Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਪਿੰਡ ਹਸਨਮੁੰਡਾ ‘ਚ ਪਰਮਜੀਤ ਕੌਰ ਦੀ ਸ਼ਾਨਦਾਰ ਜਿੱਤ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਪਿੰਡ ਹਸਨਮੁੰਡਾ ‘ਚ ਪੰਚਾਇਤੀ ਚੋਣਾਂ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ। ਪੰਚਾਇਤੀ ਚੋਣਾਂ ਲਈ ਤਣਾਅਪੂਰਨ ਸ਼੍ਰੇਣੀ ‘ਚ ਸ਼ਾਮਿਲ ਕੀਤੇ ਇਸ ਪਿੰਡ ਵਿਚ ਕੁੱਲ 642 ਵੋਟਾਂ ਹਨ ਜਿਨ੍ਹਾਂ ਵਿੱਚੋ 523 ਵੋਟਾਂ ਪੋਲ ਹੋਈਆਂ। 17 ਵੋਟਾਂ ਖਰਾਬ ਹੋਈਆਂ। ਇਨ੍ਹਾਂ ਵਿੱਚੋ 402 ਵੋਟਾਂ ਪਰਮਜੀਤ ਕੌਰ ਪਤਨੀ ਹਰਭਜਨ ਸਿੰਘ ਜਦਕਿ ਜੀਤ ਕੌਰ ਨੂੰ 104 ਵੋਟਾਂ ਭੁਗਤੀਆਂ। ਪਰਮੀਜਤ ਕੌਰ ਨੇ 298 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਦਰਜ਼ ਕੀਤੀ।
ਦੂਜੇ ਪਾਸੇ ਪਰਮਜੀਤ ਦੇ ਹੱਕ ‘ਚ ਚੋਣ ਮੈਦਾਨ ‘ਚ ਉਤਰੇ ਸਾਰੇ ਪੰਚ ਲਖਵਿੰਦਰ ਕੌਰ, ਨਿਰਮਲ ਰਾਮ, ਮਹਿੰਦਰ ਪਾਲ, ਸੁਨੀਤਾ ਰਾਣੀ, ਸੁੱਚਾ ਸਿੰਘ ਵੀ ਜੇਤੂ ਰਹੇ। ਇਸ ਮੌਕੇ ਪਰਮਜੀਤ ਕੌਰ ਅਤੇ ਪੰਚਾ ਨੇ ਗੁਰੂਘਰ ਮੱਥਾ ਟੇਕਿਆ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਦੌਰਾਨ ਪਿੰਡ ਵਾਲਿਆਂ ਦਾ ਧੰਨਵਾਦ ਕਰਦਿਆਂ ਨਵੀਂ ਚੁਣੀ ਸਰਪੰਚ ਪਰਮਜੀਤ ਕੌਰ ਨੇ ਆਪਣੇ ਪਿੰਡ ‘ਚ ਵਿਕਾਸ ਦੇ ਸਾਰੇ ਕੰਮ ਕਰਵਾਉਣ ਦੀ ਗੱਲ ਕਹੀ।

ਜਿੱਤ ਦੀ ਖਬਰ ਸੁਣਦਿਆਂ ਹੀ ਪਰਮਜੀਤ ਕੌਰ ਦੇ ਸਮਰਥਕਾਂ ਨੇ ਭੰਗੜਾ ਪਾਇਆ ਅਤੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਹਰਭਜਨ ਸਿੰਘ, ਦਲਬੀਰ ਸਿੰਘ, ਰਾਕੇਸ਼ ਕੁਮਾਰ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ ਸਰਾਏ, ਗੁਰਦਿਆਲ ਸਿੰਘ ਜਰਮਨ ਵਾਲੇ, ਪਰਮਜੀਤ ਸਿੰਘ, ਸਤਪਾਲ ਸਿੰਘ, ਰੇਸ਼ਮ ਸਿੰਘ, ਡਾ. ਕੁਲਦੀਪ ਸਿੰਘ, ਦਿਲਬਾਗ ਸਿੰਘ, ਅਵਤਾਰ ਸਿੰਘ, ਗੁਰਵਿੰਦਰ ਸਿੰਘ ਸਰਾਏ, ਮੋਹਨ ਸਿੰਘ, ਬਲਜਿੰਦਰ ਸਿੰਘ, ਗੁਰਇਕਬਾਲ ਸਿੰਘ, ਸੁਖਜਿੰਦਰ ਸਿੰਘ, ਆਤਮਾ ਸਿੰਘ ਤੋਂ ਇਲਾਵਾ ਪਿੰਡ ਵਾਸੀਆਂ ਨੇ ਆਪਣੀ ਨਵੀਂ ਚੁਣੀ ਪੰਚਾਇਤ ਨੂੰ ਵਧਾਈ ਦਿੱਤੀ।

Welcome to

Kartarpur Mail

error: Content is protected !!