Friday, November 16ਤੁਹਾਡੀ ਆਪਣੀ ਲੋਕਲ ਅਖ਼ਬਾਰ....

ਨਵੇਕਲਾ ਪ੍ਰੋਗਰਾਮ ਜਿੱਥੇ ਬੱਚਿਆਂ ਦੇ ਦਾਦਾ-ਦਾਦੀ ਅਤੇ ਨਾਨਾ ਨਾਨੀ ਨੇ ਲਿਆ ਹਿੱਸਾ, ਯਾਦ ਕੀਤਾ ਬਚਪਨ  

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬੱਚਿਆਂ ਵਿਚ ਸੰਸਕਾਰ ਭਰਨ ਵਾਲੇ ਦਾਦਾ-ਦਾਦੀ ਨਾਨਾ-ਨਾਨੀ ਹਰ ਘਰ ਦੀ ਬੁਨਿਆਦ ਹੁੰਦੇ ਹਨ।  ਸੰਤ ਬਾਬਾ  ਸਿੰਘ ਪਬਲਿਕ ਸਕੂਲ ਵੱਲੋਂ ਗ੍ਰੈਂਡ ਪੇਰੇਂਟਸ ਡੇਅ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਵਿਚ ਵਿੱਦਿਆਰਥੀਆਂ ਦੇ ਨਾਨਾ-ਨਾਨੀ ਅਤੇ ਦਾਦਾ ਦਾਦੀ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਸੀ। ਆਪਣੀ ਤਰ੍ਹਾਂ ਦੇ ਇਸ ਅਜੋਕੇ ਸਮਾਰੋਹ ਵਿਚ ਬਜ਼ੁਰਗਾਂ ਨੇ ਦਿਲਕਸ਼ ਮੁਕਾਬਲਿਆਂ ਚ ਹਿੱਸਾ ਲੈ ਕੇ ਆਪਣੇ ਬਚਪਨ ਨੂੰ ਤਾਜ਼ਾ ਕੀਤਾ।

ਪ੍ਰੋਗਰਾਮ ਦੀ ਸ਼ੁਰੂਆਤ ਬੱਚਿਆਂ ਵੱਲੋਂ ਸ਼ਬਦ ਗਾਇਨ ਕਰਕੇ ਕੀਤੀ ਗਈ।  ਇਸ ਮੌਕੇ ਛੋਟੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਭ ਦਾ ਮਨ ਮੋਹਿਆ। ਸਮਾਰੋਹ ਵਿਚ ਸਕੂਲ ਦੇ ਚੇਅਰਪਰਸਨ ਸੁਰਿੰਦਰ ਕੌਰ, ਪ੍ਰਧਾਨ ਡਾ. ਚਰਨ ਸਿੰਘ ਅਤੇ ਸਤਨਾਮ ਸਿੰਘ ਉਚੇਚੇ ਤੌਰ ਤੇ ਪਹੁੰਚੇ। ਸਕੂਲ ਪ੍ਰਿੰਸੀਪਲ ਕਮਲਜੀਤ ਕੌਰ ਨੇ ਕਿਹਾ ਕਿ ਬੱਚਿਆਂ ਦੇ ਵੱਡੇ ਬਜ਼ੁਰਗਾਂ ਨੇ ਇਸ ਸਮਾਰੋਹ ਵਿਚ ਆ ਕੇ ਨਾ ਸਿਰਫ ਬੱਚਿਆਂ ਦੀ ਹੋਂਸਲਾ ਅਫਜਾਈ ਕੀਤੀ ਹੈ ਸਗੋਂ ਉਨ੍ਹਾਂ ਦਾ ਮਾਣ ਵੀ ਵਧਾਇਆ ਹੈ। ਬੱਚਿਆਂ ਨੂੰ ਸੰਸਕਾਰਵਾਨ ਬਣਾਉਣ ਵਿਚ ਘਰ ਦੇ ਬਜ਼ੁਰਗਾਂ ਦੀ ਵੱਡੀ ਭੂਮਿਕਾ ਹੁੰਦੀ ਹੈ।

ਇਸ ਮੌਕੇ ਮੈਡਮ ਮਮਤਾ ਸ਼ਰਮਾ, ਸਰਬਜੀਤ ਕੌਰ, ਰਣਜੀਤ ਕੌਰ, ਹਰਮੀਤ ਕੌਰ, ਨਵਨੀਤ ਕੌਰ, ਅਮਰਜੀਤ ਕੌਰ, ਜਸਪਾਲ ਸਿੰਘ, ਓਂਕਾਰ ਸਿੰਘ, ਗੁਰਲੀਨ ਕੌਰ,  ਰੇਸ਼ਮਾ, ਸਰਬਜੀਤ, ਈਸ਼ਾ ਆਦਿ ਹਾਜ਼ਿਰ ਸਨ।



Welcome to

Kartarpur Mail

error: Content is protected !!