Thursday, January 23ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ਨਗਰ ਕੌਂਸਲ: ਅਮਰਜੀਤ ਕੌਰ ਸੀਨੀਅਰ ਅਤੇ ਮੋਨਿਕਾ ਕਪੂਰ ਮੀਤ ਪ੍ਰਧਾਨ ਚੁਣੇ

ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਨਗਰ ਕੌਂਸਲ ਕਰਤਾਰਪੁਰ ਵਿਖੇ ਅੱਜ ਵਿਧਾਇਕ ਸੁਰਿੰਦਰ ਚੋਧਰੀ, ਤਹਿਸੀਲਦਾਰ ਜਲੰਧਰ 2 ਲਕਸ਼ੇ ਕੁਮਾਰ ਦੀ ਦੇਖਰੇਖ ਹੇਠ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਹੋਈ। ਇਸ ਮੌਕੇ 15 ਕੌਂਸਲਰਾਂ ਵਿਚੋਂ 12 ਕੌਂਸਲਰ ਹੀ ਹਾਜ਼ਿਰ ਸਨ ਜਦਕਿ ਸੱਤਾਧਾਰੀ ਕਾਂਗਰਸ ਪਾਰਟੀ ਦੇ ਕੌਂਸਲਰ ਸੁਰਜਭਾਨ, ਬਾਲ ਮੁਕੰਦ ਬਾਲੀ ਤੇ ਸੀਤਾ ਰਾਣੀ ਗੈਰ-ਮੌਜੂਦ ਰਹੇ। 12 ਕੌਂਸਲਰਾਂ ਵਿੱਚੋ ਪ੍ਰਿੰਸ ਅਰੋੜਾ, ਜਯੋਤੀ ਅਰੋੜਾ, ਸੇਵਾ ਸਿੰਘ, ਪ੍ਰਦੀਪ ਅਗਰਵਾਲ, ਅਮਰਜੀਤ ਕੌਰ, ਮੋਨਿਕਾ ਕਪੂਰ, ਸ਼ਾਮ ਸੁੰਦਰ, ਮਨਜੀਤ ਸਿੰਘ, ਜਸਵਿੰਦਰ ਨਿੱਕੂ, ਕੁਲਵਿੰਦਰ ਕੌਰ, ਸੱਤਪਾਲ ਸੱਤੀ, ਤੇਜਪਾਲ ਤੇਜੀ ਨੇ ਵੋਟਿੰਗ ਕਰਕੇ ਕੌਂਸਲਰ ਅਮਰਜੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਕੌਂਸਲਰ ਮੋਨਿਕਾ ਕਪੂਰ ਨੂੰ ਮੀਤ ਪ੍ਰਧਾਨ ਚੁਣਿਆ। ਇਸ ਮੌਕੇ ਨਾਇਬ ਤਹਿਸੀਲਦਾਰ ਮਨੋਹਰ ਲਾਲ, ਕਾਰਜ ਸਾਧਕ ਅਫਸਰ ਹਰਜੀਤ ਕੁਮਾਰ, ਡੀ ਐੱਸ ਪੀ ਸੁਰਿੰਦਰ ਪਾਲ ਧੋਗੜੀ, ਐੱਸ ਐਚ ਓ ਬਲਵਿੰਦਰ ਸਿੰਘ ਤੋਂ ਇਲਾਵਾ ਕਾਂਗਰਸੀ ਆਗੂ ਵਿਪਨ ਗੋਗਾ, ਮਯੰਕ ਗੁਪਤਾ, ਕਮਲਜੀਤ ਸਿੰਘ ਸੈਣੀ, ਆਰ ਐੱਲ ਸੇੱਲੀ, ਨਾਥੀ ਸਨੋੱਤਰਾ, ਰਾਜੂ ਅਰੋੜਾ, ਵੇਦ ਪ੍ਰਕਾਸ਼, ਰਵਿੰਦਰ ਅਗਰਵਾਲ, ਦੀਪੀ ਸੇਠ, ਗੋਪਾਲ ਸੂਦ, ਗੁਰਦੀਪ ਮਿੰਟੂ, ਡਿਪਲ ਕਪੂਰ, ਪੱਪੂ ਪਹਿਲਵਾਨ, ਰਾਮ ਜੀ ਕਲੇਰ ਆਦਿ ਹਾਜਰ ਸਨ।

error: Content is protected !!