Monday, October 22ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਾਂਗਰਸ ਨੇ ਮਨਾਇਆ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮਦਿਨ  

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਭਾਰਤ ਨੂੰ ਆਜ਼ਾਦੀ ਦਵਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ ਜਨਮਦਿਨ ਸਿਟੀ ਕਾਂਗਰਸ ਕਰਤਾਰਪੁਰ ਵੱਲੋਂ ਮਨਾਇਆ ਗਿਆ. ਸ਼ਹਿਰੀ ਪ੍ਰਧਾਨ ਵੇਦ ਪ੍ਰਕਾਸ਼ ਦੀ ਅਗੁਵਾਈ ਹੇਠ ਇਕੱਠਾ ਹੋਏ ਕਾਂਗਰਸੀਆਂ ਨੇ ਭਗਤ ਸਿੰਘ ਦੀ ਤਸਵੀਰ ‘ਤੇ ਸ਼ਰਧਾ ਭਰੇ ਫੁੱਲ ਚੜਾਏ. ਪ੍ਰਧਾਨ ਵੇਦ ਪ੍ਰਕਾਸ਼ ਨੇ ਆਪਣੇ ਸੰਬੋਧਨ ‘ਚ ਆਖਿਆ ਕਿ ਭਗਤ ਸਿੰਘ ਦੀ ਕੁਰਬਾਨੀ, ਵਿਚਾਰਧਾਰਾ ਤੇ ਸੋਚ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ. ਇਸ ਦੌਰਾਨ ਉਨ੍ਹਾਂ ਸਾਰਿਆਂ ਨੂੰ ਸ਼ਹੀਦ ਭਗਤ ਸਿੰਘ ਦੇ ਦੱਸੇ ਰਾਹ ‘ਤੇ ਚੱਲਣ ਲਈ ਪ੍ਰੇਰਿਆ.
ਇਸ ਮੌਕੇ ਹੋਰਾਂ ਤੋਂ ਇਲਾਵਾ ਪ੍ਰਿੰਸੀਪਲ ਆਰ.ਐਲ. ਸੈਲੀ, ਕੋਂਸਲਰ ਪ੍ਰਿੰਸ ਅਰੋੜਾ, ਹੀਰਾ ਲਾਲ ਖੋਸਲਾ, ਨਾਥੀ ਸਨੋਤਰਾ, ਨਿਤਿਨ ਅਗਰਵਾਲ, ਸਰਬਜੀਤ ਬਾਵਾ, ਸੁਰਿੰਦਰ ਆਨੰਦ, ਕਾਲਾ ਸੇਠ, ਗੋਪਾਲ ਸੂਦ, ਸੌਰਵ ਗੁਪਤਾ, ਵਰਿੰਦਰ ਆਨੰਦ, ਸੁਰਿੰਦਰ ਕਾਲੀਆ ਆਦਿ ਮੌਜੂਦ ਸਨ.

Welcome to

Kartarpur Mail

error: Content is protected !!