Monday, August 26ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਚਿੱਟੇ ਦਿਨੀਂ ਦਿੱਤਾ ਚੋਰੀ ਨੂੰ ਅੰਜਾਮ, CCTV ‘ਚ ਕੈਦ ਪਰ ਪੁਲਿਸ ਤੋਂ ਦੂਰ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਅੱਜ ਦੁਪਹਿਰ 2 ਵਜੇ ਦੇ ਕਰੀਬ ਸਥਾਨਕ ਗਊਸ਼ਾਲਾ ਦੇ ਸਾਹਮਣੇ ਪਤੰਜਲੀ ਦੀ ਦੁਕਾਨ ਦਾ ਤਾਲਾ ਤੋੜ ਕੇ ਗੱਲੇ ਵਿਚੋਂ 40 ਹਜਾਰ ਦੀ ਨਗਦੀ ਚੋਰੀ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਦੁਕਾਨ ਦੇ ਮਾਲਕ ਡਾਕਟਰ ਡੋਗਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਕਾਨ ਤੇ ਕੰਮ ਕਰਦੀ ਲੜਕੀ ਖਾਣਾ ਖਾਣ ਵਾਸਤੇ ਦੁਪਹਿਰ ਨੂੰ ਕੈਬਿਨ ਦਾ ਤਾਲਾ ਲਗਾ ਕੇ ਜਦ ਘਰ ਗਈ ਤਾਂ ਉਸ ਦੇ ਪਿੱਛੋਂ ਇਕ ਚੋਰ ਨੇ ਕੈਬਿਨ ਦਾ ਤਾਲਾ ਤੋੜਕੇ ਗੱਲੇ ਵਿਚੋਂ 40 ਹਜਾਰ ਦੇ ਕਰੀਬ ਨਗਦੀ ਚੋਰੀ ਕਰ ਲਈ। ਚੋਰੀ ਦੀ ਪੂਰੀ ਘਟਨਾ ਉਥੇ ਲਗੇ CCTV ਕੈਮਰੇ ਵਿਚ ਕੈਦ ਹੋ ਗਈ ਹੈ ਜਿਸ ਵਿਚ ਚੋਰ ਸਾਫ ਦਿਖਾਈ ਦੇ ਰਿਹਾ ਹੈ। ਚੋਰੀ ਦੀ ਰਿਪੋਰਟ ਥਾਣਾ ਕਰਤਾਰਪੁਰ ਵਿਖੇ ਲਿਖਵਾ ਦਿਤੀ ਹੈ।


ਸੂਚਨਾ ਮਿਲਦੇ ਹੀ ਕਰਤਾਰਪੁਰ ਦੀ ਪੁਲਿਸ ਮੌਕੇ ਤੇ ਪਹੁੰਚੀ। ਪੁਲਿਸ ਵੱਲੋਂ ਸੀਸੀਟੀਵੀ ਫੂਟੇਜ ਕਬਜ਼ੇ ਚ ਲੈਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਗੌਰ ਹੋਵੇ ਕਿ ਇਲਾਕੇ ਵਿਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਚੋਰ ਬੋਖੌਫ ਲੋਕਾਂ ਦੀ ਮੇਹਨਤ ਦੀ ਕਮਾਈ ‘ਤੇ ਹੱਥ ਸਾਫ਼ ਕਰ ਰਹੇ ਹਨ। ਜਿਸ ਕਾਰਨ ਲੋਕਾਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ।

Welcome to

Kartarpur Mail

error: Content is protected !!