Sunday, July 12ਤੁਹਾਡੀ ਆਪਣੀ ਲੋਕਲ ਅਖ਼ਬਾਰ....

Kartarpur: ਪਿਸਤੌਲ ਦੀ ਨੌਕ ‘ਤੇ ਸ਼ਰਾਬ ਦਾ ਠੇਕਾ ਲੁੱਟਿਆ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਮੰਗਲਵਾਰ ਦੀ ਸਵੇਰ ਲੁੱਟ ਦੀ ਵਾਰਦਾਤ ਨਾਲ ਚੜੀ, ਜਦੋ ਭੁਲੱਥ ਰੋਡ ‘ਤੇ ਡ੍ਰੇਨ (ਗੰਦਾ ਨਾਲਾ) ਨਜ਼ਦੀਕ ਸ਼ਰਾਬ ਦੇ ਠੇਕੇ ‘ਤੇ ਨਕਾਬਪੋਸ਼ 5 ਵਿਅਕਤੀਆਂ  ਪਿਸਤੌਲ ਦੀ ਨੋਕ ਤੇ ਠੇਕਾ ਲੁੱਟ ਲਿਆ। ਜਾਣਕਾਰੀ ਮੁਤਾਬਕ ਠੇਕੇ ਦਾ ਕਰਿੰਦਾ ਅਸ਼ੋਕ ਕੁਮਾਰ ਸਵੇਰ ਕਰੀਬ 5.30 ਵਜੇ ਜੰਗਲ ਪਾਣੀ ਲਈ ਠੇਕੇ ਤੋਂ ਬਾਹਰ ਆਇਆ ਤਾਂ ਚਿੱਟੇ ਰੰਗ ਦੀ ਸਕਾਰਪੀਓ ‘ਤੇ ਸਵਾਰ ਨਕਾਬਪੋਸ਼ ਨੌਜਵਾਨਾਂ ਨੇ ਉਸਨੂੰ ਗਨ ਪਵਾਇੰਟ ‘ਤੇ ਲੈ ਲਿਆ ਅਤੇ ਜ਼ਬਰਨ ਠੇਕੇ ਅੰਦਰ ਦਾਖਲ ਹੋ ਗਏ। ਇਸ ਦੌਰਾਨ ਲੁਟੇਰਿਆਂ ਨੇ ਕਰੀਬ 10 ਹਜ਼ਾਰ ਰੁਪਏ ਦੀ ਨਕਦੀ ‘ਤੇ ਹੱਥ ਸਾਫ ਕੀਤਾ ਅਤੇ ਮਹਿੰਗੀ ਸ਼ਰਾਬ-ਬੀਅਰ ਦੀਆਂ ਪੇਟੀਆਂ ਲੈਕੇ ਫਰਾਰ ਹੋ ਗਏ।ਕਰੀਬ 5 ਮਿੰਟਾਂ ਵਿਚ ਇਸ ਸਾਰੀ ਵਾਰਦਾਤ ਨੂੰ ਅੰਜਾਮ ਦੇਕੇ ਲੁਟੇਰੇ ਨੋ ਦੋ ਗਿਆਰਾਂ ਹੋ ਗਏ। ਉਧਰ ਸੂਚਨਾ ਮਿਲਦੇ ਹੀ ਮੌਕੇ ਤੇ ਪੁੱਜੀ ਕਰਤਾਰਪੁਰ ਪੁਲਿਸ ਨੇ ਤਫਤੀਸ਼ ਆਰੰਭ ਦਿੱਤੀ ਹੈ।   

error: Content is protected !!