Tuesday, November 19ਤੁਹਾਡੀ ਆਪਣੀ ਲੋਕਲ ਅਖ਼ਬਾਰ....

ਸੀਵਰੇਜ਼ ਜਾਮ ਕਾਰਨ ਦੁਕਾਨਦਾਰਾਂ ਨੇ ਕੀਤਾ ਨਗਰ ਕੌਂਸਲ ਖ਼ਿਲਾਫ਼ ਪ੍ਰਦਰਸ਼ਨ

ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਕਰਤਾਰਪੁਰ ਸ਼ਹਿਰ ਦੇ ਫਰਨੀਚਰ ਬਾਜ਼ਾਰ,ਰਾਜਨ ਚੋਂਕ ਵਿਖੇ ਦੁਕਾਨਦਾਰਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਜਾਮ ਪਏ ਸੀਵਰੇਜ ਜਾਮ ਤੋਂ ਪ੍ਰੇਸ਼ਾਨ ਹੋ ਕੇ ਨਗਰ ਕੌਂਸਲ ਅਤੇ ਸੀਵਰੇਜ ਵਿਭਾਗ ਦੇ ਖਿਲਾਫ ਨਾਰੇਬਾਜੀ ਕੀਤੀ।ਦੁਕਾਨਦਾਰ ਵਿਸ਼ਾਲ ਕੰਬੋਜ, ਕਾਲੂ ਛਾਬੜਾ,ਰਾਮ ਲਾਲ,ਲਵਲੀ, ਹਰਿ ਓਮ,ਸਤਨਾਮ ਸਿੰਘ, ਸ਼ਿਵ ਕੁਮਾਰ,ਸੁਰਿੰਦਰ ਕੁਮਾਰ ਆਦਿ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਜਾਮ ਹੋਣ ਕਾਰਨ ਗੰਦਾ ਪਾਣੀ ਸੜਕ ਤੇ ਜਮਾ ਹੋਣ ਕਾਰਨ ਰਾਹਗੀਰਾਂ,ਸਕੂਲੀ ਬੱਚਿਆਂ ਨੂੰ ਅਤੇ ਸਾਡੀ ਦੁਕਾਨਦਾਰੀ ਕਰਨ ਵਿਚ ਭਾਰੀ ਦਿੱਕਤ ਆ ਰਹੀ ਹੈ।ਸਬੰਧਿਤ ਵਿਭਾਗ ਨੂੰ ਕਈ ਵਾਰ ਸ਼ਿਕਾਇਤ ਕੀਤੀ ਪਰ ਮਸਲਾ ਹੱਲ ਨਹੀਂ ਹੋਇਆ।ਊਨਾ ਨਗਰ ਕੌਂਸਲ ਕੋਲੋ ਇਸ ਸੱਮਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਪੁਰਜ਼ੋਰ ਮੰਗ ਕੀਤੀ।

error: Content is protected !!