Tuesday, December 11ਤੁਹਾਡੀ ਆਪਣੀ ਲੋਕਲ ਅਖ਼ਬਾਰ....

ਸਾਂਝ ਕੇਂਦਰ ਵੱਲੋਂ ਸੈਮੀਨਾਰ: ਵਿੱਦਿਆਰਥੀਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਆ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸਾਂਝ ਕੇਂਦਰ ਕਰਤਾਰਪੁਰ ਵੱਲੋਂ ਇੰਸਪੈਕਟਰ ਜਸਪਾਲ ਸਿੰਘ ਗਡਾਣੀ ਦੀ ਅਗੁਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਤਾਰਪੁਰ ਵਿਖੇ ਇਕ ਸੈਮੀਨਾਰ ਉਲੀਕਿਆ ਗਿਆ ਜਿੱਥੇ ਵਿੱਦਿਆਰਥੀਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਗਿਆ। ਇੰਪੈਕਟਰ ਗਡਾਣੀ ਨੇ ਵਿੱਦਿਆਰਥੀਆਂ ਨੂੰ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਬਾਰੇ ਜਾਗਰੁੱਕ ਕੀਤਾ ਜਿਸ ਮੁਤਾਬਿਕ ਦੀਵਾਲੀ ਵਾਲੀ ਰਾਤ 8 ਵਜੇ ਤੋਂ 10 ਵਜੇ ਤੱਕ 2 ਘੰਟਿਆਂ ਲਈ ਪਟਾਕੇ ਚਲਾਏ ਜਾਣ। ਏ.ਐਸ.ਆਈ. ਲਖਵਿੰਦਰ ਸਿੰਘ ਨੇ ਬੱਚਿਆਂ ਨੂੰ ਘੱਟ ਆਵਾਜ਼ ਵਾਲੇ ਅਤੇ ਘੱਟ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕੇ ਚਲਾਉਣ ਦੀ ਅਪੀਲ ਕੀਤੀ।
ਇਸ ਮੌਕੇ HC ਰਜਿੰਦਰ ਕੁਮਾਰ, HC ਜੋਗਾ ਸਿੰਘ, ਸਾਂਝ ਕੇਂਦਰ ਦਾ ਸਟਾਫ, ਸਕੂਲ ਪ੍ਰਿੰਸੀਪਲ, ਅਧਿਆਪਕ ਅਤੇ ਵਿੱਦਿਆਰਥੀ ਮੌਜੂਦ ਸਨ।



Welcome to

Kartarpur Mail

error: Content is protected !!