Wednesday, April 1ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਮੁਫ਼ਤ ਮੈਡੀਕਲ ਕੈੰਪ ਦਾ 277 ਮਰੀਜਾਂ ਨੇ ਲਿਆ ਲਾਹਾ

ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਪ੍ਰਸਿੱਧ ਸਮਾਜਸੇਵੀ ਸੰਸਥਾ ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਵਲੋਂ ਨੇੜਲੇ ਪਿੰਡ ਜਲਾਲ ਪੁਰ ਵਿਖੇ ਸਮੂਹ ਸੰਗਤ ਵਲੋਂ ਮੈਡਮ ਸੁਮਨ ਲਤਾ ਦੀ ਦੇਖਰੇਖ ਹੇਠ ਮੁਫ਼ਤ ਅੱਖਾਂ ਦਾ ਅਤੇ ਮੈਡੀਕਲ ਕੈੰਪ ਲਗਾਇਆ ਗਿਆ।ਕੈੰਪ ਦੌਰਾਨ ਮਾਹਿਰ ਡਾਕਟਰ ਐਮ ਪੀ ਐਸ ਭਾਟੀਆ,ਡਾ ਆਰਿਫ਼ ਇਕਬਾਲ,ਡਾ ਰੂਹੀ ਅਰੋੜਾ,ਡਾ ਰੋਹਿਤ ਵਲੋਂ 277 ਮਰੀਜ਼ਾਂ ਦੀ ਜਾਂਚ ਕੀਤੀ ਗਈ।ਜਿਨ੍ਹਾਂ ਵਿਚੋਂ 24 ਮਰੀਜ਼ਾਂ ਨੂੰ ਅੱਖਾਂ ਦੇ ਆਪ੍ਰੇਸ਼ਨ ਵਾਸਤੇ ਚੁਣਿਆ, 85 ਮੈਡੀਕਲ ਦੇ ਮਰੀਜਾਂ ਅਤੇ ਹੋਰ ਅੱਖਾਂ ਦੇ ਮਰੀਜਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਦਵਾਈਆਂ ਮੁਫ਼ਤ ਦਿਤੀਆਂ ਗਈਆਂ।ਕੈੰਪ ਦਾ ਉਦਘਾਟਨ ਐਨ ਆਰ ਆਈ ਤਰਸੇਮ ਸਿੰਘ ਨੇ ਰਿਬਨ ਕਟ ਕੇ ਕੀਤਾ।ਇਸ ਮੌਕੇ ਪਿੰਡ ਦੀ ਸੰਗਤ ਅਤੇ ਆਪੀ ਸਟਾਫ ਮੌਜੂਦ ਸੀ।

error: Content is protected !!