Friday, April 19ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ‘ਚ ਵਾਪਰਿਆ ਭਿਆਨਕ ਹਾਦਸਾ, ਬੱਸ ਅਤੇ ਮੋਟਰਸਾਈਕਲ ਦੀ ਟੱਕਰ, ਦੋ ਮੌਤਾਂ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਅੱਜ ਸਵੇਰ ਸੱਤ ਵਜੇ ਦੇ ਕਰੀਬ ਕਰਤਾਰਪੁਰ ਤੋਂ ਦਿਆਲਪੁਰ ਜੀ.ਟੀ. ਰੋਡ ‘ਤੇ ਸਰਕਾਰੀ ਬਸ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਵਿਚ ਮੋਟਰਸਾਈਕਲ ਸਵਾਰ ਜੋਨਾਥਨ ਡੈਵਿਡ ਪੁੱਤਰ ਡੈਵਿਡ ਮਸੀਹ ਵਾਸੀ ਮਾਨਾ ਤਲਵੰਡੀ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਮੋਟਰਸਾਈਕਲ ‘ਤੇ ਸਵਾਰ ਲੜਕੀ ਨੈਂਸੀ ਪੁੱਤਰੀ ਈਸਾਚਰਨ ਨਿਵਾਸੀ ਰਾਏਪੁਰ ਰਾਈਆਂ (ਢਿੱਲਵਾਂ-ਕਪੂਰਥਲਾ) ਨੇ ਜਲੰਧਰ ਸਰਕਾਰੀ ਹਸਪਤਾਲ ਵਿਚ ਆਖ਼ਿਰੀ ਸਾਹ ਲਏ।
ਮੋਟਰਸਾਈਕਲ ਦਿਆਲਪੁਰ ਤੋਂ ਜਲੰਧਰ ਵੱਲ ਆ ਰਿਹਾ ਸੀ ਅਤੇ ਬਸ ਅਮ੍ਰਿਤਸਰ ਜਾ ਰਹੀ ਸੀ। ਮੌਕੇ ਤੇ ਥਾਣਾ ਕਰਤਾਰਪੁਰ ਤੋਂ ਏ.ਐਸ.ਆਈ. ਗੁਰਮੀਤ ਰਾਮ ਨੇ ਪਹੁੰਚ ਕੇ ਵਾਹਨਾਂ ਨੂੰ ਕਬਜ਼ੇ ਵਿਚ ਲਿਆ ਅਤੇ ਮ੍ਰਿਤਕ ਜਨਾਰਥਨ ਮਸੀਹ ਦੇ ਪਿਤਾ ਡੈਵਿਡ ਮਸੀਹ ਦੀ ਸ਼ਿਕਾਇਤ ‘ਤੇ ਬਸ ਦੇ ਡਰਾਈਵਰ ਕੁਲਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।


Welcome to

Kartarpur Mail

error: Content is protected !!