Monday, May 27ਤੁਹਾਡੀ ਆਪਣੀ ਲੋਕਲ ਅਖ਼ਬਾਰ....

ਮੁੜ ਮੁਅੱਤਲ ਹੋਈ ਪ੍ਰਧਾਨਗੀ ਚੋਣ: ਕਰਤਾਰਪੁਰ ਦਾ ਵਿਕਾਸ ਚਾਹੁਣ ਵਾਲੇ ਰਹੇ ਗੈਰ ਹਾਜ਼ਿਰ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਸਫੇਦਪੋਸ਼ ਸਿਆਸਤਦਾਨਾਂ ਦਾ ਢੀਠ ਜਿਹਾ ਹਾਸਾ ਬੇਹਦ ਲਾਲਚੀ ਹੈ, ਬਾਹਰੋਂ ਸੇਵਾ ਤੇ ਵਿਕਾਸ ਦੇ ਮੂੰਹਫੱਟ ਵਾਅਦੇ ਅਤੇ ਅੰਦਰੋਂ ਕੁਰਸੀ ਦੀ ਭੁੱਖ. ਇਹ ਗੱਲ ਨਗਰ ਕੌੰਸਿਲ ਕਰਤਾਰਪੁਰ ਦੀ ਪ੍ਰਧਾਨਗੀ ਦੀ ਚੋਣ ਮੁੜ ਮੁਅੱਤਲ ਹੋਣ ਤੋਂ ਬਾਅਦ ਲਗਭਗ ਸਾਫ਼ ਹੋ ਗਈ ਹੈ. ਸਾਫ਼ ਇਹ ਵੀ ਹੁੰਦਾ ਜਾ ਰਿਹਾ ਹੈ ਕਿ ਕਿਸੇ ਸਿਆਸਤਦਾਨ ਨੂੰ ਕਰਤਾਰਪੁਰ ਦੇ ਰੁਕੇ ਵਿਕਾਸ ਕਾਰਜਾਂ ਨਾਲ ਕੋਈ ਫਰਕ ਨਹੀਂ ਪੈ ਰਿਹਾ. ਜੇਕਰ ਫਰਕ ਪੈ ਰਿਹਾ ਹੈ ਤਾਂ ਉਹ ਇੱਥੋਂ ਦੇ ਵਸਨੀਕਾਂ ਨੂੰ ਜੋਕਿ ਸਿਆਸੀ ਚਸ਼ਮੇ ਵਿਚੋਂ ਮਹਿਜ਼ ‘ਵੋਟਰ’ ਦਿਖਾਈ ਦਿੰਦੇ ਹਨ.

ਕੀ ਹੋਇਆ ਅੱਜ ?

ਬੀਤੀ ਦਸ ਜਨਵਰੀ ਨੂੰ ਕਰਤਾਰਪੁਰ ਨਗਰ ਕੈੰਸਿਲ ਦੀ ਪ੍ਰਧਾਨਗੀ ਲਈ ਚੋਣ ਸੀ ਜੋਕਿ ਅਫਸਰਾਂ ਦੀ ਗੈਰ ਹਾਜ਼ਿਰੀ ਕਰਕੇ ਮੁਅੱਤਲ ਹੋ ਗਈ. ਕਰੀਬ ਛੇ ਮਹੀਨਿਆਂ ਬਾਅਦ ਅੱਜ ਇਹ ਚੋਣ ਹੋਣੀ ਸੀ. ਅਫਸਰ ਮਿੱਥੇ ਸਮੇਂ 12 ਵਜੇ ਅਨੁਸਾਰ ਨਗਰ ਕੌਂਸਲ ਦਫਤਰ ‘ਚ ਪਹੁੰਚੇ. ਪ੍ਰਸ਼ਾਸਨਿਕ ਅਧਿਕਾਰੀ ਤਹਿਸੀਲਦਾਰ ਹਰਮਿੰਦਰ ਸਿੰਘ, ਡਿਊਟੀ ਮਜਿਸਟ੍ਰੇਟ ਮਨੋਹਰ ਲਾਲ, ਨਾਇਬ ਤਹਿਸੀਲਦਾਰ ਸਤੀਸ਼ ਕੁਮਾਰ ਅਤੇ ਸਤਿੰਦਰ ਜੀਤ ਸਿੰਘ ਢੱਡਾ, ਈ.ਓ. ਰਾਜੀਵ ਓਬਰਾਏ ਚੋਣ ਕਰਵਾਉਣ ਲਈ ਦਫਤਰ ਵਿਖੇ ਮੌਜੂਦ ਰਹੇ.
ਮੌਕੇ ਤੇ ਵਿਰੋਧੀ ਧਿਰ ਅਕਾਲੀ ਦਲ ਦੇ ਕੋਂਸਲਰ ਮਨਜੀਤ ਸਿੰਘ, ਸੇਵਾ ਸਿੰਘ, ਪ੍ਰਦੀਪ ਅਗਰਵਾਲ, ਮੋਨਿਕਾ ਕਪੂਰ ਅਤੇ ਕਾਂਗਰਸੀ ਕੋਂਸਲਰ ਅਮਰਜੀਤ ਕੌਰ ਨਗਰ ਕੌਂਸਲ ਦੇ ਦਫਤਰ ਪੁੱਜੇ ਜਦਕਿ ਕਾਂਗਰਸ ਹਿਮਾਇਤੀ ਕੋਂਸਲਰ ਪ੍ਰਿੰਸ ਅਰੋੜਾ, ਜਯੋਤੀ ਅਰੋੜਾ,ਸੂਰਜ ਭਾਨ, ਸੀਤਾ ਰਾਣੀ, ਬਾਲ ਮੁਕੰਦ ਬਾਲੀ, ਸਤਪਾਲ ਸੱਤੀ, ਜਸਵਿੰਦਰ ਨਿੱਕੂ, ਸ਼ਾਮ ਸੁੰਦਰ ਪਾਲ, ਕੁਲਵਿੰਦਰ ਕੌਰ, ਤੇਜਪਾਲ ਤੇਜੀ ਅਤੇ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਗੈਰ ਹਾਜਿਰ ਰਹੇ.
ਤੈਅ ਸਮੇਂ ਅਨੁਸਾਰ ਤਹਿਸੀਲਦਾਰ ਹਰਮਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਕੌਂਸਲ ਮੁਲਾਜਮ ਲੱਖਾ ਵੱਲੋਂ ਗੈਰ ਹਾਜਿਰ ਕੋਂਸਲਰਾਂ ਨੂੰ ਹੌਕਾ ਦਿੱਤਾ ਗਿਆ ਪਰ ਇਨ੍ਹਾਂ ਵਿਚੋਂ ਕੋਈ ਕੋਂਸਲਰ ਪੇਸ਼ ਨਹੀਂ ਹੋਇਆ. ਇਸਦੇ ਮੱਦੇਨਜਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੋਰਮ ਪੂਰਾ ਨਾ ਹੋਣ ਕਰਕੇ ਇਸ ਚੋਣ ਨੂੰ ਮੁਅੱਤਲ ਕਰ ਦਿੱਤਾ ਗਿਆ.
ਵਿਰੋਧੀ ਧਿਰ ਨੇ ਕੋਂਸਲਰ ਅਮਰਜੀਤ ਕੌਰ ਨੂੰ ਆਪਣੀ ਹਿਮਾਇਤ ਦਿੰਦਿਆਂ ਉਸਨੂੰ ਪ੍ਰਧਾਨ ਬਣਾਉਣ ਦਾ ਸਮਰਥਨ ਦਿੱਤਾ ਤਹਿਸੀਲਦਾਰ ਵੱਲੋਂ ਉਸਨੂੰ ਇਸ ਪ੍ਰਤੀ ਕੋਈ ਅਧਿਕਾਰ ਨਾ ਹੋਣ ਦੀ ਗੱਲ ਆਖੀ ਗਈ ਅਤੇ ਉਹ ਚਲੇ ਗਏ. ਵਿਰੋਧੀ ਧਿਰ ਦੇ ਕੋਂਸਲਰ ਮਨਜੀਤ ਸਿੰਘ, ਪ੍ਰਦੀਪ ਅਗਰਵਾਲ, ਸੇਵਾ ਸਿੰਘ ਅਤੇ ਮੋਨਿਕਾ ਕਪੂਰ ਵੱਲੋਂ ਵਿਰੋਧ ਪ੍ਰਗਟ ਕਰਦਿਆਂ ਜੋਰਦਾਰ ਸ਼ਬਦਾਂ ਵਿਚ ਕਿਹਾ ਕਿ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਕਰਤਾਰਪੁਰ ਦੀ ਜਨਤਾ ਨੂੰ ਗੁਮਰਾਹ ਕਰ ਰਹੇ ਹਨ.
ਯਾਦ ਰਹੇ ਕਿ ਗੈਰ ਹਾਜ਼ਿਰ ਰਹੇ ਜਿਆਦਾਤਰ ਕੋਂਸਲਰ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿਚ ਇਹ ਕਹਿੰਦੇ ਹੋਏ ਸ਼ਾਮਿਲ ਹੋਏ ਸਨ ਕਿ ਉਹ ਕਰਤਾਰਪੁਰ ਦੇ ਵਿਕਾਸ ਕਾਰਜਾਂ ਨੂੰ ਤਰਜੀਹ ਦੇਣ ਲਈ ਪਾਰਟੀ ਛੱਡ ਰਹੇ ਹਨ. ਜੇਕਰ ਸੱਚ ‘ਚ ਹੀ ਇਨ੍ਹਾਂ ਕੋਂਸਲਰਾਂ ਨੂੰ ਕਰਤਾਰਪੁਰ ਦਾ ਵਿਕਾਸ ਪਿਆਰਾ ਹੈ ਤਾਂ ਪ੍ਰਧਾਨਗੀ ਚੋਣਾਂ ਦਾ ਲਗਾਤਾਰ ਮੁਅੱਤਲ ਸ਼ੰਕੇ ਪੈਦਾ ਕਰਦਾ ਹੈ.

Welcome to

Kartarpur Mail

error: Content is protected !!