Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਡਾ. ਸਮਰਾ ਕੰਪਲੈਕਸ ‘ਚ DFWO ਦੀ ਰੇਡ, ਸਕੈਨਿੰਗ ਸੈਂਟਰ ਸੀਲ, ਕਾਬੂ ਕੀਤੇ ਦੋਸ਼ੀ ਦੇ ਹੈਰਾਨੀਜਨਕ ਖੁਲਾਸੇ, ਬੇਪਰਦ ਹੋ ਸਕਦੈ ਵੱਡਾ ਸਕੈਂਡਲ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਗੈਰ ਕਾਨੂੰਨੀ ਢੰਗ ਨਾਲ ਲਿੰਗ ਨਿਰਧਾਰਨ ਟੈਸਟ ਦਾ ਮਾਮਲਾ ਸਾਹਮਣੇ ਆਇਆ ਹੈ ।

ਜਾਣਕਾਰੀ ਅਨੁਸਾਰ ਕਰਤਾਰਪੁਰ ਦੇ ਸ਼੍ਰੀ ਗੁਰੂ ਤੇਗ ਬਹਾਦਰ ਹਸਪਤਾਲ ‘ਚ ਮੌਜੂਦ ਅਰੋੜਾ ਸਕੈਨਿੰਗ ਸੈਂਟਰ ਵਿਚ DFWO ਗੁਰਮੀਤ ਕੌਰ ਵਲੋਂ ਅੱਜ 5 ਅਕਤੂਬਰ ਦੀ ਸ਼ਾਮ ਨੂੰ ਛਾਪੇਮਾਰੀ ਕੀਤੀ ਗਈ । ਇਸ ਮੌਕੇ ਰਾਜੇਸ਼ ਕੁਮਾਰ ਨਾਮੀ ਵਿਆਕਤੀ ਨੂੰ ਕਾਬੂ ਕੀਤਾ ਗਿਆ ਹੈ।

ਕਾਬੂ ਕੀਤੇ ਵਿਆਕਤੀ ਕੋਲੋ ਪੁੱਛਗਿੱਛ ਕਰਦੀ ਹੋਈ ਪੁਲਿਸ। ਫੋਟੋ: ਕਰਤਾਰਪੁਰ ਮੇਲ
 ਇਸ ਬਾਰੇ ਜਾਣਕਾਰੀ ਦਿੰਦਿਆ ਜਾਂਚ ਅਧਿਕਾਰੀ ਗੁਰਮੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਜਲੰਧਰ ਦੇ ਸਿਵਲ ਸਰਜਨ ਸ਼ੰਕਾ ਪ੍ਰਗਟ ਕੀਤੀ ਸੀ ਕਿ ਇਸ ਹਸਪਤਾਲ ਵਿਚ ਗੈਰ ਕਾਨੂੰਨੀ ਢੰਗ ਨਾਲ ਲਿੰਗ ਨਿਧਾਰਨ ਟੈਸਟ ਕੀਤੇ ਜਾ ਰਹੇ ਹਨ। ਜਦਕਿ ਸੂਤਰਾਂ ਅਨੁਸਾਰ ਆਪਣਾ ਹਿੱਸਾ ਵੰਡਣ ਦੌਰਾਨ ਸਕੈਂਨਿਗ ਸੈਂਟਰ ਤੇ ਕਿਸੇ ਹਸਪਤਾਲ ਤੋਂ ਮਰੀਜ਼ ਲਿਆਉਣ ਵਾਲੇ ਦਲਾਲ ਵਿਚਕਾਰ ਝਗੜਾ ਹੋ ਗਿਆ ਤੇ ਹੱਥੋਪਾਈ ਵੀ ਹੋਈ, ਜਿਸ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆ ਗਿਆ।
ਗੁਰਮੀਤ ਕੌਰ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਨੇ ਕਬੂਲਿਆ ਹੈ ਕਿ ਉਹ ਜਲੰਧਰ ਦੇ ਇਕ ਹਸਪਤਾਲ ਨਾਲ ਸਬੰਧ ਰੱਖਦਾ ਹੈ ਤੇ ਉਨ੍ਹਾਂ ਵੱਲੋਂ ਟੈਸਟ ਕਰਵਾਉਣ ਲਈ ਮਰੀਜ਼ ੲਿਥੇ ਲਿਆਏ ਜਾਂਦੇ ਸਨ। ਫਿਲਹਾਲ ਸਕੈਨਿੰਗ ਸੈਂਟਰ ਸੀਲ ਕਰ ਦਿੱਤਾ ਗਿਆ ਹੈ ਤੇ ਸਾਰਾ ਰਿਕਾਰਡ ਜਬਤ ਕਰ ਲਿਆ ਗਿਆ ਹੈ। ਗੁਰਮੀਤ ਕੌਰ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਸੂਤਰਾਂ ਅਨੁਸਾਰ ਸ਼ਾਮ ਪੰਜ ਵਜੇ ਤੋਂ ਬਾਅਦ ਇਸ ਸਕੈਨਿਗ ਸੈਂਟਰ ਵਿਚ ਗੈਰ ਕਾਨੂੰਨੀ ਟੈਸਟ ਕੀਤੇ ਜਾਂਦੇ ਸਨ । ਜਲੰਧਰ ਵਿੱਚ ਸਖ਼ਤੀ ਤੋਂ ਡਰਦਿਆਂ ਕਰਤਾਰਪੁਰ ਦੇ ਇਸ ਹਸਪਤਾਲ ਵਿਚ ਔਰਤਾਂ ਨੂੰ ਟੈਸਟ ਲਈ ਭੇਜਿਆ ਜਾਂਦਾ ਸੀ। ਪਹਿਲਾ ਵੀ ਇਸ ਸਕੈੰਨਿਗ ਸੈਂਟਰ ਤੇ ਕਾਰਵਾਈ ਹੋ ਚੁੱਕੀ ਹੈ ਪਰ ਟਿਕਾਣਾ ਬਦਲ ਕੇ ਇਹ ਸੈਟਰ ਕਰਤਾਰਪੁਰ ਦੇ ਇਸ ਹਸਪਤਾਲ ‘ਚ ਖੋਲ੍ਹ ਲਿਆ ਗਿਆ। ਫਿਲਹਾਲ ਸੈਂਟਰ ਦਾ ਮਾਲਕ ਡਾਕਟਰ ਫ਼ਰਾਰ ਦੱਸਿਆ ਜਾ ਰਿਹਾ ਹੈ ।Welcome to

Kartarpur Mail

error: Content is protected !!