Wednesday, April 1ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਪਾਵਰ ਗਰਿੱਡ ਕਾਰਪੋਰੇਸ਼ਨ ਆਫ਼ ਇੰਡੀਆ ਨੇ ਭਰਿਆ ਬੱਚਿਆਂ ‘ਚ ਕਰੰਟ!

ਕਰਤਾਰਪੁਰ ਮੇਲ/ਸ਼ਿਵ ਕੁਮਾਰ ਰਾਜੂ : ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਵਲੋਂ ਸਥਾਨਕ ਡੀ ਏ ਵੀ ਸਕੂਲ ਵਿਖੇ ਸਤਰਕਤਾ ਜਗਰੁੱਕਤਾ ਹਫਤਾ ਦੇ ਤਹਿਤ ਅੰਤਰ ਸਕੂਲ ਭਾਸ਼ਣ, ਨਾਟਕ ਅਤੇ ਚਿੱਤਰਕਲਾ ਮੁਕਾਬਲੇ ਕਰਵਾਏ ਗਏ। ਜਿਸ ਵਿਚ ਕਰਤਰਾਪੁਰ ਅਤੇ ਦਿਆਲਪੁਰ ਦੇ ਸਕੂਲੀ ਬੱਚਿਆਂ ਨੇ ਭਾਗ ਲਿਆ। ਸਮਾਗਮ ਦੇ ਮੁਖ ਮਹਿਮਾਨ ਡੀ ਐਸ ਪੀ ਨਿਰੰਜਨ ਸਿੰਘ ਵਲੋਂ ਸ਼ਮਾ ਰੋਸ਼ਨ ਕਰਕੇ ਸ਼ੁਭ ਆਰੰਭ ਕੀਤਾ ਗਿਆ। ਉਨ੍ਹਾਂ ਆਪਣੇ ਸੰਦੇਸ਼ ਵਿਚ ਵਿਦਿਆਰਥੀਆਂ ਦਾ ਹੌਸਲਾਂ ਵਧਾਉਂਦੇ ਕਿਹਾ ਕਿ ਹਰ ਇਨਸਾਨ ਦੇ ਵਿਚ ਸੰਤੋਸ਼ ਦਾ ਭਾਵ ਰਹਿਣਾ ਜਰੂਰੀ ਹੈ। ਜਿਸ ਨਾਲ ਉਹ ਭ੍ਰਿਸ਼ਟਾਚਾਰ ਤੋਂ ਦੂਰ ਰਹਿਣਾ ਸਿੱਖ ਲੈਂਦਾ ਹੈ। ਇਸ ਦੌਰਾਨ ਗਰਿੱਡ ਦੇ ਸੀਨੀਅਰ ਮੀਤ ਮਹਾਂ ਪ੍ਰਬੰਧਕ ਮਨਮੋਹਨ ਰੈਨਾ ਨੇ ਆਪਣੇ ਸੰਬੋਧਨ ਚ ਬੱਚਿਆਂ ਨੂੰ ਹਰੇਕ ਪ੍ਰਤੀਯੋਗਤਾ ਚ ਭਾਗ ਲੈਣ ਲਈ ਪ੍ਰੇਰਿਆ। ਬੱਚਿਆਂ ਵਿੱਚ ਹੋਏ ਮੁਕਾਬਲੇ ਦੇ ਜੇਤੂਆਂ ਨੂੰ ਮੁਖ ਮਹਿਮਾਨ ਗਰਿੱਡ ਦੇ ਅਧਿਕਾਰੀਆਂ,ਸਕੂਲ ਦੇ ਪ੍ਰਿਸੀਪਲ ਹਰਦੀਪ ਕਾਲਰਾ ਵਲੋਂ ਸਨਮਾਨਿਤ ਵੀ ਕੀਤਾ ਗਿਆ।

error: Content is protected !!