Monday, October 22ਤੁਹਾਡੀ ਆਪਣੀ ਲੋਕਲ ਅਖ਼ਬਾਰ....

ਸੂਰਜਭਾਨ ਦੀ ਪ੍ਰਧਾਨਗੀ ‘ਚ ਨਗਰ ਕੌਂਸਲ ਦੀ ਪਲੇਠੀ ਬੈਠਕ ਭਲਕੇ, ਕਰੀਬ ਢਾਈ ਕਰੋੜ ਦੇ ਮਤੇ ਪਾਸ ਹੋਣ ਦੀ ਉਮੀਦ  

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰੀਬ ਅੱਠ ਮਹੀਨੇ ਦੇ ਵਕਫ਼ੇ ਮਗਰੋਂ ਨਗਰ ਕੌਂਸਲ ਦੀ ਬੈਠਕ ਭਲਕੇ ਹੋਣ ਜਾ ਰਹੀ ਹੈ। ਬੈਠਕ ਦੀ ਪ੍ਰਧਾਨਗੀ ਨਵੇਂ ਥਾਪੇ ਪ੍ਰਧਾਨ ਸੂਰਜਭਾਨ ਕਰਣਗੇ। ਇਸ ਬੈਠਕ ‘ਚ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੇ ਸ਼ਾਮਿਲ ਹੋਣ ਦੀ ਵੀ ਸੰਭਾਵਨਾ ਹੈ। 
 
ਕਰਤਾਰਪੁਰ ਮੇਲ ਨਾਲ ਗੱਲਬਾਤ ਦੌਰਾਨ ਪ੍ਰਧਾਨ ਸੁਰਜਭਾਨ ਨੇ ਦੱਸਿਆ ਕਿ ਸਾਰੇ ਵਾਰਡਾਂ ਨੂੰ ਮੱਦੇਨਜ਼ਰ ਰੱਖਦਿਆਂ ਉਨ੍ਹਾਂ ਵੱਲੋਂ ਏਜੰਡਾ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਏਜੰਡੇ ‘ਚ ਇਲਾਕੇ ਲਈ ਵਿਕਾਸ ਦੇ ਕੰਮਾਂ ਨੂੰ ਪ੍ਰਮੁੱਖਤਾ ਨਾਲ ਸ਼ਾਮਿਲ ਕੀਤਾ ਗਿਆ ਹੈ। ਸੁਰਜਭਾਨ ਮੁਤਾਬਿਕ ਭਲਕੇ ਕਰੀਬ ਢਾਈ ਕਰੋੜ ਰੁਪਏ ਦੇ ਮਤੇ ਪਾਸ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਕੰਮਾਂ ਵਿਚ ਵੱਖ ਵੱਖ ਇਲਾਕੇ ਦੀਆਂ ਸੜ੍ਹਕਾਂ-ਸਟ੍ਰੀਟ ਲਾਈਟਾਂ, ਸੀਵਰ ਲਾਈਨਾਂ ਆਦਿ ਬਣਵਾਉਣ ਦੇ ਨਾਲ ਨਾਲ ਕੰਟੈਕਟ ਬੇਸ ‘ਤੇ ਰੱਖੇ ਮੁਲਾਜ਼ਮਾਂ ਦੀ ਮੁਨਿਆਦ ਵਧਾਉਣ ਬਾਰੇ ਵੀ ਫੈਸਲਾ ਲਿਆ ਜਾ ਸਕਦੈ। ਸੁਰਜਭਾਨ ਨੇ ਦੱਸਿਆ ਕਿ ਕਿਸੇ ਵੀ ਵਾਰਡ ਨਾਲ ਭੇਦਭਾਵ ਨਹੀਂ ਹੋਵੇਗਾ। ਹਰ ਵਾਰਡ ਦੇ ਕੰਮ ਉਨ੍ਹਾਂ ਦੇ ਏਜੰਡੇ ‘ਚ ਮੌਜੂਦ ਹਨ। 
 
ਇਲਾਕੇ ਵਿਚ ਕੂੜੇ ਦੀ ਸਮੱਸਿਆ ਬਾਰੇ ਸੁਰਜਭਾਨ ਨੇ ਸਾਫ ਕੀਤਾ ਕਿ ਉਨ੍ਹਾਂ ਦੀ ਗੁਰੂ ਸਾਹਿਬ ਨਾਲ ਬੈਠਕ ਜਲਦ ਹੀ ਹੋਣੀ ਹੈ। ਉਨ੍ਹਾਂ ਬੈਠਕ ਦੌਰਾਨ ਕੂੜੇ ਦੇ ਡੰਪ ਦਾ ਸਥਾਈ ਹੱਲ ਹੋਣ ਬਾਰੇ ਵੀ ਸੰਭਾਵਨਾ ਪ੍ਰਗਟਾਈ। 
 
  


Welcome to

Kartarpur Mail

error: Content is protected !!