Thursday, January 23ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਡੇਰੇ ‘ਤੇ ਹਥਿਆਰਬੰਦਾਂ ਦਾ ਹਮਲਾ, ਇਕ ਦਾ ਕਤਲ ਤੇ ਦੂਜੇ ਦੀ ਵਾਰਦਾਤ ਵੇਖ ਹੋਈ ਮੌਤ

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਅੱਜ ਤੜਕਸਾਰ 10-15 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਕਰਤਾਰਪੁਰ ਦੇ ਪਿੰਡ ਸਰਮਸਤਪੁਰ ਵਿਖੇ ਨੈਸ਼ਨਲ ਹਾਈਵੇ ਤੇ ਪੈਟਰੋਲ ਪੰਪ ਦੇ ਨਜ਼ਦੀਕ ਇੱਕ ਡੇਰੇ ਤੇ ਹਮਲਾ ਕਰਕੇ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਕਤਲ ਕਰ ਦਿੱਤਾ ਗਿਆ ਅਤੇ ਪੰਜ ਛੇ ਹੋਰ ਵਿਅਕਤੀਆਂ ਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਗਿਆ।

ਜ਼ੇਰੇ ਇਲਾਜ ਜ਼ਖਮੀ (ਫੋਟੋ: ਕਰਤਾਰਪੁਰ ਮੇਲ)

ਜ਼ਖਮੀ ਵਿਅਕਤੀਆਂ ਨੂੰ ਜਲੰਧਰ ਸਿਵਲ ਹਸਪਤਾਲ ਕਾਲਾ ਬੱਕਰਾ ਅਤੇ ਜਲੰਧਰ ਦਾਖਲ ਕਰਵਾਇਆ ਗਿਆ ਹੈ। ਘਟਨਾ ਸਥਾਨ ਤੇ ਵੱਡੀ ਗਿਣਤੀ ਵਿਚ ਪੁਲਸ ਅਧਿਕਾਰੀ ਪਹੁੰਚੇ।

ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ (ਫੋਟੋ: ਕਰਤਾਰਪੁਰ ਮੇਲ)

ਜਲੰਧਰ ਦਿਹਾਤੀ ਪੁਲਸ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਕਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ. ਉਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਹ ਆਪਸੀ ਰੰਜਿਸ਼ ਜਾਂ ਕਿਸੇ ਹੋਰ ਕਾਰਨ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

ਵਿਰਲਾਪ ਕਰਦੀਆਂ ਔਰਤਾਂ (ਫੋਟੋ: ਕਰਤਾਰਪੁਰ ਮੇਲ)

ਉਨ੍ਹਾਂ ਕਿਹਾ ਕਿ ਅੋਰਤ ਰੇਸ਼ਮਾ ਅਤੇ ਸਾਲਗਿ ਰਾਮ ਸ਼ਿਕਸੈਨਾ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਜਖ਼ਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ

error: Content is protected !!