Friday, November 16ਤੁਹਾਡੀ ਆਪਣੀ ਲੋਕਲ ਅਖ਼ਬਾਰ....

ਬੇਕਾਬੂ ਟਰੱਕ ਨੇ ਦਰੜਿਆ, ਮੌਕੇ ‘ਤੇ ਹੋਈ ਵਿੱਦਿਆਰਥਣ ਦੀ ਮੌਤ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਅੱਜ ਦੁਪਹਿਰ ਕਰੀਬ 3 ਵਜੇ ਵਾਪਰੇ ਸੜ੍ਹਕੀ ਹਾਦਸੇ ‘ਚ ਇੱਕ ਵਿੱਦਿਆਰਥਣ ਦੀ ਜਾਨ ਚਲੇ ਗਈ. ਜਾਣਕਾਰੀ ਮੁਤਾਬਿਕ ਗੰਗਸਰ ਚੌਂਕ ਨਜ਼ਦੀਕ ਬੇਕਾਬੂ ਟਰੱਕ ਨੇ ਇਕ ਮੋਟਰਸਾਇਕਲ ਨੂੰ ਦਰੜਿਆ ਜਿਸ ਨਾਲ ਮੋਟਰਸਾਈਕਲ ‘ਤੇ ਸਵਾਰ 21 ਸਾਲਾ ਸੋਬੀਆ ਪੁੱਤਰੀ ਰਣਜੀਤ ਸਿੰਘ ਨਿਵਾਸੀ ਮੁਹੱਲਾ ਚੂਹੜਵਾਲ ਜ਼ਿਲਾ ਕਪੂਰਥਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ. ਮ੍ਰਿਤਕ ਸੋਬੀਆ ਕਰਤਾਰਪੁਰ ਦੇ ਜਨਤਾ ਕਾਲਜ ‘ਚ ਬੀ.ਏ. ਦੀ ਵਿੱਦਿਆਰਥਣ ਸੀ.
ਮੋਟਰਸਾਈਕਲ ਨੂੰ ਰੋਂਦਣ ਵਾਲਾ ਡ੍ਰਾਈਵਰ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ. ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ ‘ਚ ਲੈ ਕੇ ਮ੍ਰਿਤਿਕਾ ਦੇ ਪਿਤਾ ਰਣਜੀਤ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਟਰੱਕ ਡ੍ਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ. ਫਿਲਹਾਲ ਸੋਬੀਆ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ.
ਪੁਲਿਸ ਨੂੰ ਬਿਆਨ ਦਰਜ ਕਰਵਾਉਂਦੇ ਹੋਏ ਰਣਜੀਤ ਸਿੰਘ. (ਫੋਟੋ: ਕਰਤਾਰਪੁਰ ਮੇਲ)
ਦੱਸਣਯੋਗ ਹੈ ਕਿ ਸੋਬੀਆ ਗੰਗਸਰ ਚੌਂਕ ਨਜ਼ਦੀਕ ਪੈਦੇ ਇਕ ਸਕੂਲ ‘ਚ ਕੰਮ ਕਰਨ ਵਾਲੀ ਆਪਣੀ ਨਾਨੀ ਨੂੰ ਮਿਲਣ ਗਈ ਸੀ ਅਤੇ ਉਸਦੀ ਨਾਨੀ ਜਲਦੀ ਛੁੱਟੀ ਕਰਕੇ ਚਲੇ ਗਏ ਜਿਸ ਕਾਰਨ ਉਹ ਆਪਣੀ ਨਾਨੀ ਨੂੰ ਮਿਲ ਨਾ ਸਕੀ ਅਤੇ ਇਕ ਮੋਟਰਸਾਈਕਲ ਸਵਾਰ ਤੋਂ ਲਿਫਟ ਲੈ ਕੇ ਵਾਪਿਸ ਆਉਣ ਲੱਗੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ.

Welcome to

Kartarpur Mail

error: Content is protected !!