Friday, November 16ਤੁਹਾਡੀ ਆਪਣੀ ਲੋਕਲ ਅਖ਼ਬਾਰ....

ਆਤਮਹੱਤਿਆ: ਟੋਟੇ ਟੋਟੇ ਹੋਇਆ ਨੌਜਵਾਨ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬੀਤੀ ਸ਼ਨੀਵਾਰ ਰਾਤ ਕਰੀਬ 10 ਵਜੇ ਜੀ.ਆਰ.ਪੀ. ਪੁਲਿਸ ਕਰਤਾਰਪੁਰ ਨੂੰ ਇਕ ਨੌਜਵਾਨ ਦੀ ਲਾਸ਼ ਮਿਲੀ. ਹੈੱਡ ਕਾਂਸਟੇਬਲ ਜਤਿੰਦਰ ਸਿੰਘ ਨੇ ਦੱਸਿਆ ਕਿ ਲਾਸ਼, ਕਰਤਾਰਪੁਰ ਤੋਂ ਸੁਰਾਨੁੱਸੀ ਨਜ਼ਦੀਕ ਖਂਬਾ ਨੰਬਰ 442/17-19 ‘ਤੇ ਬੁਰੀ ਤਰ੍ਹਾਂ ਕੁਚਲੀ ਹੋਈ ਮਿਲੀ. 
 
ਮ੍ਰਿਤਕ ਦੀ ਉਮਰ ਕਰੀਬ 30 ਸਾਲ ਦੀ ਦੱਸੀ ਜਾ ਰਹੀ ਹੈ ਜਦਕਿ ਉਸਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ ਨਾ ਹੀ ਇਹ ਪਤਾ ਚੱਲ ਸਕਿਆ ਹੈ ਕਿ ਕਿਸ ਟ੍ਰੈਨ ਦੀ ਚਪੇਟ ਚ ਆਉਣ ਨਾਲ ਇਹ ਮੌਤ ਹੋਈ. 
 
ਪੁਲਿਸ ਮੁਤਾਬਿਕ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ. ਫਿਲਹਾਲ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰਲਿਆ ਗਿਆ ਹੈ.    

Welcome to

Kartarpur Mail

error: Content is protected !!