Monday, September 17ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕੌਮੀ ਖੇਡ ਦਿਵਸ: ਅੰਗਰੇਜ਼ ਸਿੰਘ ਤੇ ਰਾਜਵਿੰਦਰ ਕੌਰ ਰਹੇ ਜੇਤੂ     

ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ਰਾਸ਼ਟਰੀ ਖੇਡ ਦਿਵਸ


ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ।ਇਸ ਖੇਡ ਦਿਵਸ ਮੌਕੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ।ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਇਸ ਮੌਕੇ ਵੱਖ-ਵੱਖ ਖੇਡ ਮੁਕਾਬਲੇ ਜਿਵੇਂ ਹਾਫ ਮੈਰਾਥਨ ਰੇਸ (ਲੜਕੇ ਅਤੇ ਲੜਕੀਆਂ) ਅਤੇ ਫੁਟਬਾਲ ਆਦਿ ਮੁਕਾਬਲੇ ਕਰਵਾਏ ਗਏ।ਰੇਸ ਦੀ ਸ਼ੁਰੂਆਤ ਪ੍ਰਿੰਸੀਪਲ ਸਾਹਿਬ ਦੁਆਰਾ ਝੰਡੀ ਲਹਿਰਾ ਕੇ ਕੀਤੀ ਗਈ।ਲੜਕਿਆਂ ਦੀ ਰੇਸ ਦੇ ਮੁਕਾਬਲੇ ਵਿਚ ਅੰਗਰੇਜ਼ ਸਿੰਘ (੧੦+੨ ਆਰਟਸ) ਨੇ ਪਹਿਲਾ, ਗੁਰਵਿੰਦਰ ਸਿੰਘ (੧੦+੨ ਆਰਟਸ) ਨੇ ਦੂਸਰਾ ਅਤੇ ਲਵਪ੍ਰੀਤ ਸਿੰਘ (੧੦+੨ ਆਰਟਸ) ਨੇ ਤੀਸਰਾ ਸਥਾਨ ਹਾਸਿਲ ਕੀਤਾ।ਇਸੇ ਤਰ੍ਹਾਂ ਲੜਕੀਆਂ ਦੀ ਰੇਸ ਦੇ ਮੁਕਾਬਲੇ ਵਿਚ ਰਾਜਵਿੰਦਰ ਕੌਰ (ਬੀ.ਏ. ਸਮੈਸਟਰ ਤੀਜਾ) ਨੇ ਪਹਿਲਾ, ਅਮਨ (੧੦+੨ ਸਾਇੰਸ) ਨੇ ਦੂਸਰਾ ਅਤੇ  ਗਗਨ (੧੦+੨ ਆਰਟਸ) ਨੇ ਤੀਸਰਾ ਸਥਾਨ ਹਾਸਿਲ ਕੀਤਾ।ਇਸੇ ਤਰ੍ਹਾਂ ਫੁਟਬਾਲ ਦੇ ਮੁਕਾਬਲੇ ੧੦+੧ ਅਤੇ ੧੦+੨ ਦੇ ਵਿਦਿਆਰਥੀਆਂ ਵਿਚ ਕਰਵਾਏ ਗਏ। ਜਿਸ ਵਿਚ ੧੦+੧ ਕਲਾਸ ਦੇ ਵਿਦਿਆਰਥੀ ੩-੦ ਨਾਲ ਜੇਤੂ ਰਹੇ। ਇਹ ਸਮਾਗਮ ਪ੍ਰੋ.ਰਾਜਬੀਰ ਸਿੰਘ ਮੁੱਖੀ ਸਰੀਰਕ ਸਿੱਖਿਆ ਵਿਭਾਗ ਦੀ ਅਗਵਾਈ ਹੇਠ ਕਰਵਾਇਆ ਗਿਆ।
ਅੰਤ ਵਿੱਚ ਕਾਲਜ ਦੇ ਪਿੰ੍ਰਸੀਪਲ ਹਰਮਨਦੀਪ ਸਿੰਘ ਗਿੱਲ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੰਦੇ ਹੋਏ ਕਿਹਾ ਕਿ ਰਾਸ਼ਟਰੀ ਖੇਡ ਦਿਵਸ ਮਨਾਉਣ ਦਾ ਮੁੱਖ ਮੰਤਵ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਨੂੰ ਯਾਦ ਕਰਨਾ ਹੀ ਨਹੀਂ ਸਗੋਂ ਉਹਨਾਂ ਵਲੋਂ ਜ਼ਿੰਦਗੀ ਵਿਚ ਕੀਤੇ ਸੰਘਰਸ਼ ਤੋਂ ਪ੍ਰੇਰਿਤ ਹੋ ਕੇ ਇਕ ਚੰਗਾ ਖਿਡਾਰੀ ਬਣਨਾ ਵੀ ਹੈ। ਉਹਨਾਂ ਨੇ ਕਿਹਾ ਕਿ ਖੇਡਾਂ ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ ਵੀ ਕਰਦੀਆਂ ਹਨ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਖੇਡਾਂ ਪ੍ਰਤੀ ਆਪਣਾ ਰੁਝਾਨ ਵਧਾਉਣਾ ਚਾਹੀਦਾ ਹੈ ।

ਇਸ ਮੌਕੇ ਡਾ.ਅਮਨਦੀਪ ਹੀਰਾ, ਪ੍ਰੋ.ਸੁਚੇਤਾ ਰਾਣੀ, ਡਾ. ਸੁਖਵੀਰ ਕੌਰ, ਪ੍ਰੋ. ਗਗਨਦੀਪ ਕੌਰ, ਪ੍ਰੋ. ਕਮਲੇਸ਼ ਰਾਣੀ, ਪ੍ਰੋ. ਸੁਖਦੇਵ ਸਿੰਘ, ਪ੍ਰੋ. ਸੁਰਭੀ ਪੰਡਿਤ, ਪ੍ਰੋ.ਸੋਨੀਆ, ਪ੍ਰੋ.ਰਾਜਵਿੰਦਰ ਕੌਰ, ਪ੍ਰੋ. ਰੂਚੀ, ਪ੍ਰੋ.ਚੇਤਨਾ ਸ਼ਰਮਾ, ਪ੍ਰੋ. ਰਣਜੀਤ ਸਿੰਘ, ਪ੍ਰੋ.ਜਸਪ੍ਰੀਤ ਸਿੰਘ, ਪ੍ਰੋ. ਲਵਦੀਪ ਸਿੰਘ, ਪ੍ਰੋ. ਅਮਨਦੀਪ ਸਿੰਘ, ਪ੍ਰੋ.ਸਤੁਤੀ,  ਪ੍ਰੋ. ਗੁਰਸਿਮਰਨ ਪਾਲ, ਪ੍ਰੋ. ਮੀਨਾਕਸ਼ੀ, ਪ੍ਰੋ.ਰਮਨਦੀਪ ਕੌਰ, ਪ੍ਰੋ. ਵਰਿੰਦਰ ਕੌਰ, ਸ. ਪਰਮਿੰਦਰ ਸਿੰਘ(ਲਾਇਬਰੇਰੀ ਅਸਿਸਟੈਂਟ), ਸ. ਸੁਖਪ੍ਰੀਤ ਸਿੰਘ (ਅਕਾaੂਂਟਸ ਕਲਰਕ) ਆਦਿ  ਹਾਜ਼ਰ ਸਨ।





Advt.
  ਇਹ ਵੀ ਪੜ੍ਹੋ:

 

Welcome to

Kartarpur Mail

error: Content is protected !!