Tuesday, July 16ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕੂੜੇ ਦੇ ਨਿਪਟਾਰੇ ਸਬੰਧੀ ਸੈਮੀਨਾਰ, ਕੌਂਸਲਰਾਂ ਸਮੇਤ ਵੱਖ ਵੱਖ ਜਥੇਬੰਦੀਆਂ ਨੇ ਲਿਆ ਹਿੱਸਾ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕੂੜਾ ਸਾੜਣ ਦੇ ਨਾਲ ਕਈ ਤਰਾਂ ਦੇ ਭਿਆਨਕ ਰੋਗ ਪੈਦਾ ਹੁੰਦੇ ਨੇ ਪਰ ਇਸਤੋਂ ਬਚਿਆ ਜਾ ਸਕਦੈ। ਸਾਡੀ ਸੋਚ ਤੇ ਨਜ਼ਰੀਏ ਨਾਲ ਸਾਡੇ ਘਰਾਂ ਦਾ ਕੁੜਾ ਖਾਦ ਤਾਂ ਬਣੇਗਾ ਹੀ ਨਾਲ ਨਾਲ ਅਸੀ ਇਸ ਦੀ ਵਰਤੋਂ ਨਾਲ ਕਈ ਤਰਾਂ ਦੇ ਲਾਭ ਅਤੇ ਆਮਦਨ ਦੇ ਸਰੋਤ ਵੀ ਪੈਦਾ ਕਰ ਸਕਦੇ ਹਾਂ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਲਿਡ ਵੇਸਟ ਮੈਨੇਜਮੈਂਟ ਚੰਡੀਗੜ ਦੇ ਪੰਜਾਬ ਮਿਉਂਸਿਪਲ ਇਨਫੋਟੈਕ ਡਿਵੈਲਪਮੈਂਟ ਕੰਪਨੀ ਦੇ ਅਸਿਸਟੈਂਟ ਜਰਨਲ ਮੈਨੇਜਰ ਨਰੇਸ਼ ਕੁਮਾਰ ਵਲੋਂ ਸਥਾਨਕ ਗੁਰੂਕੁਲ ਸ੍ਰੀ ਗੁਰੂ ਵਿਰਜਾਨੰਦ ਸਮਾਰਕ ਵਿਖੇ ਨਗਰ ਕੋਂਸਲ ਕਰਤਾਰਪੁਰ ਵਲੋਂ ਸਵੱਛਤਾ ਅਭਿਆਨ ਤਹਿਤ ਉਲੀਕੇ ਗਏ ਸਮਾਗਮ ਦੋਰਾਣ ਕੀਤਾ। ਇਸ ਮੌਕੇ ਸਵੱਛਤਾ ਪ੍ਰਤੀ ਹੋਰ ਜਾਣਕਾਰੀ ਹਾਸਲ ਕਰਨ ਲਈ ਜਿੱਥੇ ਕੋਂਸਲਰਾਂ ਦੇ  ਨਾਲ ਨਾਲ ਵਾਰਡਾਂ ਤੋਂ ਭਾਰੀ ਗਿਣਤੀ ਵਿੱਚ ਲੋਕ ਗੁਰੂਕੁਲ ਪੁੱਜੇ ਉੱਥੇ ਕਰਤਾਰਪੁਰ ਦੀਆਂ ਕਈ ਸਮਾਜ ਭਲਾਈ ਅਤੇ ਧਾਰਮਿਕ ਜੱਥੇਬੰਦੀਆਂ, ਵਿਦਿਅਕ ਅਦਾਰਿਆਂ ਦੇ ਅਧਿਆਪਕ, ਆਂਗਣਵਾੜੀ ਮੁਲਾਜਮ ਅਤੇ ਸਕੂਲੀ ਬੱਚੇ ਇਸ ਸਵੱਛਤਾ ਸਮਾਗਮ ਦਾ ਹਿੱਸਾ ਬਣੇ ਅਤੇ ਆਏ ਹੋਏ ਅਧਿਕਾਰੀ ਪਾਸੋਂ ਸਵੱਛਤਾ ਅਤੇ ਘਰਾਂ ਦੇ ਕੁੜੇ ਦੇ ਸਹੀ ਨਿਪਟਾਰੇ ਲਈ, ਘਰੇਲੂ ਖਾਦ ਬਨਾਉਣ ਸਬੰਧੀ ਸੁਝਾਅ ਹਾਸਲ ਕੀਤੇ।
ਇਸ ਮੌਕੇ ਕਾਰਜ ਸਾਧਕ ਅਫਸਰ ਕਰਮਿੰਦਰ ਪਾਲ ਸਿੰਘ, ਨਗਰ ਕੋਂਸਲ ਪ੍ਰਧਾਨ ਸੂਰਜਭਾਨ, ਐਸ.ਓ ਧੀਰਜ ਸਹੋਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੱਛ ਭਾਰਤ ਮੁਹਿੰਮ ਦੇ ਤਹਿਤ ਕਰਤਾਰਪੁਰ ਨੂੰ ੧੦ ਲੱਖ ਦੀ ਗਰਾਂਟ ਮਿਲੀ ਹੈ। ਜਿਸ ਵਿੱਚ ੬ ਲੱਖ  ਰੁਪਏ ਦੀਆਂ ਸ਼ਹਿਰ ਅੰਦਰ ਕੁੜਾ ਚੁੱਕਣ ਵਾਲੀਆਂ ਰੇਹੜੀਆਂ ਦੀ ਖਰੀਦ ਕੀਤੀ ਜਾਵੇਗੀ ਜਦਕਿ ਚਾਰ ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਥਾਵਾਂ ਤੇ ਪਿੱਟ ਬਨਾਏ ਜਾਣਗੇ। ਜਿਨਾਂ ਵਿੱਚ ਗਿੱਲਾ ,ਸੁੱਕਾ ਘਰੇਲੂ , ਅਤੇ ਵਪਾਰਿਕ ਅਧਾਰਿਆਂ ਤੋਂ ਕੁੜਾ ਇਕੱਠਾ ਕਰਦੇ ਹੋਏ ਪਲਾਸਟਿਕ ,ਕੱਚ ਅਤੇ ਹੋਰ ਸਮਾਨ ਦੀ ਛਾਂਟੀ ਕੀਤੀ ਜਾਵੇਗੀ ਅਤੇ ਬਾਕੀ ਕੁੜੇ ਨੂੰ ਖਾਦ ਵਿੱਚ ਬਦਲਿਆ ਜਾਵੇਗਾ । ਇਸ ਮੌਕੇ ਕੋਂਸਲਰ ਪ੍ਰਿੰਸ ਅਰੋੜਾ, ਸੇਵਾ ਸਿੰਘ , ਕੋਂਸਲਰ ਬਾਲ ਮੁਕੰਦ ਬਾਲੀ,  ਕੋਂਸਲਰ ਤੇਜ ਪਾਲ ਤੇਜੀ , ਕੋਂਸਲਰ ਮਨਜੀਤ ਸਿੰਘ, ਕੋਂਸਲਰ  ਅਮਰਜੀਤ ਕੌਰ , ਕੋਂਸਲਰ ਕੁਲਵਿੰਦਰ ਕੌਰ, ਸ਼ਹਿਰੀ ਪਤਵੰਤੇਆਂ ਵਿੱਚ ਸੁਮਨ ਲਤਾ ਕਲੱਹਣ , ਮਾਸਟਰ ਅਮਰੀਕ ਸਿੰਘ , ਉਂਕਾਰ ਸਿੰਘ ਮਿੱਠੂ ਕਾਂਗਰਸੀ ਆਗੂ ਤੇ ਪ੍ਰਧਾਨ ਹਿਯੂਮਨ ਰਾਈਟਜ਼, ਨਾਥੀ ਸਨੋਤਰਾ ਅਤੇ ਕੋਂਸਲ ਅਧਿਕਾਰੀਆਂ ਵਲੋਂ ਆਏ ਹੋਏ ਅਧਿਕਾਰੀ ਦਾ ਸਵਾਗਤ ਕੀਤਾ ਗਿਆ।

Welcome to

Kartarpur Mail

error: Content is protected !!