Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ‘ਚ ਖੜੀ ਫਲਾਈਂਗ ਮੇਲ ਨੂੰ ਵੇਖਦਾ ਰਿਹਾ, ਟਰੇਨ ਤੁਰੀ ਤਾਂ ਲਾਈਨਾਂ ‘ਤੇ ਲੇਟਿਆ, ਦਰਦਨਾਕ ਮੌਤ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਰੇਲਵੇ ਸਟੇਸ਼ਨ ‘ਤੇ ਬੈਠੇ ਇਕ ਵਿਅਕਤੀ ਵੱਲੋਂ ਗੱਡੀ ਹੇਠਾ ਆ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰੇਲਵੇ ਪੁਲਿਸ ਕਰਤਾਰਪੁਰ ਦੇ ਹੈੱਡ ਕਾਂਸਟੇਬਲ ਜਤਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਵਿਅਕਤੀ ਦੀ ਪਹਿਚਾਣ ਨਹੀਂ ਹੋ ਸਕੀ ਜਿਸ ਕਾਰਨ ਉਸਦੀ ਲਾਸ਼ ਨੂੰ ਸ਼ਨਾਖਤ ਲਈ 72 ਘੰਟੇ ਵਾਸਤੇ ਸਿਵਲ ਹਸਪਤਾਲ ਜਲੰਧਰ ਵਿਖੇ ਰਖਵਾ ਦਿੱਤਾ ਹੈ।
ਅੱਗੋਂ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਲੰਧਰ ਵੱਲੋਂ ਅੰਮ੍ਰਿਤਸਰ ਜਾ ਰਹੀ ਫਲਾਇੰਗ ਮੇਲ ਗੱਡੀ ਕਰਤਾਰਪੁਰ ਸਟੇਸ਼ਨ ਦੇ ਪਲੇਟਫਾਰਮ ਤੇ ਰੁਕੀ। ਮ੍ਰਿਤਕ ਵਿਅਕਤੀ ਪਲੇਟਫਾਰਮ ਦੇ ਬੈਂਚ ਤੇ ਬੈਠਾ ਵੇਖਿਆ ਗਿਆ। ਜਦੋ ਗੱਡੀ ਤੁਰਨ ਲੱਗੀ ਤਾਂ ਇਹ ਝਟਪਟ ਪਲੇਟਫਾਰਮ ਤੋਂ ਉਤਰ ਕੇ ਡੱਬਿਆਂ ਵਿਚਲੀ ਵਿਰਲ ਵਿਚ ਹੁੰਦਾ ਹੋਇਆ ਰੇਲ ਲਾਈਨ ‘ਤੇ ਲੇਟ ਗਿਆ ਅਤੇ ਉੱਪਰੋਂ ਗੱਡੀ ਲੰਘ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ। ਮ੍ਰਿਤਕ ਦੀ ਉਮਰ 40 ਸਾਲ ਦੇ ਕਰੀਬ ਹੈ। ਕਦ 5 ਫੁੱਟ 8 ਇੰਚ ਹੈ।
ਮ੍ਰਿਤਕ ਦੀ ਪਹਿਚਾਣ ਕਰਨ ਵਾਲੇ ਕਰਤਾਰਪੁਰ GRP ਪੁਲਿਸ ਦੇ ਨੰਬਰ 81465-70979 ‘ਤੇ ਸੰਪਰਕ ਕਰਨ।

ਇਹ ਵੀ ਪੜ੍ਹੋ:

Welcome to

Kartarpur Mail

error: Content is protected !!