Friday, November 16ਤੁਹਾਡੀ ਆਪਣੀ ਲੋਕਲ ਅਖ਼ਬਾਰ....

ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਵਿਰੋਧੀ ਰੈਲੀ ਕੱਢੀ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਪਾਵਰ ਗ੍ਰਿਡ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਿਡ ਸਬ ਸਟੇਸ਼ਨ ਜੀਟੀ ਰੋਡ ਕਰਤਾਰਪੁਰ ਵੱਲੋਂ ਸੀਨੀਅਰ ਡੀ.ਜੀ.ਐਮ. ਮਨਮੋਹਨ ਰੈਨਾ ਦੀ ਅਗੁਵਾਈ ‘ਚ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਵਿਰੁੱਧ ਇਕ ਰੈਲੀ ਗੁਰੂ ਬਿਰਜਾਨੰਦ ਸਮਾਰਕ ਗੁਰੂਕੁਲ ਤੋਂ ਕੱਢੀ ਗਈ ਜਿਸ ਵਿਚ ਗੁਰੂਕੁਲ ਦੇ ਵਿੱਦਿਆਰਥੀ ਅਤੇ ਪਾਵਰ ਗਰਿੱਡ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਹਿੱਸਾ ਲਿਆ।

ਰੈਲੀ ਵੱਖ ਵੱਖ ਬਾਜ਼ਾਰਾਂ ਵਿੱਚੋ ਹੁੰਦੀ ਹੋਈ ਵਾਪਿਸ ਗੁਰੂਕੁਲ ਵਿਖੇ ਸਮਾਪਤ ਹੋਈ। ਰੈਲੀ ਵਿਚ ਏ.ਕੇ. ਸ਼ਰਮਾ, ਡੀ.ਜੀ.ਐਮ. ਮਨਮੋਹਨ ਸਿੰਘ, ਡੀ.ਜੀ.ਐਮ. ਸੁਮੀਤ ਡੋਗਰਾ, ਚੀਫ ਮੈਨੇਜਰ ਵਾਈ.ਐਸ ਰਾਣਾ, ਸੁਖਦੇਵ ਸਿੰਘ ਮੈਨੇਜਰ, ਮਿਸ ਸਮ੍ਰਿਤੀ ਪਵਾਰ ਮੈਨੇਜਰ, ਪ੍ਰਵੀਨ ਕੁਮਾਰ ਮੈਨੇਜਰ ਅਤੇ ਗੁਰੂਕੁਲ ਦੇ ਸਟਾਫ ਅਤੇ ਥਾਣਾ ਕਰਤਾਰਪੁਰ ਦੇ ਮੁਲਾਜ਼ਮਾਂ ਨੇ ਹਿੱਸਾ ਲਿਆ।



Welcome to

Kartarpur Mail

error: Content is protected !!