Monday, October 22ਤੁਹਾਡੀ ਆਪਣੀ ਲੋਕਲ ਅਖ਼ਬਾਰ....

ਨਵੇਂ SHO ਦਾ ਪਹਿਲਾ ਦਿਨ, ਦੋ ਮਾਮਲੇ ਦਰਜ, ਤਿੰਨ ਕਾਬੂ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਪੁਲਿਸ ਸਟੇਸ਼ਨ ਦੇ SHO ਦਾ ਅਹੁਦਾ ਸੰਭਾਲਦਿਆਂ ਹੀ ਇੰਸਪੈਕਟਰ ਰਾਜੀਵ ਕੁਮਾਰ ਨੇ ਅਪਰਾਧੀਆਂ ਖਿਲਾਫ਼ ਮੁਹਿੰਮ ਤੇਜ਼ ਕੀਤੀ ਹੈ. ਪੁਲਿਸ ਵੱਲੋਂ 2 ਵੱਖ ਵੱਖ ਮਾਮਲਿਆਂ ਵਿਚ ਤਿੰਨ ਦੋਸ਼ੀ ਕਾਬੂ ਕੀਤੇ ਗਏ ਹਨ. 
 
ਚੋਰੀ ਦੇ ਦੋਸ਼ੀ ਸੰਨੀ ਪੁੱਤਰ ਅਮਰਜੀਤ ਵਾਸੀ ਨੇੜੇ ਜੱਸੇ ਦਾ ਤਾਲਾਬ ਕਰਤਾਰਪੁਰ ਅਤੇ ਦੀਪਕ ਪੁੱਤਰ ਰਾਮ ਕ੍ਰਿਸ਼ਨ ਵਾਸੀ ਜਲੰਧਰ ਪੁਲਿਸ ਦੇ ਅੜਿੱਕੇ ਚੜ੍ਹ ਗਏ ਹਨ. ਦੂਜੇ ਮਾਮਲੇ ‘ਚ ਸ਼ਰਾਬ ਦੀਆਂ 10 ਬੋਤਲਾਂ ਸਣੇ ਪੁਲਿਸ ਨੇ ਰਵੀ ਕੁਮਾਰ ਪੁੱਤਰ ਗੁਰਮੇਲ ਸਿੰਘ ਵਾਸੀ ਬੜਾ ਪਿੰਡ ਨੂੰ ਹਿਰਾਸਤ ‘ਚ ਲਿਆ ਹੈ. 
 
ਨਵੇਂ ਥਾਣਾ ਮੁਖੀ ਖਿਲਾਫ਼ ਕਰਤਾਰਪੁਰ ਵਿਚ ਅਪਰਾਧ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ. ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਨਾਕੇਬੰਦੀ, ਨਾਈਟ ਪੇਟ੍ਰੋਲਿੰਗ ਹੋਰ ਸਖਤ ਕਰ ਦਿੱਤੀ ਗਈ ਹੈ. 


Welcome to

Kartarpur Mail

error: Content is protected !!