Monday, August 26ਤੁਹਾਡੀ ਆਪਣੀ ਲੋਕਲ ਅਖ਼ਬਾਰ....

NRI ਦੀ ਕਰਤਾਰਪੁਰ ਨੂੰ ਵਢਮੁੱਲੀ ਦੇਣ, 2 ਕਰੋੜ ਦੀ ਲਾਗਤ ਨਾਲ ਬਣੇ ਬਲਬੀਰ ਸਿੰਘ ਰਾਜੂ ਬਿਰਧ ਆਸ਼ਰਮ ਦਾ ਉਦਘਾਟਨ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰੀਬ ਤਿੰਨ ਸਾਲ ਪਹਿਲਾਂ ਬਲਬੀਰ ਸਿੰਘ ਰਾਜੂ ਬਿਰਧ ਆਸ਼ਰਮ (ਚਰਖੜੀ ਮਹੱਲਾ, ਭੁਲੱਥ ਰੋਡ) ਦੀ ਨੀਂਹ ਰੱਖੀ ਗਈ ਸੀ ਜੋਕਿ 2 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋ ਗਿਆ ਹੈ ਜਿਸਦਾ ਉਦਘਾਟਨ ਅੱਜ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਰਿਬਨ ਕੱਟ ਕੇ ਕੀਤਾ| ਐਨ.ਆਰ.ਆਈ. ਬਲਬੀਰ ਸਿੰਘ ਰਾਜੂ (ਇੰਗਲੈਂਡ) ਪਰਿਵਾਰ ਵੱਲੋਂ 2 ਕਰੋੜ ਦੀ ਲਾਗਤ ਨਾਲ ਬਣੀ ਖੂਬਸੂਰਤ ਇਮਾਰਤ ਵਿਚ ਦੋ ਵੱਡੇ ਹਾਲ, ਪਾਰਕ, ਕਿਚਨ, ਡਾਇਨਿੰਗ ਰੂਮ, ਲੋਬੀ ਆਦਿ ਸਭ ਸਹੂਲਤਾਂ ਮੌਜੂਦ ਹਨ| ਉਸਤੋਂ ਵੀ ਬੇਹਤਰ ਇੱਥੇ ਸੇਵਾ ਭਾਵ ਨਾਲ ਕੰਮ ਕਰਨ ਵਾਲਾ ਸਟਾਫ਼ ਭਰਤੀ ਕੀਤਾ ਗਿਆ ਹੈ ਅਤੇ ਬਜੁਰਗਾਂ ਨੂੰ ਸਿਹਤ ਸਹੂਲਤਾਂ ਸਮੇਤ ਹਰ ਮਦਦ ਦਾ ਪ੍ਰਬੰਧ ਕੀਤਾ ਗਿਆ ਹੈ| ਗੱਲਬਾਤ ਦੌਰਾਨ ਸ਼੍ਰੀ ਰਾਜੂ ਨੇ ਦੱਸਿਆ ਕਿ ਉਹ ਬਜੁਰਗ ਜੋਕਿ ਅਪਣਿਆ ਵੱਲੋਂ ਠੁਕਰਾਏ, ਬੇਸਹਾਰਾ ਜਾਂ ਫਿਰ ਹਾਲਾਤ ਉਨ੍ਹਾਂ ਤੋਂ ਹਰ ਆਸਰਾ ਖੋਹ ਲੈਂਦੇ ਨੇ, ਉਨ੍ਹਾਂ ਲਈ ਇਹ ਬਿਰਧ ਆਸ਼ਰਮ ਉਸਾਰਿਆ ਗਿਆ ਹੈ| ਉਨ੍ਹਾਂ ਦੱਸਿਆ ਕਿ ਇਸ ਇਮਾਰਤ ਵਿਚ ਕਰੀਬ 60 ਬਜੁਰਗ ਰਹਿ ਸਕਦੇ ਹਨ|

ਇਸ ਮੌਕੇ ਰਿਬਨ ਕੱਟ ਕੇ ਉਦਘਾਟਨ ਕਰਨ ਵੇਲੇ ਵਿਧਾਇਕ ਸੁਰਿੰਦਰ ਚੌਧਰੀ ਨੇ ਐਲਾਨ ਕੀਤਾ ਕਿ ਆਸ਼ਰਮ ਨੂੰ ਜਾਂਦੀ ਕੱਚੀ ਸੜ੍ਹਕ ਨੂੰ ਜਲਦ ਹੀ ਪੱਕਾ ਕਰ ਦਿੱਤਾ ਜਾਵੇਗਾ|

ਆਸ਼ਰਮ ਦੇ ਉਦਘਾਟਨ ਮੌਕੇ ਇਕ ਧਾਰਮਕ ਪ੍ਰੋਗਰਾਮ ਰੱਖਿਆ ਗਿਆ ਸੀ| ਇਸ ਦੌਰਾਨ ਸਮਰਥਾ ਵੈਲਫੇਅਰ ਸੋਸਾਇਟੀ ਵੱਲੋਂ ਬਿਰਧ ਆਸ਼ਰਮ ਨੂੰ ਵ੍ਹੀਲ ਚੇਅਰ ਦੇਣ ਦਾ ਐਲਾਨ ਕੀਤਾ ਗਿਆ ਅਤੇ ਭਵਿੱਖ ਵਿਚ ਵੀ ਹਰ ਤਰ੍ਹਾਂ ਦੀ ਸਹਿਯੋਗ ਦਾ ਯਕੀਨ ਦਵਾਇਆ|

ਇਸ ਮੌਕੇ ‘ਤੇ ਸੀਨੀਅਰ ਕਾਂਗਰਸੀ ਆਗੂ ਮਹਿੰਦਰ ਸਿੰਘ ਬਿੱਲੂ, ਅਸ਼ੋਕ ਕੁਮਾਰ ਸਰਪੰਚ ਅੰਬਗੜ, ਦੀਪਕ ਅਗਰਵਾਲ, ਅਜੀਤ ਸਿੰਘ, ਹਰਮਿੰਦਰ ਜੀਤ ਸਿੰਘ, ਮਾਸਟਰ ਅਮਰੀਕ ਸਿੰਘ, ਸਤਨਾਮ ਲਹਿਰ, ਡਿੰਪਲ ਕਰਤਾਰਪੁਰੀਆ, ਗਗਨ ਬੱਗਾ, ਸੰਸਾਰ ਚੰਦ, ਸੁੱਖਾ ਸਿੰਘ, ਡਾ. ਭੀਮਸੇਨ ਜਗੋਤਾ, ਜੱਸੀ ਭੁੱਲਰ, ਸ਼ੇਰ ਸਿੰਘ ਨੰਦਰਾ, ਪਿੰਟੂ ਹੁੰਜਨ ਆਦਿ ਹਾਜ਼ਰ ਸਨ|

Welcome to

Kartarpur Mail

error: Content is protected !!