Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਮਨੁੱਖਤਾ ਦੀ ਸੇਵਾ ‘ਚ ‘ਆਪੀ’ ਦਾ 61ਵਾਂ ਫ੍ਰੀ ਮੈਡੀਕਲ ਕੈਂਪ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਵੱਲੋਂ ਮਧੂ ਸ਼ਰਮਾ ਕੈਨੇਡਾ ਦੇ ਸਹਿਯੋਗ ਨਾਲ 61ਵਾਂ ਐਸ.ਵੀ.ਪੀ. ਫ੍ਰੀ ਮੈਡੀਕਲ ਕੈਂਪ ਮੈਡਮ ਸੁਮਨ ਕਲਹਣ ਦੀ ਦੇਖਰੇਖ ਹੇਠ ਭਗਵਾਨ ਵਾਲਮੀਕਿ ਮੰਦਿਰ, ਮੰਡੀ ਮੁਹੱਲਾ ਕਰਤਾਰਪੁਰ ਵਿਖੇ ਲਗਾਇਆ ਗਿਆ ਜਿਸਦਾ ਉਦਘਾਟਨ ਹੀਰਾ ਲਾਲ ਖੋਸਲਾ ਪ੍ਰਧਾਨ ਕਮਲੇਸ਼ਵਰ ਵਾਲਮੀਕਿ ਐਜੂਕੇਸ਼ਨਲ ਟਰੱਸਟ ਨੇ ਰਿਬਨ ਕੱਟ ਕੇ ਕੀਤਾ। ਕੈਂਪ ਦੌਰਾਨ ਮਾਹਿਰ ਡਾਕਟਰ ਵਿਨੋਦ ਬੱਗਾ, ਡਾ. ਮੋਹਿਤ ਭਾਰਦਵਾਜ, ਡਾ. ਰੂਹੀ ਅਰੋੜਾ ਨੇ 134 ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ। 
ਇਸ ਮੌਕੇ ਕੌਂਸਲਰ ਜਸਵਿੰਦਰ ਨਿੱਕੂ, ਰਮੇਸ਼ ਨਾਹਰ ਪ੍ਰਧਾਨ, ਵਿਪਨ ਥਾਪਰ, ਕਮਲਜੀਤ ਨਾਹਰ, ਰਾਜੀਵ ਗਿੱਲ, ਜਗਦੀਸ਼ ਭੱਟੀ, ਨਾਥੀ ਰਾਮ ਸਨੋਤਰਾ ਤੋਂ ਇਲਾਵਾ ਸੋਢੀ ਸਿੰਘ, ਪ੍ਰੀਤੀ, ਲਖਵਿੰਦਰ ਕੌਰ, ਸੁਮਨ, ਸੋਨੀਆ, ਬਿੱਕਰ ਸਿੰਘ, ਦੀਨਾ ਨਾਥ ਅਤੇ ਨੇਹਾ ਸਟਾਫ ਮੈਂਬਰ ਮੌਜੂਦ ਸਨ।  

Welcome to

Kartarpur Mail

error: Content is protected !!