Friday, April 19ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ‘ਚ ਇੱਕੋ ਦਿਨ ‘ਚ ਦੋ ਵਾਰਦਾਤਾਂ, ਸਨੈਚਰਾਂ ਨੇ ਔਰਤਾਂ ਨੂੰ ਬਣਾਇਆ ਨਿਸ਼ਾਨਾ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >>  ਬੀਤੇ ਐਤਵਾਰ ਕਰਤਾਰਪੁਰ ‘ਚ ਪਰਸ ਸਨੈਚਿੰਗ ਦੀਆਂ ਦੋ ਵਾਰਦਾਤਾਂ ਸਾਹਮਣੇ ਆਈਆਂ। ਪਹਿਲੀ ਘਟਨਾ ਟਾਹਲੀ ਸਾਹਿਬ ਰੋਡ ‘ਤੇ ਪੈਦਲ ਜਾ ਰਹੀ ਰਣਜੀਤ ਕੌਰ ਪਤਨੀ ਸ਼ੰਕਰ ਸਿੰਘ ਵਾਸੀ ਪਿੰਡ ਫਤਿਹ ਜਲਾਲ ਨਾਲ ਵਾਪਰੀ। ਰਣਜੀਤ ਕੌਰ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਸਦਾ ਪਰਸ (ਹੈਂਡ ਬੈਗ) ਖੋਹ ਕੇ ਫਰਾਰ ਹੋ ਗਏ। ਪਰਸ ਵਿਚ ਪੰਜ ਹਜ਼ਾਰ ਰੁਪਏ ਦੀ ਨਕਦੀ, ਏ.ਟੀ.ਐਮ. ਕਾਰਡ ਅਤੇ ਹੋਰ ਜ਼ਰੂਰੀ ਕਾਗਜ਼ਾਤ ਮੌਜੂਦ ਸਨ।
ਇਸੇ ਤਰ੍ਹਾਂ ਦੀ ਇਕ ਹੋਰ ਵਾਰਦਾਤ ਮੁਹੱਲਾ ਭਾਈਭਾਰਾ ਨਜ਼ਦੀਕ ਵਾਪਰੀ ਜਿਥੇ ਰਿਕਸ਼ੇ ‘ਤੇ ਜਾ ਰਹੀ ਕਰੁਣਾ ਕੁੰਦਰਾ ਪਤਨੀ ਪ੍ਰਵੀਨ ਨਿਵਾਸੀ ਕਰਤਾਰਪੁਰ ਤੋਂ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਹੈਂਡ ਬੈਗ ਸਨੈਚ ਕਰ ਲਿਆ। ਜਿਸ ‘ਚ 2500 ਰੁਪਏ, ATM ਕਾਰਡ, MOBILE ਅਤੇ ਹੋਰ ਜਰੂਰੀ ਕਾਗਜ਼ਾਤ ਮੌਜੂਦ ਸਨ। ਖੋਹਬਾਜ਼ਾਂ ਨੇ ਆਪਣੇ ਮੂੰਹ ਰੁਮਾਲ ਨਾਲ ਢਕੇ ਹੋਏ ਸਨ।
ਉਧਰ ਪੁਲਿਸ ਨੇ ਇਸ ਸਾਰੇ ਮਾਮਲੇ ਦੀ ਤਫਤੀਸ਼ ਆਰੰਭ ਦਿੱਤੀ ਹੈ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂਕਿ ਜਲਦ ਹੀ ਸਨੈਚਰਾਂ ਤੱਕ ਪਹੁੰਚਿਆ ਜਾ ਸਕੇ। ਏ.ਐਸ.ਆਈ. ਰਘੁਵੀਰ ਸਿੰਘ ਅਤੇ ਹੈੱਡ ਕਾਂਸਟੇਬਲ ਸੰਤੋਖ ਸਿੰਘ ਨੇ ਔਰਤਾਂ ਨਾਲ ਹੋਈ ਇਸ ਵਾਰਦਾਤ ਸਬੰਧੀ ਜਾਣਕਾਰੀ ਦਿੱਤੀ।Welcome to

Kartarpur Mail

error: Content is protected !!