Tuesday, July 16ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਦੂਜੀ ਪ੍ਰਭਾਤਫੇਰੀ ਦਾ ਭਰਵਾਂ ਸਵਾਗਤ, ਤਸਵੀਰਾਂ ‘ਚ ਵੇਖੋ ਭਗਵਾਨ ਸ਼ਿਵ ਦੇ ਰੰਗ

ਪ੍ਰਭਾਤਫੇਰੀ ਦੌਰਾਨ ਸਜਾਈ ਪਾਲਕੀ ‘ਚ ਸੁਸ਼ੋਭਿਤ ਸ਼ਿਵਲਿੰਗ ਦਾ ਸੁੰਦਰ ਦ੍ਰਿਸ਼ (ਫੋਟੋ ਕਰਤਾਰਪੁਰ ਮੇਲ)

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਮਹਾਸ਼ਿਵਰਾਤਰੀ ਪੁਰਬ ਸਬੰਧੀ ਸ਼ਿਵ ਮੰਦਿਰ ਪਾਂਧਿਆਂ ਤੋਂ ਸਜਾਈ ਜਾ ਰਹੀ ਪ੍ਰਭਾਤਫੇਰੀ ਦੇ ਦੂਸਰੇ ਦਿਨ ਨਿਸ਼ਾ ਰਾਣੀ ਪਰਿਵਾਰ (ਸ਼ਹੀਦ ਭਗਤ ਸਿੰਘ ਚੌਂਕ) ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਲੰਗਰ ਲਗਾਕੇ ਸ਼ਰਧਾ ਨਾਲ ਸਵਾਗਤ ਕੀਤਾ ਗਿਆ। 

ਕੱਲ੍ਹ ਤੀਸਰੀ ਪ੍ਰਭਾਤਫੇਰੀ ਦਾ ਸਵਾਗਤ ਪਰਮਜੀਤ ਲਾਲ ਪਰਿਵਾਰ ਮੁਹੱਲਾ ਪਾਂਧਿਆਂ ਅਤੇ ਮਨੀਸ਼ ਕੁਮਾਰ ਪਰਿਵਾਰ ਮੁਹੱਲਾ ਸੇਖੜੀਆਂ ਵੱਲੋਂ ਆਪਣੇ ਆਪਣੇ ਨਿਵਾਸ ਸਥਾਨਾਂ ‘ਤੇ ਸ਼ਰਧਾ ਪੂਰਵਕ ਕੀਤਾ ਜਾਵੇਗਾ। ਇਹ ਜਾਣਕਾਰੀ ਸ਼ਿਵ ਮੰਦਿਰ ਪਾਂਧਿਆਂ ਦੇ ਪ੍ਰਧਾਨ ਦੀਪਕ ਦੀਪਾ ਨੇ ਕਰਤਾਰਪੁਰ ਮੇਲ ਨੂੰ ਦਿੱਤੀ। 

Welcome to

Kartarpur Mail

error: Content is protected !!