Thursday, June 4ਤੁਹਾਡੀ ਆਪਣੀ ਲੋਕਲ ਅਖ਼ਬਾਰ....

ਰਾਣਾ ਰੰਧਾਵਾ ਨੇ ਸੰਭਾਲਿਆ ਕਰਤਾਰਪੁਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਜੋਂ ਅਹੁਦਾ

ਰਾਣਾ ਰੰਧਾਵਾ ਵਲੋਂ ਟਰੱਸਟ ਦੇ ਕੰਮ -ਕਾਜ ਨੂੰ ਪਹਿਲ ਦੇ ਅਧਾਰ ‘ਤੇ ਪਾਰਦਰਸ਼ੀ ਬਣਾਉਣ ਦਾ ਐਲਾਨ
ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸੀਨੀਅਰ ਕਾਂਗਰਸੀ ਆਗੂ ਰਾਜਿੰਦਰਪਾਲ ਸਿੰਘ ਰਾਣਾ ਰੰਧਾਵਾ ਵਲੋਂ ਅੱਜ ਕਰਤਾਰਪੁਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਗਿਆ। ਅਹੁਦਾ ਸੰਭਾਲਣ ਤੋਂ ਬਾਅਦ ਰੰਧਾਵਾ ਨੇ ਕਿਹਾ ਕਿ ਉਨ੍ਹਾ ਦੀ ਪਹਿਲੀ ਤਰਜੀਹ ਕਰਤਾਰਪੁਰ ਇੰਪਰੂਵਮੈਂਟ ਟਰੱਸਟ ਦੇ ਕੰਮ-ਕਾਜ ਨੂੰ ਪਾਰਦਰਸ਼ੀ ਬਣਾਉਣਾ ਹੋਵੇਗਾ। ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਨੂੰ ਸਾਫ਼ ਸੁਥਰਾ, ਪਾਰਦਰਸ਼ੀ ਤੇ ਜਵਾਬਦੇਹ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹੀ ਵਚਨਬੱਧਤਾ ਕਰਤਾਰਪੁਰ ਇੰਪਰੂਵਮੈਂਟ ਟਰੱਸਟ ਵਿਚ ਵੀ ਲਾਗੂ ਕੀਤੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪਹੁੰਚਾਉਣ ਦੇ ਮੰਤਵ ਨਾਲ ਕਰਤਾਰਪੁਰ ਇੰਪਰੂਵਮੈਂਟ ਟਰੱਸਟ ਦੇ ਕੰਮ-ਕਾਜ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਇਆ ਜਾਵੇਗਾ। ਟਰੱਸਟ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਆਧੁਨਿਕ ਢੰਗ ਤਰੀਕਿਆਂ ਨੂੰ ਅਪਣਾਇਆ ਜਾਵੇਗਾ ਅਤੇ ਕਰਤਾਰਪੁਰ ਵਾਸੀਆਂ ਲਈ ਨਵੀਆਂ ਸਕੀਮਾਂ ਲਾਗੂ ਕੀਤੀਆਂ ਜਾਣਗੀਆਂ।

 ਇਸ ਤੋਂ ਪਹਿਲਾਂ ਸੈਂਕੜੇ ਵਰਕਰਾਂ ਵਲੋਂ ਰਾਣਾ ਰੰਧਾਵਾ ਦਾ ਇੰਪਰੂਵਮੈਂਟ ਟਰੱਸਟ ਕਰਤਾਰਪੁਰ ਵਿਖੇ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ.ਪੀ., ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਸੁਸ਼ੀਲ ਕੁਮਾਰ ਰਿੰਕੂ, ਰਜਿੰਦਰ ਬੇਰੀ, ਬਾਵਾ ਹੈਨਰੀ, ਮੋਗਾ ਤੋਂ ਵਿਧਾਇਕ ਹਰਜੋਤ ਕਮਲ, ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰਜੀਤ ਸਿੰਘ ਪਾਹੜਾ, ਚੇਅਰਮੈਨ ਪਨਸਪ ਤੇਜਿੰਦਰ ਸਿੰਘ ਬਿੱਟੂ, ਚੇਅਰਮੈਨ ਪੰਜਾਬ ਲਘੂ ਉਦਯੋਗ ਵਿਕਾਸ ਬੋਰਡ ਅਰਮਜੀਤ ਸਿੰਘ ਟਿੱਕਾ, ਪੀ.ਪੀ.ਸੀ.ਸੀ.ਬੁਲਾਰਾ ਨਮਿਸ਼ਾ ਮਹਿਤਾ, ਮੇਅਰ ਜਗਦੀਸ਼ ਰਾਜ ਰਾਜਾ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਕਾਂਗਰਸੀ ਆਗੂ ਨਵਜੋਤ ਦਹੀਆ, ਜ਼ਿਲ੍ਹਾ ਕਾਂਗਰਸ ਮੁਖੀ ਬਲਦੇਵ ਸਿੰਘ ਦੇਵ ਦੇ ਨਾਲ-2 ਸੀਨੀਅਰ ਕਾਂਗਰਸੀ ਆਗੂ ਵਿਪਨ ਗੋਗਾ,ਦੀਪੀ ਸੇਠ, RL Saili, ਕਮਲਜੀਤ ਓਹਰੀ,ਗੁਰਦੀਪ ਸਿੰਘ ਮਿੰਟੂ,ਮੰਗਲ ਦਾਸ,ਅਸ਼ੋਕ ਮੱਟੂ,ਹੀਰਾ ਲਾਲ ਖੋਸਲਾ,ਗੋਪਾਲ ਸੂਦ,ਅਸ਼ੋਕ ਕਾਹਲਵਾਂ,ਦਲਬੀਰ ਕਾਲਾ ਕਾਹਲਵਾਂ,ਵਿਜੇ ਠਾਕੁਰ,ਵਰਿੰਦਰ ਸ਼ਰਮਾ,ਅਖਤਰ ਸਲਮਾਨੀ,ਦਲਬੀਰ ਸਿੰਘ ਹਸਨਮੂੰਡਾ,ਮਯੰਕ ਗੁਪਤਾ,ਰਾਜਨ ਸ਼ਰਮਾ,ਨਰਿੰਦਰ ਸਿੰਘ ਅਰੋੜਾ,ਸੌਰਵ ਗੁਪਤਾ,ਰਜਿੰਦਰ ਕਾਲੀਆ,ਜਗਦੀਪ ਸਿੰਘ ,ਸ਼ੇਰ ਸਿੰਘ ਨੰਦਰਾ ਤੋਂ ਇਲਾਵਾ ਕੌਂਸਲਰ ਅਮਰਜੀਤ ਕੌਰ ਸੀਨੀਅਰ ਉਪ ਪ੍ਰਧਾਨ ਨਗਰ ਕੌਂਸਲ, ਕੌਂਸਲਰ ਸੂਰਜ ਭਾਨ, ਜਗਦੀਸ਼ ਜੱਗਾ,ਮਹਿੰਦਰ ਸਿੰਘ ਬਿੱਲੂ ਆਦਿ ਹਾਜਰ ਸਨ। 

ਜ਼ਿਕਰੇਖਾਸ ਹੈ ਕਿ ਕਰਤਾਰਪੁਰ ਦੀ ਲੋਕਲ ਲੀਡਰਸ਼ਿੱਪ ਦਾ ਇਕ ਵੱਡਾ ਧੜਾ ਇਸ ਸਮਾਗਮ ‘ਚੋਂ ਨਦਾਰਦ ਰਿਹਾ। 

error: Content is protected !!