Wednesday, April 1ਤੁਹਾਡੀ ਆਪਣੀ ਲੋਕਲ ਅਖ਼ਬਾਰ....

ਇੰਡੋ-ਇਂਜ਼ਰਾਈਲ ਸੈਂਟਰ ਆਫ ਐਕਸੇਲੈਂਸ ਫਾਰ ਵੇਜੀਟੇਬਲਜ਼ ਕਰਤਾਰਪੁਰ ਵਿਖੇ ਤਿੰਨ ਦਿਨਾਂ ਕਿਸਾਨ ਸਿਖਲਾਈ ਕੋਰਸ ਸਮਾਪਤ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਡਾਇਰੈਕਟਰ ਬਾਗਬਾਨੀ ਪੰਜਾਬ, ਸ਼੍ਰੀਮਤੀ  ਸ਼ੈਲੇਂਦਰ ਕੌਰ (ਆਈ.ਐਫ.ਐਸ.) ਦੇ ਆਦੇਸ਼ਾਂ ਤੇ  ਇੰਡੋ-ਇਂਜ਼ਰਾਈਲ ਸੈਂਟਰ ਆਫ ਐਕਸੇਲੈਂਸ ਫਾਰ ਵੇਜੀਟੇਬਲਜ਼ ਕਰਤਾਰਪੁਰ ਵਿਖੇ ਤਿੰਨ ਦਿਨਾਂ ਕਿਸਾਨ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ। ਟਰੇਨਿੰਗ ਦੀ ਸਮਾਪਤੀ ਮੌਕੇ ਸ: ਕੁਲਵਿੰਦਰ ਸਿੰਘ ਸੰਧੂ, ਡਿਪਟੀ ਡਾਇਰੈਕਟਰ ਬਾਗਬਾਨੀ ਜਲੰਧਰ ਨੇ ਦੱਸਿਆ ਕਿ ਕਰਤਾਰਪੁਰ ਵਿਖੇ  ਇੰਡੋ-ਇਂਜ਼ਰਾਈਲ ਸੈਂਟਰ ਆਫ ਐਕਸੇਲੈਂਸ ਫਾਰ ਵੇਜੀਟੇਬਲਜ਼ ਕਿਸਾਨਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਿਹਾ ਹੈ। ਪੂਰੇ ਪੰਜਾਬ ਦੇ ਕਿਸਾਨ ਇੱਥੇ ਆ ਕੇ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਸੰਬੰਧੀ ਟਰੇਨਿੰਗ ਲੈ ਰਹੇ ਹਨ। ਇਸ ਟਰੇਨਿੰਗ ਵਿੱਚ ਪੂਰੇ ਪੰਜਾਬ ਦੇ 16 ਜਿਲ੍ਹਿਆਂ ਵਿੱਚੋਂ  45 ਕਿਸਾਨਾਂ ਨੇ ਭਾਗ ਲਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 800 ਤੋਂ ਵੱਧ ਕਿਸਾਨ ਇੱਥੇ ਟਰੇਨਿੰਗ ਲੈ ਕੇ ਆਧੁਨਿਕ ਤਰੀਕਿਆਂ ਨਾਲ ਸਬਜ਼ੀਆਂ ਦੀ ਖੇਤੀ ਕਰਕੇ ਵੱਡਾ ਮੁਨਾਫਾ ਕਮਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜੋ ਵੀ ਕਿਸਾਨ ਇੱਥੇ ਟਰੇਨਿੰਗ ਲੈ ਕੇ ਜਾਂਦਾ ਹੈ ਉਹ ਕਣਕ-ਝੋਨੇ ਦੇ ਰਵਾਇਤੀ ਫਸਲੀ ਚੱਕਰ ਵਿੱਚੋਂ ਨਿਕਲ ਕੇ ਸਬਜ਼ੀਆਂ ਦੀ ਖੇਤੀ ਵੱਲ ਰੁਝਾਨ ਕਰ ਰਿਹਾ ਹੈ। ਡਾ. ਦਲਜੀਤ ਸਿੰਘ ਗਿੱਲ ਪ੍ਰੌਜੈਕਟ ਅਫਸਰ (ਸੀ.ਈ.ਵੀ.) ਵੱਲੋਂ ਦੱਸਿਆ ਗਿਆ ਕਿ  ਇੰਡੋ-ਇਂਜ਼ਰਾਈਲ ਸੈਂਟਰ ਆਫ ਐਕਸੇਲੈਂਸ ਫਾਰ ਵੇਜੀਟੇਬਲਜ਼ ਕਰਤਾਰਪੁਰ ਵੱਲੋਂ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਟਰੇਨਿੰਗ ਜਿਵੇਂ ਰੋਗ ਰਹਿਤ ਪਨੀਰੀਆਂ ਤਿਆਰ ਕਰਨੀਆਂ, ਪੌਲੀਹਾਊਸ ਵਿੱਚ ਸਬਜ਼ੀਆਂ ਦੀ ਖੇਤੀ, ਮਾਰਕਿਟਿੰਗ ਤੇ ਸਾਂਭ ਸੰਭਾਲ ਆਦਿ ਸੰਬੰਧੀ ਜਰੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਸੈਂਟਰ ਵਿਖੇ ਸਬਜ਼ੀ ਪੈਦਾਵਾਰ ਦੀਆਂ ਨਵੀਆਂ ਤਕਨੀਕਾਂ ਦਿਖਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਨਾਲ ਇੱਕ ਕਨਾਲ ਪੌਲੀਹਾਊਸ ਵਿੱਚੋਂ 50,000 ਤੋ 70,000/ ਦੇ ਕਰੀਬ ਸਲਾਨਾ ਮੁਨਾਫਾ ਕਮਾਇਆ ਜਾ ਸਕਦਾ ਹੈ, ਜੇਕਰ ਕਿਸਾਨ ਇਹ ਤਕਨੀਕਾਂ ਆਪਣੇ ਖੇਤਾਂ ਵਿੱਚੋਂ ਅਪਣਾਉਣ।ਇਸ ਤਰ੍ਹਾਂ ਇਕ ਕਨਾਲ ਵਿੱਚੋਂ ਹੀ ਇੱਕ ਏਕੜ ਦੇ ਬਰਾਬਰ ਜਾ ਇਸ ਤੋਂ ਵੱਧ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਸੈਂਟਰ ਤੋਂ ਹੁਣ ਤੱਕ ਇੱਕ ਕਰੋੜ ਪੰਦਰ੍ਹਾ ਲੱਖ ਤੋਂ ਵੱਧ ਰੋਗ ਰਹਿਤ ਪਨੀਰੀਆਂ ਪੰਜਾਬ ਦੇ ਕਿਸਾਨਾਂ ਨੂੰ ਸਪਲਾਈ ਕੀਤੀਆਂ ਜਾ ਚੁੱਕੀਆਂ ਹਨ।ਉਨ੍ਹਾਂ ਦੱਸਿਆ ਕਿ ਟਰੇਨਿੰਗ ਦੌਰਾਨ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਸੰਬੰਧੀ ਪ੍ਰੈਕਟੀਕਲ ਤਰੀਕੇ ਨਾਲ ਦੱਸਿਆ ਜਾਂਦਾ ਹੈ ਤਾਂ ਕਿ ਕਿਸਾਨ ਚੰਗੀ ਤਰ੍ਹਾਂ ਸਮਝ ਸਕਣ। ਉਨ੍ਹਾਂ ਦੱਸਿਆ ਕਿ ਇਸ ਟਰੇਨਿਗ ਵਿੱਚ ਪੀ.ਏ.ਯੂ. ਲੁਧਿਆਣਾ ਤੋ ਡਾ. ਰਾਕੇਸ਼ ਸ਼ਾਰਦਾ, ਹਰਿਆਣਾ ਤੋਂ ਡਾ. ਐਸ.ਕੇ.ਅਰੋੜਾ (ਵੈਜੀਟੇਬਲ ਐਕਸਪਰਟ) ਤੋਂ ਇਲਾਵਾ ਬਾਗਬਾਨੀ ਵਿਭਾਗ ਦੇ ਡਾ. ਤੇਜਬੀਰ ਸਿੰਘ, ਡਾ. ਤ੍ਰਿਪਤ ਕੁਮਾਰ, ਸ਼੍ਰੀ ਵਿਕਰਮ ਵਰਮਾ ਅਤੇ ਸ਼੍ਰੀਮਤੀ ਸੰਦੀਪ ਕੌਰ ਵੱਲੋਂ ਵੱਖ-ਵੱਖ ਵਿਸ਼ਿਆਂ ਤੇ ਜਾਣਕਾਰੀ ਦਿੱਤੀ ਗਈ। ਟਰੇਨਿੰਗ ਦੀ ਸਮਾਪਤੀ ਉਪਰੰਤ ਆਏ ਹੋਏ ਕਿਸਾਨਾ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਕਿਸਾਨਾਂ ਵੱਲੋਂ ਤਿੰਨ ਦਿਨ ਬਹੁਤ ਹੀ ਉਤਸ਼ਾਹ ਦਿਖਾਇਆ ਗਿਆ ਅਤੇ ਸਵਾਲ-ਜਵਾਬ ਕੀਤੇ ਗਏ। 

error: Content is protected !!