Thursday, June 20ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ ‘ਚ ਕਤਲ: ਪਰਿਵਾਰ ਸਾਹਮਣੇ ਵੱਢਿਆ, ਜਾਨ ਨਿਕਲਣ ਤੱਕ ਘਰ ਰਹੇ ਕਾਤਲ 

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਦੇ ਨੇੜਲੇ ਪਿੰਡ ਧੀਰਪੁਰ ‘ਚ ਰੂਹ ਕੰਬਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਪਿੰਡ ਦੇ ਬਾਹਰਲੇ ਪਾਸੇ ਪੈਂਦੇ ਡੇਰਿਆਂ ‘ਚ ਇਕ ਵਿਅਕਤੀ ਨੂੰ ਉਸਦੇ ਪਰਿਵਾਰ ਦੇ ਸਾਹਮਣੇ ਬੇਰਹਿਮੀ ਨਾਲ ਵੱਢਿਆ ਗਿਆ ਹੈ। ਜਾਣਕਾਰੀ ਮੁਤਾਬਕ ਚਾਰ ਨਕਾਬਪੋਸ਼ ਹਮਲਾਵਰ ਮਾਰੂ ਹਥਿਆਰਾਂ ਸਣੇ ਦਲਜੀਤ ਸਿੰਘ (54) ਪੁੱਤਰ ਪ੍ਰੀਤਮ ਸਿੰਘ ਦੇ ਘਰ ਜ਼ਬਰਨ ਦਾਖ਼ਲ ਹੋਏ।

ਵਾਰਦਾਤ ਸਮੇਂ ਦਲਜੀਤ ਸਿੰਘ ਦੀ ਪਤਨੀ ਅਤੇ ਉਸਦਾ ਪੁੱਤਰ (23 ਸਾਲ) ਘਰ ‘ਚ ਮੌਜੂਦ ਸਨ। ਨਕਾਬਪੋਸ਼ਾਂ ਨੇ ਆਉਂਦੇ ਹੀ ਦਲਜੀਤ ਦੇ ਪਰਿਵਾਰਿਕ ਮੈਂਬਰਾਂ ਨੂੰ ਘਰ ਦੇ ਇਕ ਕਮਰੇ ‘ਚ ਡੱਕ ਦਿੱਤਾ ਅਤੇ ਰੌਲਾ ਪਾਉਣ ਦੇ ਬਦਲੇ ਮੌਤ ਦੇਣ ਦੀ ਧਮਕੀ ਦਿੱਤੀ।
ਮੌਕੇ ‘ਤੇ ਪਹੁੰਚੀ ਕਰਤਾਰਪੁਰ ਪੁਲਿਸ। (ਫੋਟੋ: ਕਰਤਾਰਪੁਰ ਮੇਲ)
ਸ਼ਨੀਵਾਰ ਰਾਤ ਕਰੀਬ 11 ਵਜੇ ਦਾਖਲ ਹੋਏ ਹਮਲਾਵਰ ਰਾਤ 2 ਵਜੇ ਤੱਕ ਘਰ ਹੀ ਰਹੇ। ਦਲਜੀਤ ਸਿੰਘ ਨੂੰ ਬੁਰੀ ਤਰ੍ਹਾਂ ਵੱਢਿਆ ਗਿਆ। ਤੇਜ਼ਧਾਰ ਹਥਿਆਰਾਂ ਨਾਲ ਉਸਦੇ ਸਰ ‘ਤੇ ਜ਼ਿਆਦਾ ਵਾਰ ਕੀਤੇ ਗਏ। ਦੂਸਰੇ ਕਮਰੇ ‘ਚ ਕੈਦ ਪਰਿਵਾਰ ਦਲਜੀਤ ਸਿੰਘ ਦੀਆਂ ਚੀਖਾਂ ਸੁਣਦਾ ਰਿਹਾ। ਪਰਿਵਾਰ ਦੀ ਮੰਨੀਏ ਤਾਂ ਜਦੋ ਤੱਕ ਦਲਜੀਤ ਦੀ ਮੌਤ ਨਹੀਂ ਹੋ ਗਈ ਹਮਲਾਵਰ ਉਸਦੇ ਘਰ ਹੀ ਰਹੇ।
ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕਰਦੀ ਪੁਲਿਸ। (ਫੋਟੋ: ਕਰਤਾਰਪੁਰ ਮੇਲ)
ਉਧਰ ਵਾਰਦਾਤ ਦੀ ਸੂਚਨਾ ਮਿਲਦੇ ਹੀ ਕਰਤਾਰਪੁਰ ਪੁਲਿਸ ਮੌਕੇ ਤੇ ਪਹੁੰਚ ਗਈ। ਡੀ.ਐਸ.ਪੀ. ਦਿਗਵਿਜੈ ਕਪਿਲ, ਥਾਣਾ ਮੁਖੀ ਇੰਸ. ਰਾਜੀਵ ਕੁਮਾਰ ਦੇ ਨਾਲ ਜ਼ਿਲ੍ਹੇ ਦੇ ਵੱਡੇ ਅਧਿਕਾਰੀ ਇਸ ਕੇਸ ਦੀ ਤਹਿਕੀਕਾਤ ਕਰ ਰਹੇ ਹਨ। ਪੁਲਿਸ ਵੱਖ ਵੱਖ ਪੱਖ ਤੋਂ ਇਸ ਮਾਮਲੇ ਨੂੰ ਵੇਖ ਰਹੀ ਹੈ।
ਪਿੰਡ ਵਾਲਿਆਂ ਦੀ ਮੰਨੀਏ ਤਾਂ ਦਲਜੀਤ ਸਿੰਘ ਕਾਫੀ ਸ਼ਰੀਫ ਵਿਅਕਤੀ ਸੀ ਜਿਸਦੀ ਨਾ ਕਿਸੇ ਨਾਲ ਰੰਜਿਸ਼ ਸੀ ਅਤੇ ਨਾ ਹੀ ਕਿਸੇ ਕਿਸਮ ਦਾ ਝਗੜਾ। ਉਹ ਪਿੰਡ ਧੀਰਪੁਰ ‘ਚ ਹੀ ਲੋਹੇ ਨੂੰ ਢਾਲਣ ਵਾਲੀ ਫੈਕਟਰੀ ਬਣਾ ਰਿਹਾ ਸੀ।
ਸਾਰੇ ਪਿੰਡ ‘ਚ ਇਸ ਸਮੇਂ ਦਹਿਸ਼ਤ ਦਾ ਮਾਹੌਲ ਹੈ। ਦਲਜੀਤ ਸਿੰਘ ਦੀ ਡੈੱਡ ਬੋਡੀ ਨੂੰ ਪੋਸਟਮਾਰਟਮ ਲਈ ਜਲੰਧਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ।
ਪੁਲਿਸ ਦੀਆਂ ਵੱਖ ਵੱਖ ਟੀਮਾਂ ਮੌਕੇ ਤੋਂ ਸਬੂਤ ਜੁਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹੈ ਅਤੇ ਦਲਜੀਤ ਨਾਲ ਜੁੜੇ ਵਿਅਕਤੀਆਂ ਤੋਂ ਪੁੱਛ ਪੜਤਾਲ ਕਰ ਰਹੀਆਂ ਹੈ।

ਇਹ ਵੀ ਪੜ੍ਹੋ:


Welcome to

Kartarpur Mail

error: Content is protected !!