Thursday, July 23ਤੁਹਾਡੀ ਆਪਣੀ ਲੋਕਲ ਅਖ਼ਬਾਰ....

ਕਰਤਾਰਪੁਰ: ਵੱਡੀ ਮਾਤਰਾ ਚ ਨਸ਼ੀਲੇ ਕੈਪਸੂਲ ਬਰਾਮਦ, ਮਾਂ-ਪੁੱਤ ਕਾਬੂ

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੀ ਕਰਤਾਰਪੁਰ ਪੁਲਿਸ (ਫੋਟੋ: ਕਰਤਾਰਪੁਰ ਮੇਲ)

ਕਰਤਾਰਪੁਰ ਮੇਲ (ਸ਼ਿਵ ਕੁਮਾਰ ਰਾਜੂ) >> ਕਰਤਾਰਪੁਰ ਪੁਲਿਸ ਨੇ ਨਾਕੇਬੰਦੀ ਦੌਰਾਨ ਜਦ ਇਕ ਸਕੁਟੀ ਨੂੰ ਰੋਕਿਆ ਤਾਂ ਵੱਡੀ ਕਾਮਯਾਬੀ ਹੱਥ ਲੱਗੀ। DSP ਸੁਰਿੰਦਰ ਧੋਗੜੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਕੂਟਰੀ ‘ਤੇ ਸਵਾਰ ਮਾਂ-ਪੁੱਤ ਕੋਲ ਇੱਕ ਸ਼ੱਕੀ ਬੋਰਾ ਸੀ ਜਿਸਦੀ ਤਲਾਸ਼ੀ ਲੈਣ ‘ਤੇ ਬੋਰੇ ਵਿਚੋਂ 7340 ਨਸ਼ੀਲੇ ਕੈਪਸੂਲ ਅਤੇ ਗੋਲੀਆਂ ਬਰਾਮਦ ਹੋਈਆਂ। ਦੋਸ਼ੀਆਂ ਦੀ ਪਛਾਣ ਅਜੈ ਕੁਮਾਰ ਪੁੱਤਰ ਬਲਵਿੰਦਰ ਸਿੰਘ ਅਤੇ ਦੇਬੋ ਪਤਨੀ ਬਲਵਿੰਦਰ ਸਿੰਘ (ਅਜੈ ਦੀ ਮਾਂ) ਵਜੋਂ ਹੋਈ ਹੈ ਜੋਕਿ ਕਰਤਾਰਪੁਰ ਦੇ ਸੇਖਵਾਂ ਖੂਹ ਨਜ਼ਦੀਕ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਨ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਪੁਲਿਸ ਦੋਸ਼ੀਆਂ ਤੋਂ ਪੁੱਛ ਪੜਤਾਲ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਚ ਹੈ।

error: Content is protected !!