸੀ ਲਾਹਣ, ਕਰਤਾਰਪੁਰ ਪੁਲਿਸ ਨੇ ਦਬੋਚਿਆ

ਘਰ ‘ਚ ਕੱਢ ਰਿਹਾ ਸੀ ਲਾਹਣ, ਕਰਤਾਰਪੁਰ ਪੁਲਿਸ ਨੇ ਦਬੋਚਿਆ

Breaking News, Crime, News
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਗੁਪਤ ਸੂਚਨਾ ਦੇ ਅਧਾਰ 'ਤੇ ਕਰਤਾਰਪੁਰ ਦੀ ਪੁਲਿਸ ਨੇ ਨੇੜਲੇ ਪਿੰਡ ਭਤੀਜਾ ਦੇ ਇਕ ਘਰ 'ਚ ਰੇਡ ਕੀਤੀ. ਘਰ 'ਚ ਸਾਧੂ ਸਿੰਘ ਪੁੱਤਰ ਜਵਾਲਾ ਸਿੰਘ ਨਜਾਇਜ਼ ਸ਼ਰਾਬ ਕੱਢ ਰਿਹਾ ਸੀ. ਮੁੱਖ ਸਿਪਾਹੀ ਸੰਤੋਖ ਸਿੰਘ ਨੇ ਸਮੇਤ ਪੁਲਿਸ ਪਾਰਟੀ ਰੇਡ ਕਰਕੇ ਦੋਸ਼ੀ ਨੂੰ ਚਾਲੂ ਭੱਠੀ, 30 ਕਿੱਲੋ ਲਾਹਣ ਅਤੇ 15 ਬੋਤਲਾਂ ਨਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ. ਮੁਲਜਮ ਖ਼ਿਲਾਫ਼ ਬਣਦਾ ਮਾਮਲਾ ਦਰਜ ਕਰ ਲਿਆ ਗਿਆ ਹੈ. ਇਹ ਵੀ ਪੜ੍ਹੋ: ♦  ਫਿਰ ਸ਼ੁਰੂ ਹੋਇਆ ਚੋਰੀਆਂ ਦਾ ਸਿਲਸਿਲਾ, ਪਹਿਲਾ ਨਿਸ਼ਾਨਾ "ਨਿਊ ਚੰਦਨ ਨਗਰ" ♦  ਇਹ ਕੈਸਾ ਸੰਯੋਗ? : ਕਰਤਾਰਪੁਰ ਪੁਲਿਸ ਨੇ ਵੱਖ-2 ਮਾਮਲਿਆਂ 'ਚ ਕੀਤੀਆਂ ਇੱਕੋ ਜਹੀਆਂ ਬਰਾਮਦਗੀਆਂ ♦ ਕਰਤਾਰਪੁਰ 'ਚ ਭਿਆਨਕ ਸੜ੍ਹਕ ਹਾਦਸਾ, ਬੇਕਾਬੂ ਟਰੱਕ ਦਾ ਕਹਿਰ   
राशिफल 06 जुलाई: देखिए शुक्रवार का दिन कैसा गुजरेगा आपका

राशिफल 06 जुलाई: देखिए शुक्रवार का दिन कैसा गुजरेगा आपका

Daily Horoscope
यहाँ क्लिक करके कुंडली विशेषज्ञ पंडित अवध शर्मा से करें संपर्क Horoscope 06 July मेष: गणेशजी के अनुसार आज आपका दिन अनुकूल है। स्वस्थ मन से आज सारे कार्य कर पाएंगे। लक्ष्मीजी की कृपा आप पर रहेगी। पारिवारिक सदस्यों के साथ समय बीतेगा। माता से लाभ होगा। मित्र एवं स्नेहीजनों के मिलने से घर में खुशी का वातावरण रहेगा। वृषभ: आज आपका मन अनेक प्रकार की चिंताओं से ग्रस्त हो सकता है। स्वास्थ्य बिगड़ सकता है एवं आंखों में पीड़ा होने की आशंका है। आज शुरू किए नए सभी कार्य अपूर्ण रह सकते हैं। फिजूल खर्ची हो सकती है। दुर्घटना से सावधान रहें। मिथुन: आज का दिन आपके लिए बहुत लाभप्रद है। धन प्राप्ति के लिए शुभ दिन है। मित्रों से मुलाकात आनंदप्रद होगी और उनसे लाभ भी हो सकता है। उत्तम भोजन सुख है। संतान की तरफ से शुभ समाचार मिलेंगे। नौकरी एवं व्यापार में वृद्धि होगी। कर्क: आज आपके लिए काफी आरा

Welcome to

Kartarpur Mail

error: Content is protected !!