Monday, May 27ਤੁਹਾਡੀ ਆਪਣੀ ਲੋਕਲ ਅਖ਼ਬਾਰ....

ਅਣਪਛਾਤੀ ਕਾਰ ਨੇ ਦਰੜਿਆ, ਕਿਸਾਨ ਦੀ ਮੌਤ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਬੀਤੇ ਦਿਨੀਂ ਬਾਅਦ ਦੁਪਹਿਰ ਇਕ ਮੰਦਭਾਗੀ ਘਟਨਾ ਵਾਪਰੀ. ਜਾਣਕਾਰੀ ਮੁਤਾਬਿਕ ਮਗਨੋਲੀਆ ਹੋਟਲ ਨਜ਼ਦੀਕ ਸੜਕ ਪਾਰ ਕਰਦੇ ਵਿਅਕਤੀ ਨੂੰ ਅਣਪਛਾਤੀ ਕਾਰ ਨੇ ਟੱਕਰ ਮਾਰ ਦਿੱਤੀ। ਜਿਸਨੂੰ ਸਰਕਾਰੀ ਹਸਪਤਾਲ ਕਰਤਾਰਪੁਰ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤ ਐਲਾਨਿਆ।
ਮ੍ਰਿਤਕ ਦੀ ਪਹਿਚਾਣ ਗੁਰਦੇਵ ਸਿੰਘ (55) ਪੁੱਤਰ ਕੇਵਲ ਸਿੰਘ ਵਾਸੀ ਪਿੰਡ ਫਤਿਹ ਜਲਾਲ ਦੇ ਰੂਪ ‘ਚ ਹੋਈ ਹੈ.
ਜ਼ਿਕਰਯੋਗ ਹੈ ਕਿ ਗੁਰਦੇਵ ਸਿੰਘ ਪੇਸ਼ੇ ਤੋਂ ਕਿਸਾਨ ਸੀ ਜੋਕਿ ਕਰਤਾਰਪੁਰ ‘ਚ ਬੈਂਕ ਨਾਲ ਜੁੜੇ ਕੰਮ ਲਈ ਆਇਆ ਹੋਇਆ ਸੀ. ਕਰਤਾਰਪੁਰ ਪੁਲਿਸ ਨੇ ਕਾਰਵਾਈ ਆਰੰਭ ਦਿੱਤੀ ਹੈ.

 

Advt.
  ਇਹ ਵੀ ਪੜ੍ਹੋ:

 

Welcome to

Kartarpur Mail

error: Content is protected !!