Sunday, September 15ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ਵਿਚ ਮੋਰਚਰੀ ਬਣਾਉਣ ਨੂੰ ਲੈ ਕੇ ਪਿਆ ਪਾੜ, ਧਾਰਮਿਕ ਆਗੂਆਂ ਦੇ ਤਿੱਖੇ ਬਿਆਨ, ਮੜ੍ਹੇ ਗੰਭੀਰ ਦੋਸ਼

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬੀਤੇ ਕੱਲ ਸ਼ਿਵਪੁਰੀ ਕਰਤਾਰਪੁਰ ਵਿਖੇ ਵੱਖ ਵੱਖ ਸਮਾਜਿਕ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸ਼ਿਵਪੁਰੀ ਕਮੇਟੀ ਦੇ ਇਸ ਬਿਆਨ ਦਾ ਖੰਡਨ ਕੀਤਾ ਕਿ ਸ਼ਿਵਪੁਰੀ ਵਿਖੇ ਜੋ ਵੀ ਮੁਰਦਾ ਘਰ (ਮੌਰਚਰੀ) ਬਣਾਇਆ ਜਾ ਰਿਹਾ ਹੈ ਉਸ ਸਬੰਧੀ ਸ਼ਿਵਪੁਰੀ ਕਮੇਟੀ ਕੋਲੋਂ ਇਜਾਜ਼ਤ ਨਹੀਂ ਲਈ ਗਈ ਅਤੇ ਇਹ ਮੁਰਦਾ ਘਰ ਰਾਜਨੀਤਿਕ ਦਬਾਅ ਹੇਠ ਬਣਾਇਆ ਜਾ ਰਿਹਾ ਹੈ । ਸ਼ਿਵਪੁਰੀ ਕਮੇਟੀ ਦੁਆਰਾ ਸ਼ਹਿਰ ਦੀਆਂ ਸਤਿਕਾਰਤ ਹਸਤੀਆਂ ਲਈ ਵਰਤੇ ਗਏ ‘ਦਬੰਗ’ ਸ਼ਬਦ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਸ਼ਿਵਪੁਰੀ ਕਮੇਟੀ ਕੋਲੋਂ ਸਪੱਸ਼ਟੀਕਰਨ ਮੰਗਿਆ ਕਿ ਉਨ੍ਹਾਂ ਨੇ ਸ਼ਹਿਰ ਦੀਆਂ ਸਤਿਕਾਰਤ ਹਸਤੀਆਂ ਲਈ ਦਬੰਗ ਸ਼ਬਦ ਕਿਉਂ ਵਰਤਿਆ ?ਮੀਟਿੰਗ ਵਿੱਚ ਸ਼ਾਮਿਲ ਨੁਮਾਇੰਦਿਆਂ ਨੇ ਦੱਸਿਆ ਕਿ ਬਹੁਤ ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਮੁਰਦਾ ਘਰ (ਮੋਰਚਰੀ) ਸ਼ਿਵਪੁਰੀ ਵਿੱਚ ਹੀ ਬਣਾਏ ਹੋਏ ਹਨ ਜਿਵੇਂ ਕਿ ਕਿਸ਼ਨਪੁਰਾ, ਜਲੰਧਰ ਅਤੇ ਸਰਾਏ ਖਾਸ ਵਿੱਚ ਵੀ ਮੁਰਦਾਘਰ (ਮੋਰਚਰੀ) ਸ਼ਿਵਪੁਰੀ ਵਿਖੇ ਹੀ ਬਣਾਏ ਹੋਏ ਹਨ। ਇਹ ਮੁਰਦਾ ਘਰ (ਮੌਰਚਰੀ) ਸ਼ਿਵਪੁਰੀ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਭੰਮਰਾ ਦੀ ਇਜਾਜ਼ਤ ਨਾਲ ਬਣਾਇਆ ਜਾ ਰਿਹਾ ਹੈ ਅਤੇ ਇਸ ਦਾ ਉਦਘਾਟਨ ਸ਼ਿਵਪੁਰੀ ਕਮੇਟੀ ਦੇ ਸੈਕਟਰੀ ਪ੍ਰਦੀਪ ਕੁਮਾਰ ਦੁਆਰਾ ਕੀਤਾ ਗਿਆ। ਮੀਟਿੰਗ ਵਿੱਚ ਹਾਜ਼ਰ ਨੁਮਾਇੰਦਿਆਂ ਨੇ ਦੱਸਿਆ ਕਿ ਇਸ ਮੁਰਦਾ ਘਰ (ਮੌਰਚਰੀ) ਨੂੰ ਬਣਾਉਣ ਲਈ ਜੋ ਵੀ ਖਰਚਾ ਹੋ ਰਿਹਾ ਹੈ ਉਹ ਸ਼ਹਿਰ ਦੇ ਦਾਨੀ ਸੱਜਣਾਂ ਦੁਆਰਾ ਕੀਤਾ ਜਾ ਰਿਹਾ ਹੈ ਇਸ ਮੁਰਦਾ ਘਰ ਨੂੰ ਬਣਾਉਣ ਲਈ ਸ਼ਿਵਪੁਰੀ ਦੇ ਕੋਲ ਪੈਂਦੇ ਮੁਹੱਲਾ ਅਤੇ ਸਾਰੇ ਸ਼ਹਿਰ ਨਿਵਾਸੀਆਂ ਨੇ ਸਮਰਥਨ ਕੀਤਾ ਹੈ ਅਤੇ ਕਿਹਾ ਕਿ ਇਸ ਮੁਰਦਾ ਘਰ (ਮੌਰਚਰੀ) ਬਣਨ ਨਾਲ ਲੋਕਾਂ ਨੂੰ ਸਹੂਲਤ ਹੋਵੇਗੀ ਕਿਉਂਕਿ ਜਦੋਂ ਵੀ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਸ ਦੇ ਰਿਸ਼ਤੇਦਾਰ ਵਿਦੇਸ਼ ਵਿਚੋਂ ਆਉਂਦੇ ਹਨ ਤਾਂ ਲਾਸ਼ ਨੂੰ ਮੁਰਦਾਘਰ ਵਿੱਚ ਜਮ੍ਹਾਂ ਕਰਵਾਉਣ ਲਈ ਦੂਰ ਦੁਰਾਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ। ਇਸ ਮੀਟਿੰਗ ਵਿੱਚ ਭਗਵਤੀ ਸੇਵਾ ਸਮਿਤੀ ,ਗਣੇਸ਼ ਡਰਾਮੈਟਿਕ ਕਲੱਬ’ ਯੁਵਾ ਬ੍ਰਾਹਮਣ ਸਭਾ ,ਪੁਜਾਰੀ ਮਹਾਂਕਾਲ ਸੇਵਾ ਸਮਿਤੀ, ਸਮਰੱਥਾ ਸੁਸਾਇਟੀ ,ਨੀਲ ਕੰਠ ਸੇਵਾ ਦਲ ,ਨੀਲ ਕੰਠ ਦੁਸਹਿਰਾ ਕਮੇਟੀ, ਰਘੁਨਾਥ ਵੈੱਲਫੇਅਰ ਸੁਸਾਇਟੀ , ਗਊਸ਼ਾਲਾ ਸੁਸਾਇਟੀ ਦੇ ਨੁਮਾਇੰਦੇ ਜਿਵੇਂ ਕਿ ਸ੍ਰੀ ਨਰੇਸ਼ ਅਗਰਵਾਲ, ਕੌਂਸਲਰ ਪ੍ਰਧਾਨ ਗੁਰਦੀਪ ਸਿੰਘ ਮਿੰਟੂ, ਕੌਂਸਲਰ ਪ੍ਰਿੰਸ ਅਰੋੜਾ ,ਸਿਟੀ ਕਾਂਗਰਸ ਪ੍ਰਧਾਨ ਵੇਦ ਪ੍ਰਕਾਸ਼, ਕਾਲਾ ਸੇਠ, ਰਣਜੀਤ ਕੁਮਾਰ ਲਹਿਰ, ਸਤਨਾਮ ਲਹਿਰ, ਜੱਸੀ ਚਾਹਲ, ਹਰਮਨਪ੍ਰੀਤ ਸਿੰਘ, ਬਿੱਲਾ, ਬਚਨ, ਕਾਕਾ ਗੌਡ,ਸੰਜੀਵ ਭੱਲਾ, ਧੀਰਜ ਸਕਸੈਨਾ, ਜਤਿਨ , ਕੌਂਸਲਰ ਪ੍ਰਦੀਪ, ਕੌਂਸਲਰ ਡਿੰਪਲ, ਕੌਂਸਲਰ ਤੇਜਪਾਲ ਤੇਜੀ, ਬਲਰਾਮ ਗੁਪਤਾ ਆਦਿ ਹਾਜ਼ਰ ਸਨ

ਦੱਸਣਯੋਗ ਹੈ ਕਿ ਸ਼ਿਵਪੁਰੀ ਪ੍ਰਬੰਧਕ ਕਮੇਟੀ ਦੇ ਸਕੱਤਰ ਪ੍ਰਦੀਪ ਕੁਮਾਰ ਵੱਲੋਂ ਪਹਿਲਾਂ ਤਾਂ ਮੋਰਚਰੀ ਦੇ ਉਦਘਾਟਨੀ ਸਮਾਰੋਹ ਚ ਸ਼ਮੂਲੀਅਤ ਕੀਤੀ ਗਈ ਅਤੇ ਕੁਝ ਹੀ ਦਿਨਾਂ ਵਿਚ ਇਸਦਾ ਤਿੱਖੇ ਸ਼ਬਦਾਂ ਵਿਚ ਵਿਰੋਧ ਕੀਤਾ। ਬੀਤੇ ਐਤਵਾਰ ਸ਼ਿਵਪੁਰੀ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਪ੍ਰੈੱਸ ਬਿਆਨ ‘ਚ ਇਸ ਮੋਰਚਰੀ ਨੂੰ ‘ਦਬੰਗਾਂ’ ਦੀ ਸ਼ਹਿ ‘ਤੇ ਜ਼ਬਰਨ ਬਣਾਉਣ ਸਣੇ ਕਈ ਗੰਭੀਰ ਦੋਸ਼ ਲਗਾਏ ਗਏ ਸਨ।

Welcome to

Kartarpur Mail

error: Content is protected !!