Monday, May 27ਤੁਹਾਡੀ ਆਪਣੀ ਲੋਕਲ ਅਖ਼ਬਾਰ....

RSS ਮਾਮਲੇ ‘ਤੇ ਜਥੇਦਾਰ ਕਾਹਲੋਂ ਵੱਲੋਂ ਪ੍ਰੈੱਸ ਕਾਨਫਰੰਸ; ਕਿਹਾ ਮੇਰੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਸਾਜਿਸ਼ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਤੋਂ ਐਸ.ਜੀ.ਪੀ.ਸੀ. ਮੈਂਬਰ ਰਣਜੀਤ ਸਿੰਘ ਕਾਹਲੋਂ ਦਾ ਨਾਮ ਆਰ.ਐਸ.ਐਸ. ਨਾਲ ਜੋੜ ਕੇ ਪਿਛਲੇ ਦੋ ਦਿਨਾਂ ਤੋਂ ਸੋਸ਼ਲ ਮੀਡਿਆ ‘ਤੇ ਕਾਫੀ ਪ੍ਰਚਾਰ ਕੀਤਾ ਗਿਆ ਹੈ. ਜਿਸਦੇ ਖ਼ਿਲਾਫ਼ ਜਥੇਦਾਰ ਕਾਹਲੋਂ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ. ਜਥੇਦਾਰ ਨੇ ਦੋਸ਼ ਮੜ੍ਹਿਆ ਹੈ ਕਿ ਉਸਦਾ ਨਾਮ RSS ਨਾਲ ਜੋੜ ਕੇ ਉਨ੍ਹਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ. ਉਨ੍ਹਾਂ ਕਿਹਾ ਕਿ RSS ਨਾਲ ਦੂਰ ਦੂਰ ਤੱਕ ਉਨ੍ਹਾਂ ਦਾ ਕੋਈ ਵਾਸਤਾ ਨਹੀਂ ਹੈ. ਕਾਹਲੋਂ ਮੁਤਾਬਿਕ ਸਿਆਸੀ ਵਿਰੋਧੀਆਂ ਵੱਲੋਂ ਇਹ ਸਾਰੀ ਸਾਜਿਸ਼ ਕੀਤੀ ਗਈ ਹੈ. ਗੁਰੂ ਅਰਜੁਨ ਦੇਵ ਸਕੂਲ ਵਿਚ ਹੋਏ ਪ੍ਰੋਗਰਾਮ ਬਾਰੇ ਬੋਲਦਿਆਂ ਜਥੇਦਾਰ ਕਾਹਲੋਂ ਨੇ ਕਿਹਾ ਕਿ ਗੁਰੂ ਵਿਰਜਾਨੰਦ ਸਮਾਰਕ ਕਰਤਾਰਪੁਰ ਵੱਲੋਂ ਯੋਗ ਅਤੇ ਸਿੱਖਿਆ ਨਾਲ ਜੁੜਿਆ 7 ਦਿਨਾਂ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਜਿਸਦੇ ਸਮਾਪਤੀ ਸਮਾਰੋਹ ਤੇ ਇਨਾਮ ਵੰਡ ਪ੍ਰੋਗਰਾਮ ਲਈ ਉਨ੍ਹਾਂ ਸਾਡੇ ਸਕੂਲ ਦੀ ਗਰਾਉਂਡ ਦੀ ਮੰਗ ਕੀਤੀ. ਜਥੇਦਾਰ ਨੂੰ ਸਕੂਲ ਦੇ ਪ੍ਰਿੰਸੀਪਲ ਨੇ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਬੱਚਿਆਂ ਦੇ ਇਸ ਪ੍ਰੋਗਰਾਮ ਲਈ ਇਜਾਜ਼ਤ ਦੇ ਦਿੱਤੀ.

ਕਾਹਲੋਂ ਮੁਤਾਬਿਕ ਚੱਲਦੇ ਪ੍ਰੋਗਰਾਮ ਦੌਰਾਨ ਹਰਵਿੰਦਰ ਰਿੰਕੂ (ਜਥੇਦਾਰ ਕਾਹਲੋਂ ਦੇ ਸਾਥੀ) ਨੂੰ ਇੱਕ ਸਿੱਖ ਜੱਥੇਬੰਦੀ ਵੱਲੋਂ ਪ੍ਰੋਗਰਾਮ ਦੇ ਇਤਰਾਜ਼ਯੋਗ ਹੋਣ ਬਾਰੇ ਸੂਚਨਾ ਮਿਲੀ ਸੀ ਜਿਸਤੋਂ ਬਾਅਦ ਉਹ ਮੌਕੇ ਤੇ ਪੁੱਜੇ ਤਾਂ ਪ੍ਰੋਗਰਾਮ ਸਮਾਪਤੀ ਵੱਲ ਤੁਰਿਆ ਸੀ. ਉਨ੍ਹਾਂ ਦੇਖਿਆ ਕਿ ਬੱਚੇ ਯੋਗਾ ਕਰ ਰਹੇ ਹਨ ਜੋਕਿ ਉਨ੍ਹਾਂ ਨੂੰ ਇਤਰਾਜ਼ਯੋਗ ਨਹੀਂ ਲੱਗਿਆ. ਕਾਹਲੋਂ ਮੁਤਾਬਿਕ ਕੁੱਝ ਸ਼ਰਾਰਤੀ ਅਨਸਰਾਂ ਨੇ ਖਬਰ ਨੂੰ ਗਲਤ ਢੰਗ ਨਾਲ ਫੈਲਾ ਕੇ ਉਨ੍ਹਾਂ ਦੇ ਸਿਆਸੀ ਦੁਸ਼ਮਨਾਂ ਦਾ ਸਾਥ ਦਿੱਤਾ ਹੈ ਅਤੇ ਮੇਰੀ ਸਿਆਸੀ ਤੇ ਧਾਰਮਿਕ ਛਵੀ ਨੂੰ ਨੁਕਸਾਨ ਪਹੁਚਾਉਣ ਦੀ ਕੋਸ਼ਿਸ਼ ਕੀਤੀ ਹੈ.
ਸਾਡਾ RSS ਨਾਲ ਕੋਈ ਤਾਲੁੱਕ ਨਹੀਂ: ਵਿਰਜਾਨੰਦ ਸਮਾਰਕ 

ਵਿਰਜਾਨੰਦ ਸਮਾਰਕ ਕਮੇਟੀ ਦੇ ਪ੍ਰਧਾਨ ਧਰੁਵ ਮਿੱਤਲ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਧਾਰਮਿਕ ਸੰਸਥਾ ਹੈ ਅਤੇ ਉਸਦਾ ਰਾਜਨੀਤੀ ਨਾਲ ਦੂਰ ਤੱਕ ਦਾ ਵੀ ਵਾਸਤਾ ਨਹੀਂ ਹੈ.

Welcome to

Kartarpur Mail

error: Content is protected !!