Thursday, June 4ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਮਹਾਂ ਸ਼ਿਵਰਾਤਰੀ ਪੁਰਬ ਸਬੰਧੀ ਪ੍ਰਭਾਤ ਫੇਰੀਆਂ ਸ਼ੁਰੂ, ਪਹਿਲੇ ਦਿਨ ਲੱਗੀਆਂ ਰੌਣਕਾਂ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਦੇ ਸ਼ਿਵ ਮੰਦਰ ਪਾਂਧਿਆ ਵਲੋਂ ਪ੍ਰਧਾਨ ਦੀਪਕ ਦੀਪਾ ਦੀ ਦੇਖ ਰੇਖ ਹੇਠ ਇਲਾਕਾ ਨਿਵਾਸੀ ਸ਼ਿਵ ਭਗਤਾਂ ਦੇ ਸਹਿਯੋਗ ਨਾਲ ਮਹਾਸ਼ਿਵਰਤਰੀ ਮਨਾਉਣ ਸਬੰਧੀ ਅੱਜ 20 ਫਰਵਰੀ ਤੋਂ ਪ੍ਰਭਾਤ ਫੇਰਿਆ ਦਾ ਸਿਲਸਿਲਾ ਸ਼ੁਰੂ ਕਰ ਦਿਤਾ ਗਿਆ।

ਜਿਸ ਦਾ ਸਵਾਗਤ ਸੁਰਿੰਦਰ ਸ਼ਰਮਾ ਬੱਬੀ ਪਰਿਵਾਰ ਟਿਕਰਿਆ ਮੁਹੱਲਾ, ਲਹਿਰ ਪਰਿਵਾਰ ਨਜ਼ਦੀਕ ਗਊਸ਼ਾਲਾ, ਰਾਹੁਲ ਅਗਰਵਾਲ, ਅਸ਼ੋਕ ਅਗਰਵਾਲ ਪਰਿਵਾਰ ਬਣਿਆ ਮੁਹੱਲਾ, ਚਿੰਤ ਰਾਮ ਪਰਿਵਾਰ, ਮੁਹੱਲਾ ਨਿਵਾਸੀ ਪੱਕਾ ਬਾਗ, ਸ਼ਰਮਾ ਪਰਿਵਾਰ ਬਾਣੀਆਂ ਬਾਜ਼ਾਰ ਵਲੋਂ ਆਪਣੇ ਆਪਣੇ ਨਿਵਾਸ ਸਥਾਨਾਂ ਤੇ ਫੁੱਲਾਂ ਦੀ ਵਰਖਾ ਕਰਕੇ ਬੜੀ ਸ਼ਰਧਾ ਨਾਲ ਲੰਗਰ ਲਗਾ ਕੇ ਕੀਤਾ।

ਕੱਲ 21 ਫਰਵਰੀ ਵੀਰਵਾਰ, ਦੂਸਰੀ ਪ੍ਰਭਾਤ ਫੇਰੀ ਦਾ ਸਵਾਗਤ ਨਿਸ਼ਾ ਰਾਨੀ ਪਰਿਵਾਰ ਭਗਤ ਸਿੰਘ ਚੌਕ ਵਲੋਂ ਆਪਣੇ ਨਿਵਾਸ ਸਥਾਨ ਤੇ ਬੜੀ ਸ਼ਰਧਾ ਨਾਲ ਕੀਤਾ ਜਾਵੇਗਾ।

error: Content is protected !!