Friday, November 16ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ਵਿਚ ਤੇਜ਼ ਰਫਤਾਰ ਦਾ ਕਹਿਰ, ਬੇਕਾਬੂ ਬਾਈਕ ਮੋਟਰ ਵਾਲੇ ਕਮਰੇ ‘ਚ ਜਾ ਵੜੀ, ਕੰਧ ਹੇਠ ਦੱਬਣ ਨਾਲ ਦੋ ਮੌਤਾਂ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਵਿਚ ਮੌਤ ਬਣਕੇ ਤੇਜ਼ ਰਫ਼ਤਾਰ ਢੁਕੀ ਜਦੋ ਇਥੋਂ ਦੇ ਪਿੰਡ ਘੁਮਿਆਰਾ ਲਾਗੇ ਬਾਈਕ ਬੇਕਾਬੂ ਹੋ ਗਈ। ਤੇਜ਼ ਰਫ਼ਤਾਰੀ ਮੋਟਰਸਾਈਕਲ (PB 08 VJ 3332) ਸੜਕ ਕੰਡੇ ਬਣੇ ਮੋਟਰ ਵਾਲੇ ਕਮਰੇ ‘ਚ ਕੰਧ ਤੋੜਦਾ ਹੋਇਆ ਜਾ ਵੜਿਆ ਜਿਸ ਕਾਰਨ ਕਮਰੇ ਦੀ ਛੱਤ ਬਾਈਕ ਸਵਾਰਾਂ ‘ਤੇ ਡਿੱਗ ਗਈ ਅਤੇ ਦੋਵੇਂ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਹਿਚਾਣ ਸੋਨੂੰ ਹੈਰੇਂਜ (13) ਵਾਸੀ ਰਾਂਚੀ (ਝਾਰਖੰਡ) ਅਤੇ ਮੰਗਲ ਹੈਰੇਂਜ (20) ਵਾਸੀ ਰਾਂਚੀ (ਝਾਰਖੰਡ) ਵਜੋਂ ਹੋਈ ਹੈ।
ਸੂਚਨਾ ਮਿਲਦੇ ਹੀ ਕਰਤਾਰਪੁਰ ਪੁਲਿਸ ਸਟੇਸ਼ਨ ਤੋਂ ਏ.ਐਸ.ਆਈ. ਕਾਬੁਲ ਸਿੰਘ ਅਤੇ ਹੈੱਡ ਕਾਂਸਟੇਬਲ ਸੰਤੋਖ ਸਿੰਘ ਮੌਕੇ ‘ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਹਾਦਸਾ ਤੇਜ਼ ਰਫਤਾਰ ਕਾਰਨ ਵਾਪਰਿਆ ਹੈ। ਪੁਲਿਸ ਨੇ ਮੋਟਰ ਦੇ ਮਾਲਿਕ ਜੁਝਾਰ ਸਿੰਘ ਪੁੱਤਰ ਬਖਸ਼ਾ ਸਿੰਘ ਵਾਸੀ  ਘੁਮਿਆਰਾ ਦੇ ਬਿਆਨਾਂ ਦੇ ਅਧਾਰ ‘ਤੇ 174 ਦੀ ਕਾਰਵਾਈ ਆਰੰਭ ਦਿੱਤੀ ਹੈ।



Welcome to

Kartarpur Mail

error: Content is protected !!