Friday, April 19ਤੁਹਾਡੀ ਆਪਣੀ ਲੋਕਲ ਅਖ਼ਬਾਰ....

ਪ੍ਰਗਟ ਦਿਹਾੜੇ ਸਬੰਧੀ ਵਿਸ਼ਾਲ ਸ਼ੋਭਾਯਾਤਰਾ, ਦੇਖੋ ਝਲਕੀਆਂ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਵਿਖੇ ਤ੍ਰਿਕਾਲਦਰਸ਼ੀ ਮਹਾਰਿਸ਼ੀ ਵਾਲਮੀਕਿ ਜੀ ਦਾ ਪ੍ਰਗਟ ਦਿਹਾੜਾ ਸਮੂਹ ਸੰਗਤਾਂ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਸਬੰਧੀ ਅੱਜ ਮਹਾਰਿਸ਼ੀ ਵਾਲਮੀਕਿ ਵੈਲਫੇਅਰ ਮਿਸ਼ਨ ਮੰਡੀ ਮੁਹੱਲਾ ਕਰਤਾਰਪੁਰ, ਭਗਵਾਨ ਵਾਲਮੀਕਿ ਨੌਜਵਾਨ ਸਭਾ ਅੰਬੇਡਕਰ ਨਗਰ, ਵਾਲਮੀਕਿ ਬ੍ਰਹਮ ਮੰਡਲ ਮੁਹੱਲਾ ਰਿਸ਼ੀ ਨਗਰ ਦੀਆਂ ਸੰਗਤਾਂ ਵੱਲੋਂ ਸਾਂਝੇ ਤੌਰ ‘ਤੇ ਵਿਸ਼ਾਲ ਸ਼ੋਭਾਯਾਤਰਾ ਦਾ ਆਯੋਜਨ ਕੀਤਾ ਗਿਆ।

ਸ਼ੋਭਾਯਾਤਰਾ ਦਾ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਸ਼ਰਧਾਲੂਆਂ ਵੱਲੋਂ ਲੰਗਰ ਲਗਾ ਕੇ ਅਤੇ ਸਵਾਗਤੀ ਮੰਚ ਸਜਾ ਕੇ ਭਰਵਾਂ ਸਵਾਗਤ ਕੀਤਾ ਗਿਆ। ਮੁੱਖ ਚੋਂਕ ਵਿਚ ਵਾਲਮੀਕਿ ਸੰਘਰਸ਼ ਮੋਰਚਾ ਕਰਤਾਰਪੁਰ ਵੱਲੋਂ ਪ੍ਰਧਾਨ ਜੀਵਨ ਸਭਰਵਾਲ ਦੀ ਅਗੁਵਾਈ ਹੇਠ ਅਤੇ ਸੋਂਧੀ ਪਰਿਵਾਰ ਰਿਸ਼ੀ ਨਗਰ ਵੱਲੋਂ ਬਾਰਾਂਦਰੀ ਬਾਜ਼ਾਰ ਵਿਖੇ ਸਵਾਗਤੀ ਮੰਚ ਲਗਾਕੇ ਸ਼ੋਭਯਾਤਰਾ ਵਿਚ ਸ਼ਾਮਿਲ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ।

ਨੀਲਕੰਠ ਸੇਵਾ ਦਲ ਵੱਲੋਂ ਰੇਲਵੇ ਰੋਡ, ਮੁੱਖ ਚੋਂਕ ‘ਚ ਆਟੋ ਯੂਨੀਅਨ ਵੱਲੋਂ ਅਤੇ ਅੱਤਰੂ ਹਲਵਾਈ ਚੋਂਕ ਅਤੇ ਮੁੱਖ ਬਾਜ਼ਾਰ ਵਿਚ ਸੰਗਤਾਂ ਵੱਲੋਂ ਲੰਗਰ ਲਗਾਏ ਗਏ। ਸ਼ੋਭਾਯਾਤਰਾ ਵਿਚ ਬੈਂਡ ਬਾਜੇ, ਕੀਰਤਨ ਮੰਡਲੀਆਂ ਅਤੇ ਸਜੀਆਂ ਹੋਈਆਂ ਸੁੰਦਰ ਝਾਕੀਆਂ ਸ਼ਾਮਿਲ ਸਨ।

ਇਸ ਮੌਕੇ ਰਮੇਸ਼ ਨਾਹਰ ਪ੍ਰਧਾਨ, ਚੌਧਰੀ ਤਿਲਕ ਰਾਜ, ਜਸਵਿੰਦਰ ਨਿੱਕੂ ਕੌਂਸਲਰ, ਵਿਪਨ ਥਾਪਰ ,ਸੇਠ ਸਤਪਾਲ ਮੱਲ, ਹੀਰਾ ਲਾਲ ਖੋਸਲਾ, ਨਰੇਸ਼ ਅਗਰਵਾਲ, ਪ੍ਰਿੰਸ ਅਰੋੜਾ, ਸੁਰਜਭਾਨ, ਸੇਵਾ ਸਿੰਘ, ਮਨਜੀਤ ਸਿੰਘ, ਆਰ.ਐਲ. ਸ਼ੈਲੀ, ਵੇਦ ਪ੍ਰਕਾਸ਼, ਮਹਿੰਦਰ ਸਿੰਘ ਬਿੱਲੂ, ਸ਼ਾਮ ਸੁੰਦਰ,ਲਾਲੀ ਕਰਤਾਰਪੁਰੀ, ਪਵਨ ਭੱਟੀ, ਪੰਮੀ, ਐਸ,ਐਚ.ਓ. ਰਾਜੀਵ ਕੁਮਾਰ, ਨਰਿੰਦਰ ਗਿੱਲ, ਨਾਠੀ ਸਨੋਤਰਾ, ਰਾਜੂ ਅਰੋੜਾ, ਸੁਰਿੰਦਰ ਨਾਹਰ, ਗੁਰਜਿੰਦਰ ਭਤੀਜਾ, ਭਾਰਤ ਸੋਂਧੀ, ਸੁਮੇਸ਼ ਸੋਂਧੀ, ਦੀਪਕ ਸਹੋਤਾ, ਅਸ਼ੋਕ ਮੱਟੂ, ਰਾਜਪਾਲ ਸੋਂਧੀ, ਮਨੋਜ ਫੌਜੀ, ਰਜਨੀਕਾਂਤ,ਰਾਜ ਕੁਮਾਰ ਸਹੋਤਾ, ਰਾਕੇਸ਼ ਸੋਂਧੀ, ਰਾਕੇਸ਼ ਖੋਸਲਾ, ਰਾਜ ਗਿੱਲ, ਦਵਿੰਦਰ ਕੁਮਾਰ, ਲੁਭਾਇਆ ਰਾਮ, ਹਰਭਜਨ ਲਾਲ, ਕਾਲੀਚਰਨ, ਵਰਿੰਦਰ ਆਨੰਦ ਆਦਿ ਹਾਜ਼ਿਰ ਸਨ। 

Welcome to

Kartarpur Mail

error: Content is protected !!